ਗਲਾਸਗੋ (ਸਮਾਜ ਵੀਕਲੀ): ਭਾਰਤੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗਲਾਸਗੋ ਵਿਚ ਸੀਓਪੀ26 ਸੰਮੇਲਨ ’ਚ ਜਲਵਾਯੂ ਬਦਲਾਅ ਤੋਂ ਨਿਪਟਣ ਸਬੰਧੀ ਭਾਰਤ ਦਾ ਏਜੰਡਾ ਪੇਸ਼ ਕਰਨਗੇ ਅਤੇ ਇਸ ਖੇਤਰ ਵਿਚ ਭਾਰਤ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਤੇ ਉਪਲਬਧੀਆਂ ਦਾ ਜ਼ਿਕਰ ਕਰਨਗੇ। ਵਿਸ਼ਵ ਭਰ ਦੇ ਆਗੂਆਂ ਦੇ ਹੋ ਰਹੇ ਇਸ ਉੱਚ ਪੰਧਰੀ ਸੰਮੇਲਨ ਵਿਚ ਵਿਸ਼ਵ ਦੇ ਹੋਰ ਆਗੂਆਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੇਸ਼ ਵੱਲੋਂ ਇਕ ਬਿਆਨ ਜਾਰੀ ਕਰਨਗੇ। ਭਾਰਤ ਦਾ ਇਹ ਬਿਆਨ ਪੋਲੈਂਡ ਦੇ ਪ੍ਰਧਾਨ ਮੰਤਰੀ ਮੈਤਿਊਜ਼ ਮੋਰਾਵਿੱਕੀ ਦੇ ਬਿਆਨ ਤੋਂ ਬਾਅਦ ਆਵੇਗਾ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਸੀਓਪੀ26 ਵਾਤਾਵਰਨ ਸੰਮੇਲਨ ਵਿਚ ਹਿੱਸਾ ਲੈਣ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਨਾਲ ਗੱਲਬਾਤ ਕਰਨ ਲਈ ਗਲਾਸਗੋ ਪਹੁੰਚੇ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਗਲਾਸਗੋ ਪਹੁੰਚ ਗਿਆ ਹਾਂ। ਸੀਓਪੀ26 ਵਿਚ ਹਿੱਸਾ ਲਵਾਂਗਾ, ਜਿੱਥੇ ਮੈਂ ਜਲਵਾਯੂ ਬਦਲਾਅ ਤੋਂ ਨਿਪਟਣ ਲਈ ਅਤੇ ਇਸ ਸਬੰਧ ਵਿਚ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਸਪੱਸ਼ਟ ਕਰਨ ਲਈ ਵਿਸ਼ਵ ਦੇ ਹੋਰ ਆਗੂਆਂ ਨਾਲ ਕੰਮ ਕਰਨ ਦਾ ਇਛੁੱਕ ਹਾਂ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly