ਨਵੀਂ ਦਿੱਲੀ (ਸਮਾਜ ਵੀਕਲੀ): ਯੂਪੀ, ਉੱਤਰਾਖੰਡ, ਗੋਆ ਤੇ ਮਨੀਪੁਰ ਵਿੱਚ ਭਾਜਪਾ ਸਰਕਾਰਾਂ ਦੇ ਗਠਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ’ਤੇ ਅੱਜ ਸ਼ਾਮ ਪਾਰਟੀ ਦੇ ਸਿਖਰਲੇ ਆਗੂਆਂ ਨਾਲ ਮੀਟਿੰਗ ਹੋਈ। ਇਸ ਮੌਕੇ ਭਾਜਪਾ ਮੁਖੀ ਜੇ ਪੀ ਨੱਢਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਪਾਰਟੀ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ ਐੱਲ ਸੰਤੋਸ਼, ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਤੇ ਪ੍ਰਹਿਲਾਦ ਜੋਸ਼ੀ ਵੀ ਹਾਜ਼ਰ ਸਨ।
ਮੀਟਿੰਗ ਵਿੱਚ ਸ਼ਾਮਲ ਮੁੱਦਿਆਂ ਬਾਰੇ ਭਾਵੇਂ ਕੁਝ ਸਪੱਸ਼ਟ ਨਹੀਂ ਹੋ ਸਕਿਆ, ਪਰ ਪਾਰਟੀ ਅੱਗੇ ਇਹ ਸੁਆਲ ਅਹਿਮ ਹੈ ਕਿ ਕੀ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਯੋਗੀ ਆਦਿੱਤਿਆਨਾਥ ਸਰਕਾਰ ’ਚ ਥਾਂ ਮਿਲੇਗੀ ਜਾਂ ਨਹੀਂ, ਜਿਸ ਨੇ ਹੋਲੀ ਮਗਰੋਂ 18 ਮਾਰਚ ਨੂੰ ਸਹੁੰ ਚੁੱਕਣੀ ਹੈ। ਭਾਜਪਾ ਨੇ ਯੂਪੀ ’ਚ ਜਿੱਤ ਹਾਸਲ ਕੀਤੀ ਹੈ ਪਰ ਮੌਰਿਆ ਆਪਣੀ ਸਿਰਾਥੂ ਸੀਟ ਹਾਰ ਗਏ ਸਨ। ਯੂਪੀ ’ਚ ਸਰਕਾਰ ਦੇ ਗਠਨ ਬਾਰੇ ਚਰਚਾ ਲਈ ਭਲਕੇ ਬੁੱਧਵਾਰ ਨੂੰ ਯੋਗੀ ਆਦਿੱਤਿਆਨਾਥ, ਯੂਪੀ ਭਾਜਪਾ ਇਕਾਈ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ ਤੇ ਸੁਨੀਲ ਬਾਂਸਲ ਦਿੱਲੀ ਪੁੱਜ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly