
(ਸਮਾਜ ਵੀਕਲੀ) (ਹਰੀਸ਼ ਕੁਮਾਰ) ਅੱਜ ਤੋਂ ਲੱਗਭੱਗ ਪੰਜਾਹ ਸਾਲ ਪਹਿਲਾਂ ਮੇਰੀ ਸੁਰਤ ਮੁਤਾਬਕ ਬਿਜਲੀ ਦੇ ਫਿਲਾਮੈਂਟ ਵਾਲੇ ਬਲਬ ਹੁੰਦੇ ਸਨ। ਫਿਰ ਫਲੋਰਾਸੈਂਟ ਟਿਊਬ ਲਾਈਟ ਆਈ ਚੋਕ ਵਾਲੀ। ਉਸ ਵਕਤ ਇਹ ਡਰ ਵਾਇਰਲ ਹੋਇਆ ਕਿ ਇਸ ਟਿਊਬ ਲਾਈਟ ਦੀਆਂ ਕਿਰਨਾਂ ਦੀ ਰੌਸ਼ਨੀ ਸਿਹਤ ਲਈ ਹਾਨੀਕਾਰਕ ਹੈ। ਹੌਲੀ ਹੌਲੀ ਇਹ ਡਰ ਵੀ ਲੁਪਤ ਹੋ ਗਿਆ ਪਰ ਕਿਸੇ ਨੂੰ ਇਸ ਦਾ ਨੁਕਸਾਨ ਹੋਇਆ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ। ਫਿਰ ਬਲੈਕ ਐਂਡ ਵਾਈਟ ਟੈਲੀਵੀਜਨ ਆਏ। ਇਸ ਦੀ ਪਿਕਚਰ ਟਿਊਬ ਵਿੱਚੋਂ ਨਿਕਲਣ ਵਾਲੀਆਂ ਕਿਰਨਾਂ ਦਾ ਡਰ ਵੀ ਕਾਫੀ ਚਰਚਿਤ ਹੋਇਆ। ਹੌਲੀ ਹੌਲੀ ਇਹ ਵੀ ਖਤਮ ਹੋ ਗਿਆ। ਟੇਲੀਵਿਜ਼ਿਨ ਤੋਂ ਪਹਿਲਾਂ ਰੇਡੀਓ ਦਾ ਜ਼ਮਾਨਾ ਸੀ। ਰੇਡੀਓ ਸਟੇਸ਼ਨ ਤੋਂ ਬਰੌਡਕਾਸਟਿੰਗ ਹੁੰਦੀ ਸੀ ਸਿਗਨਲ ਦੀ ਅਤੇ ਸੱਭ ਰੇਡੀਓ ਰਿਸੀਵਰ ਤੇ ਖਬਰਾਂ ਅਤੇ ਗੀਤ ਸੁਣਦੇ ਸਨ। ਰੇਡੀਓ ਤੋਂ ਭਾਵ ਹੈ ਰੇਡੀਓ ਫਰੀਕੁਐਂਸੀ, ਜਿਸਨੂੰ ਆਰ ਐਫ (RF) ਸਿਗਨਲ ਕਹਿੰਦੇ ਹਨ। ਇਸ ਰੇਡੀਓ ਫਰੀਕੁਐਂਸੀ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਹੀ RF ਸਿਗਨਲ ਨਾਮਕ ਫਰੀਕੁਐਂਸੀ ਹੀ ਮੋਬਾਈਲ ਫੋਨ ਟ੍ਰਾਂਸਮਿਸ਼ਨ ਲਈ ਵਰਤੀ ਜਾਂਦੀ ਹੈ ਅਤੇ ਇਹ 4ਜੀ ਹੋਵੇ ਜਾਂ 5ਜੀ ਜਾਂ ਇਸ ਤੋਂ ਉੱਪਰ, ਇਸ ਤੋਂ ਵੀ ਐਨਾ ਘਬਰਾਓਣ ਦੀ ਜਰੂਰਤ ਨਹੀਂ ਹੈ। ਰੇਡੀਓ ਫਰੀਕੁਐਂਸੀ ਉਸ ਵੇਲੇ ਖਤਰਨਾਕ ਹੁੰਦੀ ਹੈ ਜਦ ਰੇਡੀਓ ਫਰੀਕੁਐਂਸੀ ਦੇ ਇਲੈਕਟਰੀਕਲ ਸਿਗਨਲ ਨੂੰ ਪ੍ਰਕਾਸ਼ ਸਿਗਨਲ ਦੇ ਵਿੱਚ ਤਬਦੀਲ ਕੀਤਾ ਜਾਵੇ। ਉਦਾਹਰਣ ਦੇ ਤੌਰ ਤੇ ਹਸਪਤਾਲਾਂ ਵਿੱਚ ਜਦ ਅਸੀਂ ਐਕਸਰੇ ਕਰਵਾਉਣ ਜਾਂਦੇ ਹਾਂ ਤਾਂ ਐਕਸਰੇ ਡਿਪਾਰਟਮੈਂਟ ਨੂੰ ਟੈਕਨੀਕਲੀ ਰੇਡੀਓਲੋਜੀ ਡਿਪਾਰਟਮੈਂਟ ਲਿਖਿਆ ਹੁੰਦਾ ਹੈ। ਉੱਥੇ ਐਕਸਰੇ ਮਸ਼ੀਨ ਰਾਂਹੀ ਰੇਡੀਓ ਫਰੀਕੁਐਂਸੀ ਦੇ ਇਲੈਕਟਰੀਕਲ ਸਿਗਨਲ ਨੂੰ ਪ੍ਰਕਾਸ਼ ਸਿਗਨਲ ਵਿੱਚ ਤਬਦੀਲ ਕੀਤਾ ਜਾਂਦਾ ਹੈ, ਜਿਸ ਨਾਲ ਸ਼ਰੀਰ ਦਾ ਅੰਦਰੂਨੀ ਐਕਸਰੇ ਹੁੰਦਾ ਹੈ। ਇਹ ਪ੍ਰਕਾਸ਼ ਘਾਤਕ ਹੁੰਦਾ ਹੈ ਅਤੇ ਤਾਂਹੀ ਐਕਸਰੇ ਕਰਨ ਵੇਲੇ ਪੂਰੀ ਸਾਵਧਾਨੀ ਵਰਤੀ ਜਾਂਦੀ ਹੈ ਅਤੇ ਐਕਸਰੇ ਕਰਨ ਵੇਲੇ ਬਹੁਤ ਹੀ ਘੱਟ ਸਮੇਂ ਲਈ ਇਹ ਪ੍ਰਕਾਸ਼ ਸ਼ਰੀਰ ਵਿੱਚੋਂ ਦੀ ਗੁਜ਼ਾਰਿਆ ਜਾਂਦਾ ਹੈ। ਜੇਕਰ ਰੇਡੀਓ ਨੇ ਸਾਡਾ ਕੋਈ ਨੁਕਸਾਨ ਨਹੀਂ ਕੀਤਾ ਤਾਂ ਉਹੀ ਸਿਗਨਲ ਮੋਬਾਈਲ ਟਾਵਰਾਂ ਦੇ ਹਨ, ਫਿਰ ਉਹਨਾਂ ਤੋਂ ਵੀ ਐਨਾ ਘਬਰਾਉਣ ਦੀ ਜਰੂਰਤ ਨਹੀਂ ਹੈ। ਉਹ ਅਲੱਗ ਗੱਲ ਹੈ ਕਿ ਫਰੀਕੁਐਂਸੀ ਦੀ ਤੀਬਰਤਾ ਜਿਵੇਂ ਕਿਲੋ ਹਰਟਜ਼, ਮੈਗਾ ਹਰਟਜ਼ ਦੇ ਹਿਸਾਬ ਨਾਲ ਵੱਖ ਵੱਖ ਰੱਖਣੀ ਪੈਂਦੀ ਹੈ ਤਾਂ ਕਿ ਇੱਕ ਸਿਸਟਮ ਕਿਸੇ ਦੂਸਰੇ ਸਿਸਟਮ ਨਾਲ ਮਿਕਸ ਨਾ ਹੋ ਜਾਵੇ। ਇੱਥੇ ਵੀ ਖਾਸ ਗੱਲ ਹੈ ਕਿ ਮੋਬਾਈਲ ਦੇ ਆਰ ਐਫ ਇਲੈਕਟਰੀਕਲ ਸਿਗਨਲ ਨੂੰ ਵੀ ਰਫਤਾਰ ਵਧਾਉਣ ਲਈ ਪ੍ਰਕਾਸ਼ ਦੇ ਸਿਗਨਲ ਵਿੱਚ ਤਬਦੀਲ ਕੀਤਾ ਜਾਂਦਾ ਹੈਂ। ਪਰ ਇਸ ਪ੍ਰਕਾਸ਼ ਦੇ ਸਿਗਨਲ ਤੋਂ ਵੀ ਡਰਨ ਦੀ ਜਰੂਰਤ ਨਹੀਂ ਹੈ ਕਿਉਂਕਿ ਜਦ ਇਹਨਾਂ ਇਲੈਕਟਰੀਕਲ ਸਿਗਨਲਾਂ ਨੂੰ ਪ੍ਰਕਾਸ਼ ਵਿੱਚ ਤਬਦੀਲ ਕੀਤਾ ਜਾਂਦਾ ਹੈ ਤਾਂ ਬਹੁਤ ਹੀ ਸੁਰੱਖਿਅਤ ਤਰੀਕੇ ਨਾਲ ਇਹਨਾਂ ਨੂੰ ਆਪਟੀਕਲ ਫਾਈਬਰ (Optical fiber) ਦੀ ਤਾਰ ਵਿੱਚ ਦੀ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜਿਆ ਜਾਂਦਾ ਹੈ। ਇਹ ਪ੍ਰਕਾਸ਼ ਦਾ ਸਿਗਨਲ ਸਾਡੇ ਘਰਾਂ ਵਿੱਚ ਵਾਈ ਫਾਈ ਵਿੱਚ ਆਉਂਦਾ ਹੈ ਅਤੇ ਵਾਈ ਫਾਈ ਰਾਹੀਂ ਇਸ ਪ੍ਰਕਾਸ਼ ਸਿਗਨਲ ਨੂੰ ਦੁਬਾਰਾ ਇਲੈਕਟਰੀਕਲ ਸਿਗਨਲ ਵਿੱਚ ਤਬਦੀਲ ਕਰਕੇ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਸ ਲਈ ਇਸ ਤੋਂ ਵੀ ਬਹੁਤਾ ਘਬਰਾਓਣ ਦੀ ਜਰੂਰਤ ਨਹੀਂ। ਸੋਸ਼ਲ ਮੀਡੀਆ ਤੇ ਬਹੁਤ ਲੋਕਾਂ ਵਲੋਂ ਇਹਨਾਂ ਸਿਗਨਲਾਂ ਬਾਰੇ ਗੱਲ ਕਰਕੇ ਡਰਾਇਆ ਜਾਂਦਾ ਹੈ।ਮੋਬਾਈਲ ਟਾਵਰ ਦੇ ਜਿਆਦਾ ਨੇੜੇ ਖੜੇ ਹੋਣ ਨਾਲ ਸ਼ਰੀਰ ਦੇ ਟਿਸ਼ੂ ਆਰਜੀ ਤੌਰ ਤੇ ਕੁਛ ਜਿਆਦਾ ਗਰਮ ਹੋ ਸਕਦੇ ਹਨ ਪਰ ਕਿਸੇ ਖਤਰਨਾਕ ਬਿਮਾਰੀ ਦਾ ਕੋਈ ਡਰ ਨਹੀਂ। ਇਸ ਲਈ ਵਿਗਿਆਨਿਕ ਸੋਚ ਅਪਣਾਓ ਅਤੇ ਵਿਗਿਆਨ ਤੇ ਭਰੋਸਾ ਕਰਕੇ ਨਿਸ਼ਚਿੰਤ ਹੋ ਕੇ ਵਿਗਿਆਨਿਕ ਉਪਕਰਨਾਂ ਦਾ ਲਾਭ ਉਠਾਓ।
https://play.google.com/store/apps/details?id=in.yourhost.samajweekly



