ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਭੇਜੀ ਖੇਡ ਕਿੱਟ ਸਹੂੰਗੜਾ ਦੇ ਨੋਜਵਾਨਾਂ ਨੂੰ ਦਿੱਤੀ, ਖੇਡ ਰਹੇ ਨੋਜਵਾਨਾਂ ਨੇ ਖੇਡ ਮੈਦਾਨ ਦੀ ਮਿਣਤੀ ਕਰਵਾਉਣ ਲਈ ਮੋਹਤਬਰਾਂ ਨੂੰ ਬੇਨਤੀ ਵੀ ਕੀਤੀ

ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਪੰਜਾਬ ਦੇ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਪਿੰਡਾਂ ਵਿਚ ਖੇਡ ਮੇਲਿਆਂ ਦਾ ਆਯੋਜਨ ਕੀਤਾ ਗਿਆ ਸੀ ਤਾਂ ਜੋ ਨੋਜਵਾਨ ਨਸ਼ਿਆਂ ਤੋਂ ਰਹਿਤ ਹੋ ਕੇ ਤੰਦਰੁਸਤ ਜਿੰਦਗੀ ਬਤੀਤ ਕਰਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਬੀਤੇ ਦਿਨੀਂ ਬਲਾਕ ਵਿਕਾਸ ਅਫਸਰ ਸੜੋਆ ਦੇ ਦਫਤਰ ਵਿਖੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਇਹ ਸ਼ਬਦ ਬੋਲਦਿਆਂ ਪਿੰਡਾਂ ਦੇ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਡ ਕਿੱਟਾਂ ਦੀ ਵੰਡ ਕੀਤੀ ਗਈ ਸੀ ਉਸ ਮੌਕੇ ਬੋਲਦਿਆਂ ਇਹ ਸ਼ਬਦ ਸਾਂਝੇ ਕੀਤੇ। ਵੱਖ-ਵੱਖ ਪਿੰਡਾਂ ਨੂੰ ਦਿੱਤੀਆਂ ਖੇਡ ਕਿੱਟਾਂ ‘ਚ ਸਹੂੰਗੜਾ ਪਿੰਡ ਤੇ ਬਲਾਕ ਸੜੋਆ ਦੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਤਨਾਮ ਸਹੂੰਗੜਾ ਦੇ ਸਪੁਰਦ ਪਿੰਡ ਦੇ ਨੋਜਵਾਨਾਂ ਲਈ ਖੇਡ ਕਿੱਟ ਕੀਤੀ ਗਈ ਸੀ। ਜੋ ਉਹਨਾਂ ਅੱਜ ਪਿੰਡ ਸਹੂੰਗੜਾ ਦੀਆਂ ਮਾਨਯੋਗ ਸਖਸ਼ੀਅਤਾਂ ਦੀ ਹਾਜਰੀ ਵਿੱਚ ਖੇਡ ਮੈਦਾਨ ਵਿਚ ਜਾ ਕੇ ਨੋਜਵਾਨਾਂ ਦੇ ਸਪੁਰਦ ਕੀਤੀ। ਖੇਡ ਮੈਦਾਨ ਵਿੱਚ ਖੇਡ ਰਹੇ ਨੋਜਵਾਨਾਂ ਨੇ ਬਲਾਕ ਪ੍ਰਧਾਨ ਤੋਂ ਮੰਗ ਕੀਤੀ ਕਿ ਇਸ ਖੇਡ ਮੈਦਾਨ ਦੀ ਮਿਣਤੀ ਕਰਵਾ ਕੇ ਖੇਡ ਮੈਦਾਨ ਪੂਰਾ ਕੀਤਾ ਜਾਵੇ ਤੇ ਲੋਕਾਂ ਵਲੋਂ ਕੀਤੇ ਹੋਏ ਨਜਾਇਜ ਕਬਜਿਆਂ ਨੂੰ ਛੁਡਾਇਆ ਜਾਵੇ। ਇਸ ਮੌਕੇ ਬਲਾਕ ਪ੍ਰਧਾਨ ਤੇ ਮਾਨਯੋਗ ਸਖਸ਼ੀਅਤਾਂ ਵਲੋਂ ਨੋਜਵਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਹਲਕਾ ਵਿਧਾਇਕ ਸੰਤੋਸ਼ ਕਟਾਰੀਆ, ਬੀ ਡੀ ਪੀ ਓ ਤੇ ਹੋਰ ਸੀਨੀਅਰ ਅਫਸਰ ਸਾਹਿਬਾਨ ਨੂੰ ਮਿਲਕੇ ਤੁਹਾਡੀ ਇਹ ਮੰਗ ਪੂਰੀ ਕਰਵਾਈ ਜਾਵੇਗੀ। ਇਸ ਲਈ ਅਸੀਂ ਇਕ ਦੋ ਦਿਨਾਂ ਵਿੱਚ ਸੰਬੰਧਿਤ ਅਫਸਰਾਂ ਨੂੰ ਮਿਲ ਕੇ ਇਸ ਸੰਬੰਧੀ ਕਾਰਵਾਈ ਕਰਵਾ ਦਿਆਂਗੇ। ਬਲਾਕ ਪ੍ਰਧਾਨ ਤੇ ਹੋਰ ਸਖਸ਼ੀਅਤਾਂ ਵਲੋਂ ਦਿੱਤੇ ਭਰੋਸੇ ਤੇ ਨੋਜਵਾਨ ਉਤਸ਼ਾਹਿਤ ਨਜਰ ਆਏ। ਅਖੀਰ ਵਿੱਚ ਨੋਜਵਾਨਾਂ ਨੂੰ ਸਮੂਹ ਪਤਵੰਤਿਆਂ ਵਲੋਂ ਮਿਲ ਕੇ ਖੇਡ ਕਿੱਟ ਪ੍ਰਦਾਨ ਕੀਤੀ ਗਈ। ਇਸ ਮੌਕੇ ਤੇ ਖਜਾਨਚੀ ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਤੋਂ ਡਾਕਟਰ ਹਰਭਜਨ ਸਿੰਘ, ਬਲਾਕ ਪ੍ਰਧਾਨ ਸਤਨਾਮ ਸਹੂੰਗੜਾ, ਸੰਤੋਖ ਸਿੰਘ ਖੇਲਾ, ਹਰਨੇਕ ਸਿੰਘ ਖੇਲਾ, ਠੇਕੇਦਾਰ ਦਿਲਬਾਗ ਸਿੰਘ, ਸਾਬਕਾ ਸਰਪੰਚ ਤੇ ਨੰਬਰਦਾਰ ਸਤਨਾਮ ਸਿੰਘ ਖੇਲਾ, ਬਲਵਿੰਦਰ ਸਿੰਘ ਭਿੰਦਾ, ਗੁਰਦੇਵ ਸਿੰਘ ਬਿੰਦੜਾ, ਕਸ਼ਮੀਰ ਸਿੰਘ ਖੇਲਾ, ਸੁੱਚਾ ਰਾਮ ਕਲੇਰ, ਗੁਰਵਿੰਦਰ ਸਿੰਘ ਕਲੇਰ, ਕਨਵਰ ਕਲੇਰ ਤੇ ਗੁਰਪ੍ਰੀਤ ਸਿੰਘ ਗੋਪੀ ਸਮੇਤ ਵੱਡੀ ਗਿਣਤੀ ਵਿੱਚ ਨੋਜਵਾਨ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਣ ਵਿਖੇ ਗੁਰੂ ਪੂਰਨਿਮਾ ਦਿਵਸ ਮਨਾਇਆ
Next articleਵਿੱਤ ਮੰਤਰੀ ਸੀਤਾਰਮਨ ਨੇ ਬਜਟ ਭਾਸ਼ਣ ਵਿੱਚ ਵਿਕਸਤ ਭਾਰਤ ਦੀਆਂ 9 ਤਰਜੀਹਾਂ ਦੱਸੀਆਂ, ਪੜ੍ਹੋ