ਮਾਡਰਨ ਜੇਲ ਵਿਚ ਯੂ ਪੀ ਆਈ ਕੇਸ ਵਿੱਚ ਕੈਦੀ ਨੂੰ ਭਜਾਉਣ ਆਏ ਉਸ ਦੇ ਦੂਜੇ ਸਾਥੀ ਨੂੰ ਵਿਦੇਸ਼ੀ ਪਿਸਟਲ ਨਾਲ ਕੀਤਾ ਕਾਬੂ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਵਤਸਲਾ ਗੁਪਤਾ  ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਨੇ ਪੁਲਿਸ  ਲਾਈਨ  ਕਪੂਰਥਲਾ ਵਿਚ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਕੈਦੀ ਜਸ਼ਨਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਨੂਰਦੀ ਥਾਣਾ ਸਿਟੀ ਤਰਨਤਾਰਨ ਜੋ ਕਿ ਮੁਕੱਦਮਾ ਨੰਬਰ 03/23 ਅ/ਧ 307 ਆਈ.ਪੀ.ਸੀ ਥਾਣਾ ਸਿਟੀ ਬਟਾਲਾ ਵਿੱਚ ਸਿਵ ਸੈਨਾ ਆਗੂ ਰਜੀਵ ਮਹਾਜਨ ਪਰ ਗੋਲੀਆ ਚਲਾਉਣ  ਅਤੇ ਯੂ ਪੀ ਆਈ ਮੁਕੱਦਮਾ ਜਾਣੀ  ਕਿ  ਭਾਰਤ ਵਿਰੋਧੀ ਗਤੀ  ਵਿਧੀਆਂ ਵਿੱਚ ਕਪੂਰਥਲਾ ਮਾਡਰਨ  ਜੇਲ ਵਿੱਚ ਬੰਦ ਸੀ। ਜੋ ਅੱਜ ਦਵਾਈ ਲੈਣ ਦੇ ਬਹਾਨੇ ਸਿਵਲ ਹਸਪਤਾਲ ਕਪੂਰਥਲਾ ਆਇਆ ਸੀ। ਜਿਸਨੇ ਆਪਣੇ ਸਪੰਰਕ ਰਾਹੀ ਆਪਣੇ ਦੋਸਤ ਅਮ੍ਰਿਤਪਾਲ ਸਿੰਘ ਪੁੱਤਰ ਮੋਹਨ ਸਿੰਘ ਪਿੰਡ ਬੱਚੜੇ ਥਾਨਾ ਸਿਟੀ ਤਰਨਤਾਰਨ ਨੂੰ ਆਪਣੇ ਪਾਸ ਸਿਵਲ ਹਸਪਤਾਲ ਕਪੂਰਥਲਾ ਬੁਲਾਇਆ, ਤਾਂ ਜੋ ਮੌਕਾ ਪਾ ਕੇ ਉਸ ਨਾਲ ਪੁਲਿਸ ਹਿਰਾਸਤ ਵਿਚ ਭਜਿੱਆ ਜਾ ਸਕੇ। ਅੰਮ੍ਰਿਤਪਾਲ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਸਮੇਤ ਨਜਾਇਜ਼ ਅਸਲਾ ਸਿਵਲ ਹਸਪਤਾਲ ਕਪੂਰਥਲਾ ਆਇਆ ਸੀ ਅਤੇ ਮੌਕਾ ਪਾ ਕੇ ਜਸ਼ਨਪ੍ਰੀਤ ਸਿੰਘ ਪੁਲਿਸ ਕਰਮਚਾਰੀ ਨੂੰ ਚੱਕਮਾ ਦੇ ਕੇ ਅੰਮ੍ਰਿਤਪਾਲ ਸਿੰਘ ਦੇ ਮੋਟਰਸਾਈਕਲ ਤੇ  ਬੈਠ ਪਿੰਡ ਭੱਜ ਗਿਆ। ਜਿਸਦਾ ਤੁਰੰਤ ਪਿੱਛਾ ਕਰਦਿਆਂ ਹੋਇਆ ਪੁਲਿਸ ਗਾਰਦ ਦੇ ਕਰਮਚਾਰੀਆ ਪੀ.ਸੀ.ਆਰ ਅਤੇ ਪਬਲਿਕ ਦੀ ਸਹਾਇਤਾ ਨਾਲ ਇਹਨਾ ਦੋਨਾਂ ਦੋਸ਼ੀਆ ਨੂੰ ਕਪੂਰਥਲਾ  ਸਬਜ਼ੀ  ਮੰਡੀ  ਤੋਂ ਕਾਬੂ ਕਰ ਲਿਆ ਅਤੇ  ਫੜੇ  ਗਏ ਦੋਸ਼ੀਆਂ ਵਲੋਂ ਪੁਲਿਸ  ਪਾਰਟੀ ਉਤੇ ਗੋਲੀਆਂ  ਨਾਲ ਹਮਲਾ ਕੀਤਾ ਗਿਆ ।ਇਹਨਾ ਪਾਸੋਂ ਮੌਕੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਸਮੇਤ । ਵਿਦੇਸ਼ੀ ਪਿਸਤੌਲ  ਗਲੋਕ ਅਤੇ 12 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਾਡਾ ਕਾਨੂੰਨੀ ਬਾਈ ਮੀਤ ਸੈਨ
Next articleਮਨਰੇਗਾ ਵਰਕਰਜ ਯੂਨੀਅਨ ਪੰਜਾਬ ਦੀ ਮੀਟਿੰਗ ਮਹਿਤਪੁਰ ਵਿਖੇ ਹੋਈ ਫਗਵਾੜਾ ਵੱਲੋਂ ਇਨਕਲਾਬੀ ਨਾਟਕ 16 ਨੂੰ -ਥੰਮੂਵਾਲ