ਮੋਦੀ ਵੱਲੋਂ ਇਮਾਰਤ ਦੇ ਉਦਘਾਟਨ ਬਹਾਨੇ ਕਾਂਗਰਸ ’ਤੇ ਸ਼ਬਦੀ ਹਮਲਾ

Prime Minister Narendra Modi

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਾਂਗਰਸ ’ਤੇ ਅਸਿੱਧੇ ਢੰਗ ਨਾਲ ਹਮਲਾ ਬੋਲਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਨਵਾਂ ਨਿਰਮਾਣ ਦਿੱਲੀ ਦੇ ਸਿਰਫ਼ ਕੁਝ ਪਰਿਵਾਰਾਂ ਲਈ ਕੀਤਾ ਗਿਆ ਜਦਕਿ ਉਨ੍ਹਾਂ ਦੀ ਸਰਕਾਰ ਸੌੜੀ ਸੋਚ ਨੂੰ ਪਿੱਛੇ ਛੱਡ ਕੇ ਕੌਮੀ ਮਹੱਤਵ ਵਾਲੀਆਂ ਨਵੀਆਂ ਯਾਦਗਾਰਾਂ ਦੀ ਉਸਾਰੀ ਕਰ ਰਹੀ ਹੈ। ਉਂਜ ਸ੍ਰੀ ਮੋਦੀ ਨੇ ਕਿਸੇ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਦੀ ਟਿੱਪਣੀ ਨਹਿਰੂ-ਗਾਂਧੀ ਪਰਿਵਾਰ ਵੱਲ ਸੇਧਿਤ ਸੀ। ਗੁਜਰਾਤ ’ਚ ਸੋਮਨਾਥ ਮੰਦਰ ਨੇੜੇ ਨਵੇਂ ਬਣਾਏ ਗਏ ਸਰਕਿਟ ਹਾਊਸ ਦਾ ਵਰਚੁਅਲੀ ਉਦਘਾਟਨ ਕਰਨ ਮਗਰੋਂ ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਧਾਰਮਿਕ ਅਤੇ ਸੱਭਿਆਚਾਰਕ ਕੇਂਦਰਾਂ ਦੇ ਵਿਕਾਸ ਨਾਲ ਸਥਾਨਕ ਅਰਥਚਾਰੇ ਨੂੰ ਹੁਲਾਰਾ ਮਿਲਿਆ ਹੈ।

ਉਨ੍ਹਾਂ ਕਿਹਾ,‘‘ਸਾਡੇ ਪੁਰਖਿਆਂ ਨੇ ਸਾਡੇ ਲਈ ਕਈ ਚੀਜ਼ਾਂ ਛੱਡੀਆਂ ਹਨ ਪਰ ਇਕ ਸਮਾਂ ਸੀ ਜਦੋਂ ਸਾਡੀ ਧਾਰਮਿਕ ਤੇ ਸੱਭਿਆਚਾਰਕ ਪਛਾਣ ਬਾਰੇ ਗੱਲ ਕਰਨ ’ਚ ਝਿਜਕ ਮਹਿਸੂਸ ਕੀਤੀ ਜਾਂਦੀ ਸੀ।’’ ਪ੍ਰਧਾਨ ਮੰਤਰੀ ਨੇ ਦਿੱਲੀ ’ਚ ਬਣੀ ਅੰਬੇਡਕਰ ਕੌਮੀ ਯਾਦਗਾਰ, ਰਾਮੇਸ਼ਵਰਮ ’ਚ ਏ ਪੀ ਜੇ ਅਬਦੁੱਲ ਕਲਾਮ ਯਾਦਗਾਰ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਤੇ ਸ਼ਿਆਮਜੀ ਕ੍ਰਿਸ਼ਨ ਵਰਮਾ ਜਿਹੇ ਸੁਤੰਤਰਤਾ ਸੈਨਾਨੀਆਂ ਨਾਲ ਜੁੜੇ ਹੋਏ ਸਥਾਨਾਂ ਨੂੰ ਵਿਕਸਤ ਕੀਤੇ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਰ ’ਚ ਆਦਿਵਾਸੀ ਮਿਊਜ਼ਿਅਮ ਵੀ ਬਣਾਏ ਜਾ ਰਹੇ ਹਨ। ਸ੍ਰੀ ਮੋਦੀ ਨੇ ਇਸ ਮੌਕੇ ‘ਵੋਕਲ ਫਾਰ ਲੋਕਲ’ ਮੁਹਿੰਮ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਇਸ ਦਾ ਮਤਲਬ ਸਿਰਫ਼ ਦੀਵਾਲੀ ਮੌਕੇ ਸਥਾਨਕ ਪੱਧਰ ’ਤੇ ਦੀਵੇ ਖ਼ਰੀਦਣ ਤੋਂ ਨਹੀਂ ਹੈ। ‘ਸੈਰ ਸਪਾਟਾ ਵੀ ਇਸੇ ਮੁਹਿੰਮ ਦਾ ਹਿੱਸਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਜਰੀਵਾਲ ’ਤੇ ਮਾਣਹਾਨੀ ਦਾ ਕੇਸ ਕਰਾਂਗੇ: ਚੰਨੀ
Next articleਕਾਂਗਰਸ ਮੈਨੀਫੈਸਟੋ ਖੇਤੀ ਤੇ ਰੁਜ਼ਗਾਰ ’ਤੇ ਹੋਵੇਗਾ ਕੇਂਦਰਿਤ: ਬਾਜਵਾ