ਜ਼ਿੰਦਗੀ ‘ਚ ਸੰਜਮ ਤੇ ਮਿੱਠੇ ਬੋਲਾਂ ਦਾ ਮਹੱਤਵ

ਸੰਜੀਵ ਸਿੰਘ ਸੈਣੀ
ਸੰਜੀਵ ਸਿੰਘ ਸੈਣੀ
 (ਸਮਾਜ ਵੀਕਲੀ) ਜ਼ਿੰਦਗੀ ਖੂਬਸੂਰਤ ਹੈ। ਬੋਲਬਾਣੀ ਤੋਂ ਹੀ ਇਨਸਾਨ ਦੀ ਸ਼ਖ਼ਸੀਅਤ ਦਾ ਪਤਾ ਚੱਲ ਜਾਂਦਾ ਹੈ। ਕਿਸੇ ਵੀ ਇਨਸਾਨ ਦੀ ਡਿਗਰੀ ਜਾਂ ਅਹੁਦਾ ਦੇਖਣ ਤੋਂ ਪਹਿਲਾਂ ਉਸਦੀ ਬੋਲਬਾਣੀ ਤੋਂ ਹੀ ਪਰਖ਼ ਹੋ ਜਾਂਦੀ ਹੈ। ਹਮੇਸ਼ਾ ਸੰਜਮ ਨਾਲ ਹੀ ਬੋਲਣਾ ਚਾਹੀਦਾ ਹੈ ‌ ।ਕਿਹਾ ਵੀ ਗਿਆ ਹੈ ਕਿ ” ਉੱਚਾ  ਬੋਲ ਨਾ ਬੋਲੀਏ, ਕਰਤਾਰੋ ਡਰੀਏ ।ਜ਼ੁਬਾਨ ਸਾਡੀ ਅਨਮੋਲ ਤੋਹਫ਼ਾ ਹੈ, ਜਿਸ ਰਾਹੀਂ ਅਸੀਂ ਆਪਣੇ ਵਿਚਾਰ ਦੂਜਿਆਂ ਸਾਹਮਣੇ ਰੱਖਦੇ ਹਨ । ਬਿਨਾਂ ਸੋਚੇ ਸਮਝੇ ਕਈ ਵਾਰ ਅਸੀਂ  ਇੰਨਾ ਮਾੜਾ ਬੋਲ ਦਿੰਦੇ ਹਨ ਕਿ ਸਾਡੇ ਮਹੱਤਵਪੂਰਨ ਰਿਸ਼ਤੇ ਟੁੱਟਣ ਦੀ ਕਗਾਰ ਤੇ ਆ ਜਾਂਦੇ ਹਨ। ਕਈ ਵਾਰ ਇਨ੍ਹਾਂ ਕੌੜਾ ਬੋਲ ਦਿੰਦੇ ਹਨ ,ਕਿ ਸਾਹਮਣੇ ਵਾਲਾ ਭੜਕ ਜਾਂਦਾ ਹੈ। ਅਸੀਂ ਸਾਰੇ ਇਹ ਸਮਾਜ ਵਿਚ ਵਿਚਰਦੇ ਹਾਂ। ਸਾਨੂੰ ਕੁੱਝ ਵੀ ਬੋਲਣ ਤੋਂ ਪਹਿਲਾਂ ਉਸ ਉੱਤੇ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਜਿੱਥੇ ਮੈਂ ਬੋਲਣਾ ਹੈ, ਕਿ ਇਸ ਨਾਲ ਕਿਸੇ ਨੂੰ ਨੁਕਸਾਨ ਤਾਂ ਨਹੀਂ ਹੋਵੇਗਾ। ਜਿਹੜੇ ਸ਼ਬਦਾਂ ਦੀ ਮੈਂ ਵਰਤੋਂ ਕਰਨੀ ਹੈ ਕਿ ਉਹ ਜਾਇਜ਼ ਹਨ। ਕਹਿਣ ਦਾ ਮਤਲਬ ਹੈ ਕਿ ਥੋੜਾ ਬੋਲੋ, ਪਰ ਸੋਚ ਸਮਝ ਕੇ ਬੋਲੋ। ਇਹ ਨਾ ਹੋਵੇ ਕਿ ਉਲਟਾ ਉੱਥੇ ਸਾਨੂੰ ਦੂਜਿਆਂ ਦੇ ਸਾਹਮਣੇ ਕੋਈ ਜਲੀਲ ਕਰੇ। ਕੀ ਤੂੰ ਇਹ ਬਹੁਤ ਹੀ ਮੰਦੇ ਸ਼ਬਦ ਬੋਲੇ ਹਨ? ਬੋਲਣ ਤੋਂ ਪਹਿਲਾਂ ਸੋਚ ਸਮਝ ਕੇ ਹੀ ਫੈਸਲਾ ਲੈ ਲੈਣਾ ਚਾਹੀਦਾ ਹੈ ਕਿ ਅਸੀਂ ਕੀ ਬੋਲਣਾ ਹੈ। ਤੇ ਉਨ੍ਹਾਂ ਸ਼ਬਦਾਂ ਦੀ ਇੱਥੇ  ਕੀ ਮਹੱਤਤਾ ਹੈ? ਇੱਕ ਕਹਾਵਤ ਵੀ ਹੈ “ਬੋਲਿਆਂ ਨੇ ਬੋਲ ਵਿਗਾੜੇ,  ਮਿੰਨੀਆਂ   ਨੇ ਘਰ ਜਾੜੇ”  । ਅਸੀਂ ਇੰਨਾ ਬੇਤੁਕਾ ਬੋਲ ਦਿੰਦੇ ਹਨ ਕਿ ਸਾਰੀ ਉਮਰ ਦੇ ਸਬੰਧ ਟੁੱਟ ਜਾਂਦੇ ਹਨ ।ਜਿੰਨ੍ਹਾਂ ਕਰਕੇ  ਦੂਸਰੇ ਨੂੰ ਨੁਕਸਾਨ ਹੁੰਦਾ ਹੈ। ਕਈ ਵਾਰ ਤਾਂ ਇੰਨੀ ਕਾਹਲੀ ਚ ਅਸੀਂ ਇਹ ਨਹੀਂ ਸੋਚਦੇ ਕਿ ਕੀ ਬੋਲਣਾ ?ਜਦੋਂ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਪਛਤਾਵਾ ਹੁੰਦਾ ਹੈ ।ਸਾਨੂੰ ਕ੍ਰੋਧ ਵਿੱਚ ਸਹਿਣਸ਼ੀਲ ਹੋਣਾ ਚਾਹੀਦਾ ਹੈ।  ਜੇ ਸਬਰ ਨਹੀਂ ਤਾਂ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਮੇਰੇ ਅੰਦਰ ਸਹਿਣਸ਼ੀਲਤਾ ਵਾਲੇ ਗੁਣ  ਹੋਣ। ਜਾਂ ਜਦੋਂ ਅਸੀਂ ਸੋਚ ਸਮਝ ਕੇ ਬੋਲਦੇ ਹਨ ਤਾਂ , ਸੁਣਨ ਵਾਲਾ ਬਹੁਤ ਹੀ ਧਿਆਨ ਨਾਲ ਸੁਣਦਾ ਹੈ । ਸਿਆਣੇ ਅਕਸਰ ਕਹਿੰਦੇ ਹਨ ਕਿ “ਸੌ ਵਾਰ ਸੋਚ ਕੇ ਬੋਲੋ ਜਾਂ ਪਹਿਲਾਂ ਤੋਲੋ ਫਿਰ ਵੱਲੋਂ”। ਮਿੱਠਾ ਤੇ ਧੀਰਜ ਨਾਲ ਬੋਲ ਕੇ ਅਸੀਂ ਸਾਰਾ ਜੱਗ ਜਿੱਤ ਸਕਦੇ ਹਾਂ ।
   ‌‌ ਅਸੀਂ ਸਾਰੇ ਹੀ ਸੰਸਾਰ ਵਿਚ ਵਿਚਰਦੇ ਹਾਂ। ਕਈ ਵਾਰ ਸਾਡੇ ਕੰਮਕਾਜ ਸਾਂਝੇ ਵੀ ਹੁੰਦੇ ਹਨ। ਆਪਸੀ ਸਾਂਝ ਵਿੱਚ ਕਈ ਵਾਰ ਆਪਸ ਵਿੱਚ ਮਨ-ਮੁਟਾਵ ਹੋ ਜਾਂਦਾ ਹੈ। ਕਈ ਵਾਰ ਸਾਡਾ ਆਪਸ ਵਿੱਚ ਕੋਈ ਮਾਮੂਲੀ ਝਗੜਾ ਹੋ ਜਾਂਦਾ ਹੈ। ਇੱਥੋਂ ਤੱਕ ਕਿ ਕਈ ਵਾਰ ਕਹੀ ਹੋਈ ਗੱਲ ਪੰਚਾਇਤਾਂ ਤੱਕ ਪੁੱਜ ਜਾਂਦੀ ਹੈ। ਫਿਰ ਕਈ ਪੰਚਾਇਤਾਂ ਜਾਂ ਸ਼ਹਿਰ ਵਿਚ ਮਿਉਂਸਿਪਲ ਕੌਂਸਲਰ ਦੋਵੇਂ ਧਿਰਾਂ ਦਾ ਸਮਝੌਤਾ ਕਰਵਾਉਂਦੇ ਹਨ। ਕਈ ਵਾਰ ਤਾਂ ਇਹ  ਵੀ ਹੁੰਦਾ ਹੈ ਕਿ ਮਾਫ਼ੀ ਤੱਕ ਮੰਗਣੀ ਪੈ ਜਾਂਦੀ ਹੈ।ਫਿਰ ਅਸੀ ਉਸ ਬੰਦੇ ਨੂੰ ਪਤਾ ਨਹੀਂ ਕੀ-ਕੀ ਬੋਲ ਦਿੰਦੇ ਹਾਂ। ਉਸ ਸਮੇਂ ਤਾਂ ਸਾਨੂੰ ਇਹ ਹੁੰਦਾ ਹੈ ਕਿ ਅਸੀਂ ਸਾਰੀ ਜ਼ਿੰਦਗੀ ਦਾ ਸਬੰਧ ਇਸ ਨਾਲ ਖ਼ਤਮ ਕਰ ਦੇਣਾ ਹੈ। ਬਹੁਤ ਗੰਦੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਇੱਥੋਂ ਤੱਕ ਕਿ ਗਾਲੀ ਗਲੌਚ, ਮਾਰ-ਕੁਟਾਈ ਤੱਕ ਵੀ ਪੁੱਜ ਜਾਂਦੇ ਹਾਂ। ਜਦੋਂ ਫਿਰ ਅਸੀਂ ਠੰਢੇ ਹੋ ਜਾਂਦੇ ਹਾਂ ਤਾਂ ਅਸੀਂ ਸੋਚਦੇ ਹਾਂ ਕਿ ਮੈਂ ਉਸ ਫਲਾਣੇ ਬੰਦੇ ਨੂੰ ਬਹੁਤ ਗ਼ਲਤ ਬੋਲਿਆ। ਜਦੋਂ ਕੋਈ ਵੀ ਤਕਰਾਰ ਹੋ ਜਾਂਦਾ ਹੈ ਤਾਂ ਚੰਗਾ ਰਹਿੰਦਾ ਹੈ ਕਿ ਤੁਸੀਂ ਉਸ ਜਗ੍ਹਾ ਤੋਂ ਦੂਰ ਚਲੇ ਜਾਓ। ਆਪਣੇ ਆਪ ਨੂੰ ਬੀਜੀ ਰੱਖੋ। ਸਹਿਣ-ਸ਼ੀਲ ਰਹੋ। ਪਾਣੀ ਪੀਓ। ਕਿਉਂਕਿ ਅਸੀਂ ਇਸ ਸੰਸਾਰ ਵਿੱਚ ਬਾਰ ਬਾਰ ਨਹੀਂ ਆਉਣਾ ਹੈ। ਅਕਸਰ ਕਿਹਾ ਵੀ ਜਾਂਦਾ ਹੈ ਕਿ ਤਲਵਾਰ ਦਾ ਜ਼ਖ਼ਮ ਭਰ ਜਾਂਦਾ ਹੈ ,ਪਰ ਜੀਭ ਦਾ ਬੋਲਿਆ ਹੋਇਆ ਬੋਲ ਕਦੇ ਵੀ ਨਹੀਂ ਭਰਦਾ। ਮਾੜੀ ਬੋਲ-ਬਾਣੀ ਕਾਰਨ ਇਨਸਾਨ ਦੀ ਹਰ ਜਗ੍ਹਾ ਕਦਰ ਘੱਟ ਜਾਦੀ ਹੈ।
     ਕਈ ਵਾਰ ਅਸੀਂ ਦੇਖਦੇ ਹਨ ਕਿ ਜੋ ਵਿਅਕਤੀ ਜ਼ਿਆਦਾ ਬੋਲਦਾ ਹੈ ਘਰ ਵਿੱਚ ਅਕਸਰ ਉਹ ਲੜਾਈ ਝਗੜਾ ਵੀ ਕਰਦਾ ਹੈ। ਕਲੇਸ਼ ਵਰਗਾ ਮਾਹੌਲ ਘਰ ਵਿੱਚ ਪੈਦਾ ਹੁੰਦਾ ਹੈ ।ਅਜਿਹੇ ਇਨਸਾਨ ਦੇ ਤਾਂ ਕੋਈ ਕੋਲ ਵੀ ਨਹੀਂ ਖੜ੍ਹਦਾ ।  ਕਈ ਲੋਕ ਦੇਖਣ  ਨੂੰ ਬਹੁਤ ਵਧੀਆ ਹੁੰਦੇ ਹਨ  ਤੇ ਪਹਿਰਾਵਾ ਵੀ ਬਹੁਤ ਆਕਰਸ਼ਕ ਹੁੰਦਾ ਹੈ ।ਪਰ ਜ਼ੁਬਾਨ ਇੰਨੀ ਕੜਵੀ ਹੁੰਦੀ ਹੈ ਕਿ ਗੱਲ ਕਰਨ ਨੂੰ ਦਿਲ ਨਹੀਂ ਕਰਦਾ । ਜੋ ਜ਼ਿਆਦਾ ਬੋਲਦਾ ਹੈ ਅਕਸਰ ਉਹ ਪੁਆੜੇ ਦੀ ਜੜ੍ਹ ਵੀ ਬਣ ਜਾਂਦਾ ਹੈ। ਕਈ ਵਾਰ ਤਾਂ ਅਜਿਹਾ ਬੰਦਾ ਬਿਨਾਂ ਮੰਗੇ ਹੀ ਲੋਕਾਂ ਨੂੰ ਸਲਾਹ ਦੇਈ ਜਾਂਦਾ ਹੈ ਕਿ ਤੁਸੀਂ ਇਹ ਕਰ ਲਓ ਇਸ ਨਾਲ ਤੁਹਾਡਾ ਫ਼ਾਇਦਾ ਹੋਵੇਗਾ।ਕਿਸੇ ਨੇ ਸਹੀ ਕਿਹਾ ਹੈ ਇਹੀ  ਜ਼ੁਬਾਨ   ਅਰਸ਼ ਤੋਂ ਫਰਸ਼ ਅਤੇ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀ ਹੈ ।