ਫਿਲੌਰ, ਅੱਪਰਾ (ਜੱਸੀ ) -ਪੰਜਾਬ ਵਿੱਚ ਮਨਰੇਗਾ ਮਜ਼ਦੂਰਾਂ ਦੀ ਰੋਜਾਨਾ ਦਿਹਾੜੀ ਵਿੱਤੀ ਸਾਲ 2024-25 ਲਈ 01 ਅਪ੍ਰੈਲ 2024 ਤੋਂ 322/- ਰੁਪਏ ਹੋਵੇਗੀ ਜੋ ਕਿ ਵਿੱਤੀ ਸਾਲ 2023-24 ਦੌਰਾਨ 303/- ਰੁਪਏ ਸੀ। ਦੇਸ਼ ਭਰ ਵਿੱਚ ਵਿੱਤੀ ਸਾਲ 2024-25 ਦੌਰਾਨ ਮਨਰੇਗਾ ਮਜ਼ਦੂਰਾਂ ਦੀ ਰੋਜਾਨਾ ਉੱਜਰਤ ਦੀਆਂ ਦਰਾਂ ਸਬੰਧੀ ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਰੂਰਲ ਡਿਵੈਲਪਮੈਂਟ ਵਲੋਂ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ (M7NR571), 2005 ਦੀ ਧਾਰਾ 6 (1) ਤਹਿਤ ਜਾਰੀ ਨੋਟੀਫਿਕੇਸ਼ਨ ਮਿਤੀ 27 ਮਾਰਚ 2024 ਦੇ ਹਵਾਲੇ ਅਨੁਸਾਰ ਇਹ ਜਾਣਕਾਰੀ ਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ (ਐੱਨ.ਐੱਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਮਨਰੇਗਾ ਦੀ ਇਹ ਦਿਹਾੜੀ ਹਰਿਆਣਾ ਅਤੇ ਸਿੱਕਮ ਵਿੱਚ 374/-ਰੁ, ਗੋਆ ਵਿੱਚ 356/-ਰੁ, ਕਰਨਾਟਕ ਵਿੱਚ 349/-ਰੁ, ਨਿਕੋਬਾਰ ਵਿੱਚ 347/-ਰੁ ਕੇਰਲਾ ਵਿੱਚ 346/-ਰੁ ਅਤੇ ਅੰਡੇਮਾਨ ਵਿੱਚ 329/-ਰੁ ਹੋਵੇਗੀ। ਇਸ ਤਰ੍ਹਾਂ ਪੰਜਾਬ ਦੂਸਰੇ ਰਾਜਾਂ ਦੇ ਮੁਕਾਬਲੇ ਮਨਰੇਗਾ ਮਜ਼ਦੂਰਾਂ ਦੀ ਰੋਜਾਨਾ ਦਿਹਾੜੀ ਦਰ ਮੁਤਾਬਕ 8ਵੇਂ ਅਸਥਾਨ ਤੇ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly