ਮਨਰੇਗਾ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੀਆਂ ਉੱਜਰਤਾਂ ਤੁਰੰਤ ਅਦਾ ਕੀਤੀਆਂ ਜਾਣ – ਬਲਦੇਵ ਭਾਰਤੀ

ਨਵਾਂਸ਼ਹਿਰ/ਰਾਹੋਂ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ ਐੱਲ ਓ) ਦੇ ਕਨਵੀਨਰ ਬਲਦੇਵ ਭਾਰਤੀ ਨੇ ਮਨਰੇਗਾ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਮਜ਼ਦੂਰਾਂ ਦੀਆਂ ਉੱਜਰਤਾਂ ਪਿਛਲੇ ਕਰੀਬ 2 ਮਹੀਨੇ ਤੋਂ ਅਦਾ ਨਾ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਮਨਰੇਗਾ ਮਜ਼ਦੂਰਾਂ ਦੇ ਮੰਦੇ ਹਾਲਾਤਾਂ ਦੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਦਾ ਮਨਰੇਗਾ ਪ੍ਰਤੀ ਵਤੀਰਾ ਬਹੁਤ ਰੁੱਖਾ ਹੈ ਅਤੇ ਉਹ ਆਨੇ ਬਹਾਨੇ ਮਨਰੇਗਾ ਨੂੰ ਢਾਅ ਲਾਉਣ ਦੀ ਕੋਈ ਕਸਰ ਨਹੀਂ ਛੱਡ ਰਹੀਆਂ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਮਨਰੇਗਾ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਮਜ਼ਦੂਰਾਂ ਦੀਆਂ ਉੱਜਰਤਾਂ ਤੁਰੰਤ ਅਦਾ ਕੀਤੀਆਂ ਜਾਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਐੱਨ.ਐੱਲ,ਓ. ਨੇ ਵਿਧਾਇਕ ਡਾ ਸੁੱਖਵਿੰਦਰ ਕੂਮਾਰ ਸੁੱਖੀ ਨੂੰ ਮੰਗ ਪੱਤਰ ਸੌਂਪਿਆ, ਮਾਮਲਾ ਉਸਾਰੀ ਮਜ਼ਦੂਰਾਂ ਦੀ 3 ਹਫ਼ਤਿਆਂ ਤੋਂ ਬੰਦ ਪਈ ਬੈਵਸਾਈਟ ਦਾ
Next articleਹੁਸ਼ਿਆਰਪੁਰ ਨੇਚਰ ਫੈਸਟ-2025 ਦੇ ਚੌਥੇ ਦਿਨ ਕੂਕਾਨੇਟ ਤੇ ਦੇਹਰੀਆਂ ਲਈ ਆਫ-ਰੋਡਿੰਗ ਟੀਮ ਨੂੰ ਕੀਤਾ ਰਵਾਨਾ