ਮਨਰੇਗਾ ਮਜ਼ਦੂਰਾਂ ਦੀ ਮਜਦੂਰੀ ਜਾਰੀ ਕਰੇ ਕੇਂਦਰ ਸਰਕਾਰ :ਗੋਲਡੀ ਪਰਖਾਲੀ

ਗੋਲਡੀ ਪਰਖਾਲੀ

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਰੋਪੜ ਦੇ ਨੌਜਵਾਨ ਆਗੂ ਗੋਲਡੀ ਪਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਲੱਤਾਂ ਤੋਂ ਬਹੁਤ ਕਮਜ਼ੋਰ ਹੋ ਗਈ ਜਾਪਦੀ ਹੈ ਜੋ ਪਿਛਲੇ ਦੋ ਮਹੀਨੇ ਤੋਂ ਮਨਰੇਗਾ ਮਜ਼ਦੂਰਾਂ ਦਾ ਫੰਡ ਜਾਰੀ ਨਹੀਂ ਕਰ ਸਕੀ।ਗਰੀਬ ਮਜਦੂਰਾਂ ਨਾਲ ਸਰੇਆਮ ਬੇ ਇਨਸਾਫੀ ਕੀਤੀ ਜਾ ਰਹੀ ਹੈ ਮਜ਼ਦੂਰਾਂ ਤੋਂ ਕੰਮ ਲਿਆ ਜਾ ਰਿਹਾ ਹੈ ਪ੍ਰੰਤੂ ਉਹਨਾਂ ਨੂੰ ਮਜਦੂਰੀ ਨਹੀਂ ਦਿੱਤੀ ਜਾ ਰਹੀ ਇਸੇ ਤਰ੍ਹਾਂ ਹੀ ਜੋ ਮਨਰੇਗਾ ਦੇ ਮੁਲਾਜ਼ਮ ਹਨ ਉਹਨਾਂ ਨੂੰ ਵੀ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਕਿਹਾ ਕਿ ਮਜ਼ਦੂਰਾਂ ਦੀ ਮਜ਼ਦੂਰੀ ਦੇ ਪੈਸੇ ਤੁਰੰਤ ਜਾਰੀ ਕੀਤੇ ਜਾਣ ਤਾਂ ਜੋ ਗਰੀਬ ਮਜਦੂਰ ਸੁੱਖ ਦਾ ਸਾਹ ਲੈ ਸਕਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਾਹਿਬ ਕਾਸ਼ੀ ਰਾਮ ਜੀ ਦੇ ਬੱਬਰ ਸ਼ੇਰ ਅਤੇ ਭੈਣ ਮਾਇਆਵਤੀ ਜੀ ਦੇ ਵਫ਼ਾਦਾਰ ਸਿਪਾਹੀ ਡਾ ਨਛੱਤਰ ਪਾਲ ਐਮ ਐਲ ਏ
Next articleਵਿਧਾਨ ਸਭਾ ਪੰਜਾਬ ਸੈਸ਼ਨ ਦੇ ਪਹਿਲੇ ਦਿਨ ਐੱਨ.ਐੱਲ.ਓ. ਨੇ ਵਿਧਾਇਕ ਡਾ ਨਛੱਤਰ ਪਾਲ ਨੂੰ ਮੰਗ ਪੱਤਰ ਸੌਂਪਿਆ,ਮਾਮਲਾ ਉਸਾਰੀ ਮਜ਼ਦੂਰਾਂ ਦੀ 3 ਹਫ਼ਤਿਆਂ ਤੋਂ ਬੰਦ ਪਈ ਬੈਵਸਾਈਟ ਦਾ।