ਪੁਣੇ (ਸਮਾਜ ਵੀਕਲੀ): ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਸਨ ਕਿ 2019 ਵਿੱਚ ਮਹਾਰਾਸ਼ਟਰ ’ਚ ਸਰਕਾਰ ਬਣਾਉਣ ਲਈ ਭਾਜਪਾ ਤੇ ਐੱਨਸੀਪੀ ਮਿਲ ਜਾਣ ਪਰ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ‘ਇਹ ਸੰਭਵ ਨਹੀਂ ਹੈ।’ ਪਵਾਰ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਦਾਅਵਾ ਕੀਤਾ ਕਿ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਸੱਤਾ ’ਚ ਆਉਣ ਲਈ ਕਿਸੇ ਦਾ ਵੀ ਹੱਥ ਫੜਨ ਲਈ ਤਿਆਰ ਸੀ। ਇੱਥੇ ਬੀਤੇ ਦਿਨ ਇੱਕ ਸਮਾਗਮ ਦੌਰਾਨ ਪਵਾਰ ਨੇ ਕਿਹਾ, ‘ਉਨ੍ਹਾਂ ਦੀ (ਪ੍ਰਧਾਨ ਮੰਤਰੀ) ਇੱਛਾ ਸੀ ਕਿ ਅਸੀਂ (ਐੱਨਸੀਪੀ ਤੇ ਭਾਜਪਾ) ਇਕੱਠੇ ਹੋ ਜਾਈਏ। ਹਾਲਾਂਕਿ ਉਹ ਪ੍ਰਧਾਨ ਮੰਤਰੀ ਦੇ ਦਫ਼ਤਰ ਗਏ ਅਤੇ ਉਨ੍ਹਾਂ ਨੂੰ ਕਿਹਾ ਕਿ ਇਹ ਸੰਭਵ ਨਹੀਂ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਉਨ੍ਹਾਂ ਨੂੰ ਹਨੇਰੇ ’ਚ ਨਹੀਂ ਰੱਖਣਾ ਚਾਹੁੰਦੇ। ਸਾਡਾ ਰੁਖ਼ ਵੱਖਰਾ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly