ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਦਿਆਰਥੀਆਂ ਨਾਲ ਪਰੀਕਸ਼ਾ ਪੇ ਚਰਚਾ ਵਿੱਚ ਕਿਹਾ ਕਿ ਦੇਸ਼ ਦੇ ਹਰ ਵਰਗ ਨੇ ਸਿੱਖਿਆ ਨੀਤੀ ਦਾ ਦਿਲੋਂ ਸੁਆਗਤ ਕੀਤਾ ਹੈ। ਸਿੱਖਿਆ ਨੀਤੀ ਲਈ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਇਸ ਲਈ ਭਾਰਤ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਸੀ। ਮਾਪੇ ਤੇ ਅਧਿਆਪਕ ਆਪਣੇ ਸੁਫ਼ਨੇ, ਅਧੂਰੀਆਂ ਇਛਾਵਾਂ ਨੂੰ ਬੱਚਿਆਂ ’ਤੇ ਨਾ ਥੋਪਣ। ਉਨ੍ਹਾਂ ਕਿਹਾ ਕਿ ਪੁਰਾਣੇ ਵਿਚਾਰ, 20ਵੀਂ ਸਦੀ ਦੀਆਂ ਨੀਤੀਆਂ 21ਵੀਂ ਸਦੀ ਵਿੱਚ ਵਿਕਾਸ ਦਾ ਮਾਰਗ ਨਹੀਂ ਦਿਖਾ ਸਕਦੀਆਂ, ਸਾਨੂੰ ਸਮੇਂ ਦੇ ਨਾਲ ਬਦਲਣਾ ਪਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly