HOME *ਮੋਚੀ ਬਾਬੂ ਰਾਮ ਨੇ ਕੀਤਾ ‘ਸਮਾਂਤਰ ਨਜ਼ਰੀਆ’ ਪਰਚਾ ਲੋਕ ਅਰਪਣ*

*ਮੋਚੀ ਬਾਬੂ ਰਾਮ ਨੇ ਕੀਤਾ ‘ਸਮਾਂਤਰ ਨਜ਼ਰੀਆ’ ਪਰਚਾ ਲੋਕ ਅਰਪਣ*

3

  ਬਰਨਾਲਾ     (ਸਮਾਜ ਵੀਕਲੀ)   (ਚੰਡਿਹੋਕ) ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ਸ਼ਹਿਰ ਦੀ ਸਭ ਤੋਂ ਪੁਰਾਣੀ ਤੇ ਵੱਡੀ ਪਾਣੀ ਵਾਲੀ ਟੈਂਕੀ ਦੇ ਵਿਹੜੇ ਵਿਚ ‘ਸਮਾਂਤਰ ਨਜ਼ਰੀਆ’ ਦਾ ਅਪ੍ਰੈਲ-ਜੂਨ 2025 ਅੰਕ ਲੋਕ ਅਰਪਣ ਕੀਤਾ ਗਿਆ।ਇਸ ਸਮਾਗਮ ਦੀ ਵਿਲੱਖਣ ਗੱਲ ਇਹ ਸੀ ਇਹ ਅੰਕ ਮੋਚੀ ਬਾਬੂ ਰਾਮ ਨੇ ਆਪਣੇ ਕਰ ਕਮਲਾਂ ਨਾਲ ਲੋਕ ਅਰਪਣ ਕੀਤਾ। ਪ੍ਰਵਾਸੀ ਬਾਬੂ ਰਾਮ ਪਿਛਲੇ 55 ਸਾਲਾਂ ਤੋਂ ਇਸ ਸ਼ਹਿਰ ਵਿਚ ਮੋਚੀਪੁਣੇ ਦਾ ਕਿੱਤਾ ਕਰਦਾ ਆ ਰਿਹਾ ਹੈ। ਪਰਚੇ ਦੇ ਸਹਾਇਕ ਸੰਪਾਦਕ ਅਤੇ ਸਭਾ ਦੇ ਪ੍ਰਧਾਨ ਭੋਲਾ ਸਿੰਘ ਸੰਘੇੜਾ ਪਰਚੇ ਵਿਚ ਪ੍ਰਕਾਸ਼ਿਤ ਰਚਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅੰਕ ਵਿਚ ਕਹਾਣੀਆਂ ਤੇ ਕਵਿਤਾਵਾਂ ਤੋਂ ਬਿਨਾਂ ਡਾ. ਜੋਗਿੰਦਰ ਸਿੰਘ ਨਿਰਾਲਾ ਦਾ ਸਵੈ ਜੀਵਨੀ ਅੰਸ਼, ਜਰਨੈਲ ਸਿੰਘ ਅੱਚਰਵਾਲ ਦੀ ਪਿੰਡ ਹਠੂਰ ਬਾਰੇ ਜਾਣਕਾਰੀ ਤੋਂ ਬਿਨਾਂ, ਪਰਗਟ ਸਿੰਘ ਸਿੱਧੂ ਨਾਲ ਕੀਤੀ ਮੁਲਾਕਾਤ ਵੀ ਸ਼ਾਮਲ ਹੈ। ਇੱਥੇ ਜਾਣਕਾਰੀ ਹਿਤ ਦੱਸਿਆ ਜਾਂਦਾ ਹੈ ਕਿ ਬਾਬੂ ਰਾਮ ਬਾਰੇ ਡਾ. ਹਰਿਭਗਵਾਨ ਦਾ ਲਿਖਿਆ ਸ਼ਬਦ ਚਿੱਤਰ ਵੀ ਇਸ ਅੰਕ ਦਾ ਹਾਸਲ ਹੈ। ਸਮਾਗਮ ਦੇ ਆਰੰਭ ਵਿਚ ਡਾ. ਹਰਿਭਗਵਾਨ ਨੇ ਇਸ ਸ਼ਬਦ-ਚਿੱਤਰ ਦਾ ਪਾਠ ਕੀਤਾ। ਇਸ ਮੌਕੇ ਜਿੱਥੇ ਬਾਬੂ ਰਾਮ ਨੇ ਆਪਣੇ ਜੀਵਨ ਵਿਚ ਆਏ ਉਤਰਾਵਾਂ ਤੇ ਚੜ੍ਹਾਵਾਂ ਬਾਰੇ ਦੱਸਿਆ ਓਥੇ ਬਰਨਾਲਾ ਦੇ ਪੁਰਾਣੇ ਬੱਸ ਅੱਡੇ ਅਤੇ ਪਾਣੀ ਵਾਲੀ ਟੈਂਕੀ ਬਾਰੇ ਕਈ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਡਾ. ਤੇਜਾ ਸਿੰਘ ਤਿਲਕ, ਡਾ. ਰਾਮ ਪਾਲ ਸ਼ਾਹਪੁਰੀ, ਜਗਤਾਰ ਜਜ਼ੀਰਾ, ਤੇਜਿੰਦਰ ਚੰਡਿਹੋਕ, ਮੇਜਰ ਸਿੰਘ ਗਿੱਲ, ਡਾ. ਉਜਾਗਰ ਸਿੰਘ ਮਾਨ, ਲਛਮਣ ਦਾਸ ਮੁਸਾਫਿਰ, ਸੁਦਰਸ਼ਨ ਗੁੱਡੂ  ਅਤੇ ਬਲਦੇਵ ਮੰਡੇਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਸਰਕਾਰੀ ਹਾਈ ਸਕੂਲ ਚਕੇਰੀਆਂ ਦੇ 12 ਵਿਦਿਆਰਥੀਆਂ ਦੀ ਮੈਰੀਟੋਰੀਅਸ ਸਕੂਲਾਂ ਦੀ ਪ੍ਰੀਖਿਆ ਪਾਸ*
Next article*ਐੱਸ.ਐੱਸ.ਡੀ ਕਾਲਜ ਬਰਨਾਲਾ ਵੱਲੋਂ ਬਾਰਵੀਂ ਕਲਾਸ ’ਚੋਂ 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ 500 ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ*