ਪਟਿਆਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦੇ ਪੰਜ ਵਿਦਿਆਰਥੀਆਂ ਨੇ ਸੈਸ਼ਨ 2023-24 ਦੌਰਾਨ ਐਨ.ਐਮ. ਐਮ. ਐਸ ਦੀ ਵਿਭਾਗੀ ਵਜ਼ੀਫਾ ਪ੍ਰੀਖਿਆ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਸਫਲਤਾ ਹਾਸਿਲ ਕੀਤੀ ਹੈ ਅਤੇ ਆਗਾਮੀ ਚਾਰ ਸਾਲਾਂ ਲਈ 12 ਹਜਾਰ ਰੁਪਏ ਪ੍ਰਤੀ ਸਾਲ ਵਜ਼ੀਫੇ ਦੇ ਹੱਕਦਾਰ ਬਣੇ ਹਨ । ਅੱਠਵੀਂ ਜਮਾਤ ਦੇ ਇਨ੍ਾਂ ਸਫਲ ਹੋਏ ਵਿਦਿਆਰਥੀਆਂ ਦਮਨਪ੍ਰੀਤ ਕੌਰ, ਅਵੀਜੀਤ ਸਿੰਘ, ਨਿਤਿਆ, ਪ੍ਰੀਆ ਅਤੇ ਅੰਜਲੀ ਨੂੰ ਸਵੇਰ ਦੀ ਸਭਾ ਦੌਰਾਨ ਸਕੂਲ ਪ੍ਰਿੰਸੀਪਲ ਸ. ਮਨਮੋਹਨ ਸਿੰਘ ਵੱਲੋਂ ਸਰਟੀਫਿਕੇਟ ,ਮੈਡਲ ਅਤੇ ਵਿਸ਼ੇਸ਼ ਗਿਫਟ ਦੇ ਕੇ ਸਨਮਾਨਿਤ ਕੀਤਾ। ਉਨਾਂ ਆਪਣੇ ਅਸ਼ੀਰਵਾਦੀ ਲਫ਼ਜ਼ਾਂ ਰਾਹੀਂ ਇਨ੍ਾਂ ਹੋਣਹਾਰ ਵਿਦਿਆਰਥੀਆਂ, ਮੈਂਟਰ ਅਧਿਆਪਕਾਂ ਅਤੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਇਨ੍ਾਂ ਵਿਦਿਆਰਥੀਆਂ ਨੂੰ ਅਗਲੇਰੇ ਵਿਦਿਅਕ ਸਫਰ ਤੇ ਹੋਰ ਮੱਲਾਂ ਮਾਰਨ ਲਈ ਲਈ ਕਈ ਨੁਕਤੇ ਸਾਂਝੇ ਕੀਤੇ ।ਇਸ ਸੰਖੇਪ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਸਮੇਂ ਸਕੂਲ ਕਾਰਜਕਾਰੀ ਇੰਚਾਰਜ ਸ੍ਰੀਪਾਲ ਸ਼ਰਮਾ, ਪ੍ਰੀਖਿਆ ਮੈਂਟਰ ਸ਼੍ਰੀਮਤੀ ਅਨੀਤਾ ਜਿੰਦਲ, ਜਮਾਤ ਇੰਚਾਰਜ ਮੈਡਮ ਹਰਜਿੰਦਰ ਕੌਰ, ਅਨੁਰਾਗ ਸ਼ਰਮਾ ਅਤੇ ਹਰਪ੍ਰੀਤ ਕੌਰ ਆਦਿ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly