*ਹੜ੍ਹ ਕਾਰਨ ਹਲਕੇ ‘ਚ ਹੋਏ ਨੁਕਸਾਨ ਦੀ ਭਰਪਾਈ ਕਰੇਗੀ ਸੂਬਾ ਸਰਕਾਰ : ਰੰਧਾਵਾ*
ਡੇਰਾਬੱਸੀ, 26 ਜੁਲਾਈ (ਸੰਜੀਵ ਸਿੰਘ ਸੈਣੀ, ਮੋਹਾਲੀ):ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਹੜ੍ਹ ਪੀੜਤਾਂ ਨੂੰ 10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ । ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੀਂਹ ਅਤੇ ਹੜ੍ਹ ਕਾਰਨ ਡਿੱਗੇ ਘਰਾਂ ਦੇ ਨਿਰਮਾਣ ਅਤੇ ਨੁਕਸਾਨੇ ਘਰਾਂ ਦੀ ਰਿਪੇਅਰ ਲਈ ਅੱਜ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹੜ੍ਹ ਪੀੜਤਾਂ ਦੇ ਮੁੜ ਵਸੇਵੇ ਲਈ ਹਰ ਸੰਭਵ ਮਦਦ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਥੇ ਹੜਾਂ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜਾ ਦੇਣ ਬਾਰੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਸਭ ਤੋਂ ਪਹਿਲਾਂ ਬੇਘਰ ਹੋਏ ਲੋਕਾਂ ਦੇ ਮੁੜ ਵਸੇਵੇ ਲਈ ਡਿੱਗੇ ਅਤੇ ਨੁਕਸਾਨੇ ਘਰਾਂ ਨੂੰ ਦੁਬਾਰੇ ਰਹਿਣਯੋਗ ਬਣਾਉਣ ਲਈ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਹਲਕੇ ਵਿੱਚ ਹੋਏ ਹਰ ਇਕ ਨੁਕਸਾਨ ਦੀ ਭਰਪਾਈ ਸੂਬਾ ਸਰਕਾਰ ਵੱਲੋਂ ਕੀਤੀ ਜਾਵੇਗੀ।
ਵਿਧਾਇਕ ਰੰਧਾਵਾ ਨੇ ਦੱਸਿਆ ਕਿ ਜੀਮੋਦੀਨ ਪੁੱਤਰ ਨਸਰੂਦੀਨ ਪਿੰਡ ਬਰੌਲੀ ਨੂੰ 1 ਲੱਖ 20 ਹਜ਼ਾਰ, ਕਨੀਜਾ ਬੇਗਮ ਪਤਨੀ ਸੂਚਾ ਸਿੰਘ ਪਿੰਡ ਆਲਮਗੀਰ ਨੂੰ 1 ਲੱਖ 20 ਹਜ਼ਾਰ, ਦਿਲਸੇਨਾ ਪਤਨੀ ਮਾਮਰਾਜ ਪਿੰਡ ਹਸਨਪੁਰ ਨੂੰ 1 ਲੱਖ 20 ਹਜ਼ਾਰ, ਮੋਹਨ ਸਿੰਘ ਪੁੱਤਰ ਅਮਰਜੀਤ ਸਿੰਘ ਪਿੰਡ ਜਨੇਤਪੁਰ ਨੂੰ 1 ਲੱਖ 20 ਹਜ਼ਾਰ, ਸੁਨੀਤਾ ਦੇਵੀ ਪਤਨੀ ਪਤਨੀ ਸੁਰਜੀਤ ਸਿੰਘ ਪਿੰਡ ਕੁਰਲੀ ਨੂੰ 1 ਲੱਖ 20 ਹਜ਼ਾਰ, ਰਾਣੀ ਪਤਨੀ ਗਿਆਨ ਸਿੰਘ ਪਿੰਡ ਹਸਨਪੁਰ ਨੂੰ 1 ਲੱਖ 20 ਹਜ਼ਾਰ ਅਤੇ ਹਮੀਦ ਖਾਨ ਪੁੱਤਰ ਪਾਖਰ ਪਿੰਡ ਹਸਨਪੁਰ ਨੂੰ 1 ਲੱਖ 20 ਹਜ਼ਾਰ ਰੁਪਏ ਡਿੱਗੇ ਘਰ ਦੀ ਉਸਾਰੀ ਲਈ ਇਸ ਤਰ੍ਹਾਂ ਮਹਿੰਦਰ ਕੌਰ ਪਤਨੀ ਗੁਰਮੇਲ ਪਿੰਡ ਬੇਹੜਾ, ਮੋਹਿਤ ਸ਼ਰਮਾ ਪੁੱਤਰ ਮਾਇਆ ਰਾਮ ਭਾਗਸੀ, ਹਜਾਰਾ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਧੀਰੇਮਾਜਰਾ, ਕਿ੍ਸਨਾ ਦੇਵੀ ਪਤਨੀ ਸੁਖਦੇਵ ਸਿੰਘ ਪਿੰਡ ਅਮਲਾਲਾ, ਨਾਇਬ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਬੋਹੜਾਂ, ਗਿਆਨ ਕੌਰ ਪਤਨੀ ਬਲਜਿੰਦਰ ਸਿੰਘ ਪਿੰਡ ਸੇਖਪੁਰਕਲਾ, ਸੋਨਾ ਰਾਣੀ ਪਤਨੀ ਰਾਜ ਕੁਮਾਰ ਪਿੰਡ ਅਮਲਾਲਾ, ਨਿਰਮਲ ਸਿੰਘ ਪੁੱਤਰ ਜੀਵਾ ਸਿੰਘ ਪਿੰਡ ਕਾਰਕੌਰ, ਹਜ਼ਾਰਾ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਧੀਰੇਮਾਜਰਾ, ਨੱਥੂ ਰਾਮ ਪੁੱਤਰ ਵਕੀਲ ਸਿੰਘ ਪਿੰਡ ਮੀਰਪੁਰ ਅਤੇ ਬਲਜੀਤ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਸੇਖਪੁਰਕਲਾ ਨੂੰ ਨੁਕਸਾਨੇ ਘਰ ਦੀ ਰਿਪੇਅਰ ਲਈ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ ਹਨ। ਇਸ ਮੌਕੇ ਤਹਿਸੀਲਦਾਰ ਕੁਲਦੀਪ ਸਿੰਘ ਧਾਲੀਵਾਲ,ਸਮੇਤ ਆਪ ਵਰਕਰ ਮੌਜੂਦ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly