ਇੰਦਰਾ ਦਾ ਨਾਂ ਲੈਣ ਤੋਂ ਮੋਦੀ ਡਰਦੇ ਨੇ ਜਾਂ ਸ਼ਰਮ ਮਹਿਸੂਸ ਕਰਦੇ ਹਨ: ਸ਼ਿਵ ਸੈਨਾ

Shiv Sena

ਮੁੰਬਈ (ਸਮਾਜ ਵੀਕਲੀ):  ਸ਼ਿਵ ਸੈਨਾ ਨੇ ਅੱਜ ਤਿੱਖਾ ਹਮਲਾ ਕਰਦਿਆਂ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲ ਹੀ ’ਚ ਬੰਗਲਾਦੇਸ਼ ਦੀ ਆਜ਼ਾਦੀ ਦੇ 50 ਸਾਲਾ ਜਸ਼ਨਾਂ ਮੌਕੇ ਸਵਰਗਵਾਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਨਾਂ ਲੈਣ ਤੋਂ ਡਰ ਰਹੇ ਸਨ ਜਾਂ ਫਿਰ ਸ਼ਰਮ ਮਹਿਸੂਸ ਕਰ ਰਹੇ ਸਨ ? ਪਾਰਟੀ ਨੇ ਇਹ ਵੀ ਆਖਿਆ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਹਾਲ ਹੀ ’ਚ ਢਾਕਾ ਦਾ ਦੌਰਾ ਕੀਤਾ ਪਰ ਬੰਗਲਾਦੇਸ਼ ਮੁਲਕ ਬਣਾਉਣ ਵਾਲੀ ਇੰਦਰਾ ਗਾਂਧੀ ਦਾ ਨਾਂ ਤੱਕ ਨਹੀਂ ਲਿਆ। ਪਾਰਟੀ ਦੇ ਅਖ਼ਬਾਰਾਂ- ‘ਸਾਮਨਾ’ ਤੇ ‘ਦੁਪਹਿਰ ਕਾ ਸਾਮਨਾ’ ਵਿੱਚ ਪ੍ਰਕਾਸ਼ਿਤ ਤਿੱਖੀ ਸੰਪਾਦਕੀ ਵਿੱਚ ਸ਼ਿਵ ਸੈਨਾ ਨੇ ਪੁੱਛਿਆ,‘ਇਸ ਢੰਗ ਨਾਲ ਇੰਦਰਾ ਨੂੰ ਅਣਡਿੱਠ ਕਰ ਕੇ ਨਾ ਤੁਸੀਂ ਭਾਰਤ ਤੇ ਨਾ ਹੀ ਵਿਸ਼ਵ ਦਾ ਇਤਿਹਾਸ ਲਿਖ ਸਕਦੇ ਹੋ, ਪਰ ਮੁਲਕ ਦੇ ਅਜਿਹੀ ਤੰਗ ਸੋਚ ਵਾਲੇ ਸ਼ਾਸਕਾਂ ਨੂੰ ਇਹ ਗੱਲ ਕੌਣ ਸਮਝਾਏਗਾ? ਇਹ ਮਹਿਲਾ ਸ਼ਕਤੀ ਦਾ ਨਿਰਾਦਰ ਹੈ।’

ਸ਼ਿਵ ਸੈਨਾ ਨੇ ਕਿਹਾ ਕਿ ਭਾਰਤ ਵੱਲੋਂ ਬੰਗਲਾਦੇਸ਼ ਜੰਗ ਜਿੱਤੇ ਨੂੰ 50 ਵਰ੍ਹੇ ਹੋ ਚੁੱਕੇ ਹਨ ਤੇ ਇਸ ਮੌਕੇ ਭਾਰਤ ਦੇ ਬਹਾਦਰ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਪਰ ਸ੍ਰੀ ਮੋਦੀ ਨੇ 16 ਦਸੰਬਰ ਨੂੰ ਇੰਦਰਾ ਗਾਂਧੀ ਦੇ ਨਾਂ ਦਾ ਜ਼ਿਕਰ ਤੱਕ ਕਰਨ ਦਾ ਸ਼ਿਸ਼ਟਾਚਾਰ ਨਹੀਂ ਦਿਖਾਇਆ। ਪਾਰਟੀ ਨੇ ਆਪਣੀ ਸੰਪਾਦਕੀ ’ਚ ਲਿਖਿਆ,‘ਜੇਕਰ ਇੰਦਰਾ ਗਾਂਧੀ ਨੇ ਹਿੰਮਤ ਨਾ ਵਿਖਾਈ ਹੁੰਦੀ ਤਾਂ ਪਾਕਿਸਤਾਨ ਨੂੰ ਜ਼ਿੰਦਗੀ ਭਰ ਲਈ ਇੱਕ ਸਬਕ ਨਾ ਮਿਲਿਆ ਹੁੰਦਾ। ਇੰਦਰਾ ਗਾਂਧੀ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਤੇ 1947 ਵਿੱਚ ਭਾਰਤ ਦੀ ਹੋਈ ਵੰਡ ਦਾ ਬਦਲਾ ਲਿਆ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਅਤੇ ਤਾਜਿਕਿਸਤਾਨ ਵੱਲੋਂ ਆਪਸੀ ਸਹਿਯੋਗ ਵਧਾਉਣ ਬਾਰੇ ਚਰਚਾ
Next articleਆਰਐੱਸਐੱਸ ਸਰਕਾਰ ਦਾ ਰਿਮੋਟ ਕੰਟਰੋਲ ਨਹੀਂ: ਭਾਗਵਤ