ਕਈ  ਲੋਕ ਤਾਂ ਬਿਲਕੁਲ ਹੀ ਘੱਟ ਬੋਲਦੇ ਹਨ ।ਅਜਿਹੇ ਲੋਕਾਂ ਦੀਆਂ ਅੱਖਾਂ ਹੀ ਬਹੁਤ ਕੁਝ ਕਹਿ ਜਾਂਦੀਆਂ ਹਨ ।ਅਜਿਹੇ ਲੋਕਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬੋਲੋ ਪਰ ਉੱਥੇ ਬੋਲੋ! ਜਿੱਥੇ ਥੋੜੀ ਜ਼ਰੂਰਤ ਹੈ। ਕਈ ਲੋਕ ਜਦੋਂ ਜ਼ਰੂਰਤ ਵੀ ਨਹੀਂ ਹੁੰਦੀ। ਬੋਲਣਾ ਹੀ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਲੋਕ ਉਨ੍ਹਾਂ ਦੀ ਉਡੀਕ ਕਰਦੇ ਹਨ ਕਿ ਇਹ ਲੋਕ ਕਦੋਂ ਚੁੱਪ ਕਰਨਗੇ। ਅਜਿਹਾ ਬੰਦਾ ਜਿੱਥੇ ਬੈਠਿਆ ਹੋਵੇ ਲੋਕ ਉਸ ਕੋਲ ਬੈਠਣਾ ਵੀ ਪਸੰਦ ਨਹੀਂ ਕਰਦੇ।ਅਕਸਰ ਸਰਕਾਰੀ ਦਫ਼ਤਰਾਂ ਵਿੱਚ ਨਿੱਜੀ ਕੰਮਾਂ ਲਈ ਜਾਂਦੇ ਹਨ, ਉੱਥੇ ਅਫ਼ਸਰ ਬਹੁਤ ਘੱਟ ਬੋਲਦੇ ਹਨ। ਉਨ੍ਹਾਂ ਦੀ ਅੱਖਾਂ ਹੀ ਬਹੁਤ ਕੁਝ ਸਿਖਾ ਜਾਂਦੀਆਂ ਹਨ। ਉਹ ਦੂਜਿਆਂ ਨੂੰ ਜ਼ਿਆਦਾ ਧਿਆਨ ਨਾਲ ਸੁਣਦੇ ਹਨ । ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਹ ਬੋਲਦੇ ਬਹੁਤ ਘੱਟ ਹਨ ਤੇ ਉਨ੍ਹਾਂ ਦੀ ਅੱਖਾਂ ਬਹੁਤ ਕੁਝ ਬਿਆਨ ਕਰ ਦਿੰਦੀਆਂ ਹਨ।  ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਦੋਸਤ ,ਕਰੀਬੀ ਰਿਸ਼ਤੇਦਾਰ  ਸਾਡੀ ਕਦਰ ਕਰਨ ਤਾਂ ਹਲੀਮੀ ਨਾਲ ਬੋਲੋ, ਤਾਂ ਹੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹਨ । ਸਾਨੂੰ ਹਮੇਸ਼ਾਂ ਬੋਲ ਬਾਣੀ ਵਿਚ ਸੰਜਮ ਅਤੇ ਪਿਆਰ ਵਰਤਣਾ ਚਾਹੀਦਾ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ 7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਚਿੰਤਨ
Next articleਸਮੁੱਚੇ ਪੰਜਾਬ ਦੀ ਮੂੰਹੋਂ ਬੋਲਦੀ ਤਸਵੀਰ