ਟਿਕਟ ਮਿਲਣ ਦੀ ਖੁਸ਼ੀ ਵਿਚ ਵਿਧਾਇਕ ਨਵਤੇਜ ਚੀਮਾ ਗੁਰਦੁਆਰਾ ਬੇਰ ਸਾਹਿਬ ਤੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਨਤਮਸਤਕ ਹੋਏ

ਹਾਈ ਕਮਾਂਡ ਵੱਲੋਂ ਟਿਕਟ ਮਿਲਣ ਤੇ ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਵਿਧਾਇਕ ਨਵਤੇਜ ਸਿੰਘ ਚੀਮਾ, ਮੈਡਮ ਜਸਪਾਲ ਕੌਰ ਚੀਮਾ, ਜਸਕਰਨ ਚੀਮਾ ਤੇ ਪਾਰਟੀ ਵਰਕਰ

ਕਪੂਰਥਲਾ (ਕੌੜਾ ) – ਕਾਂਗਰਸ ਹਾਈ ਕਮਾਨ ਵੱਲੋਂ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਟਿਕਟ ਮਿਲਣ ਉਪਰੰਤ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਵਾਹਿਗੁਰੂ ਤੋਂ ਸਫਲਤਾ ਲਈ ਅਰਦਾਸ ਕੀਤੀ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਧਰਮ ਪਤਨੀ ਮੈਡਮ ਜਸਪਾਲ ਕੌਰ ਚੀਮਾ ਮੈਂਬਰ ਆਲ ਇੰਡੀਆ ਡੈਲੀਗੇਟ ਕਾਂਗਰਸ, ਸਪੁੱਤਰ ਜਸਕਰਨ ਸਿੰਘ ਚੀਮਾ, ਗੁਰਨਿਹਾਲ ਚੀਮਾ ਵੀ ਨਾਲ ਸਨ। ਉਨ੍ਹਾਂ ਇਤਿਹਾਸਕ ਭੋਰਾ ਸਾਹਿਬ ਤੇ ਬੇਰੀ ਸਾਹਿਬ ਦੇ ਅੱਗੇ ਵੀ ਨਤਮਸਤਕ ਹੋ ਕੇ ਵਾਹਿਗੁਰੂ ਤੋਂ ਹਲਕੇ ਲਈ ਲਗਾਤਾਰ ਤੀਸਰੀ ਵਾਰ ਸੇਵਾ ਕਰਨ ਦੀ ਪ੍ਰਾਰਥਨਾ ਕੀਤੀ।

ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਮੈਨੂੰ ਜੋ ਪਾਰਟੀ ਵਲੋਂ ਲਗਾਤਾਰ ਚੌਥੀ ਵਾਰ ਇਸ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਉਸ ਲਈ ਮੈਂ ਵਾਹਿਗੁਰੂ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਆਇਆ ਹਾਂ ਕਿ ਹੇ ਵਾਹਿਗੁਰੂ ਜੇ ਸੱਚੀ ਮਿਹਨਤ ਲਗਨ ਤੇ ਸ਼ਰਧਾਪੂਰਵਕ ਮੈਂ ਪਹਿਲਾਂ ਇਸ ਹਲਕੇ ਦੀ ਸੇਵਾ ਕੀਤੀ ਹੈ ਅਤੇ 550 ਸਾਲਾ ਗੁਰਪੁਰਬ ਸਮਾਗਮ ਨੂੰ ਤੁਹਾਡੇ ਆਸ਼ੀਰਵਾਦ ਨਾਲ ਸਫਲਤਾਪੂਰਵਕ ਆਯੋਜਨ ਕਰਵਾੲਿਅਾ ਹੈ ਉਸੇ ਤਰ੍ਹਾਂ ਬਲ, ਹਿੰਮਤ ਤੇ ਤਾਕਤ ਬਖ਼ਸ਼ਣਗੇ ਕਿ ਮੈਂ ਗੁਰੂ ਘਰ ਦੀ ਸੇਵਾ ਅੱਗੇ ਤੋਂ ਨਿਭਾ ਸਕਾਂ। ਉਪਰੰਤ ਵਿਧਾਇਕ ਚੀਮਾ ਨੇ ਬਾਬੇ ਨਾਨਕ ਦੇ ਘਰ ਗੁਰੂ ਕਾ ਬਾਗ ਵਿਖੇ ਵੀ ਦਰਸ਼ਨ ਕੀਤੇ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਐਡਵੋਕੇਟ ਜਸਪਾਲ ਸਿੰਘ ਧੰਜੂ ਚੇਅਰਮੈਨ ਕੰਬੋਜ ਵੈੱਲਫੇਅਰ ਬੋਰਡ ਪੰਜਾਬ, ਤੇਜਵੰਤ ਸਿੰਘ ਇੰਪਰੂਵਮੈਂਟ ਟਰੱਸਟ, ਹਰਜਿੰਦਰ ਸਿੰਘ ਜਿੰਦਾ ਵਾਈਸ ਚੇਅਰਮੈਨ , ਦੀਪਕ ਧੀਰ ਰਾਜੂ ਨਗਰ ਕੌਂਸਲ ਪ੍ਰਧਾਨ, ਗੁਰਮੇਜ ਸਿੰਘ ਢਿੱਲੋਂ ਡਾਇਰੈਕਟਰ ਮਾਰਕਫੈੱਡ ਪੰਜਾਬ, ਨਗਰ ਕੌਂਸਲ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਵਿਨੋਦ ਕੁਮਾਰ ਗੁਪਤਾ ਸਾਬਕਾ ਪ੍ਰਧਾਨ ਨਗਰ ਕੌਂਸਲ, ਅਸ਼ੋਕ ਮੋਗਲਾ ਸਾਬਕਾ ਪ੍ਰਧਾਨ, ਸੰਜੀਵ ਮਰਵਾਹਾ ਸ਼ਹਿਰੀ ਪ੍ਰਧਾਨ, ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਸੁਖਦੇਵ ਸਿੰਘ ਜੱਜ, ਰਮੇਸ਼ ਡਡਵਿੰਡੀ ਜ਼ਿਲ੍ਹਾ ਪ੍ਰਧਾਨ, ਦਲਬੀਰ ਸਿੰਘ ਚੀਮਾ ਸੰਮਤੀ ਮੈਂਬਰ, ਜੁਗਲ ਕਿਸ਼ੋਰ ਕੋਹਲੀ ਐੱਮ ਸੀ, ਸਰਪੰਚ ਉਜਾਗਰ ਸਿੰਘ ਭੌਰ, ਸਰਪੰਚ ਜਸਪਾਲ ਸਿੰਘ ਫੱਤੋਵਾਲ , ਹਰਨੇਕ ਸਿੰਘ ਵਿਰਦੀ, ਜਸਪਾਲ ਸਿੰਘ ਢਿੱਲੋਂ, ਸਰਪੰਚ ਕੁਲਦੀਪ ਸਿੰਘ ਡਡਵਿੰਡੀ,ਸਰਪੰਚ ਹਰਦੇਵ ਸਿੰਘ, ਗੁਰਸਾਹਿਬ ਸਿੰਘ ਭੁੱਲਰ, ਅਮਰਜੀਤ ਸਿੰਘ ਕਬੀਰਪੁਰ ਸੰਮਤੀ ਮੈਂਬਰ, ਸਰਪੰਚ ਕੁਲਵੰਤ ਸਿੰਘ ਸਵਾਲ, ਜਤਿੰਦਰ ਰਾਜੂ, ਲਾਡੀ ਅੱਲੂਵਾਲ, ਰਵੀ ਪੀ ਏ, ਬਲਜਿੰਦਰ ਪੀ ਏ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨੀ ਸੰਘਰਸ਼ ਜਿੱਤ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 18 ਨੂੰ ਪਾਏ ਜਾਣਗੇ
Next articleChandimal, Nissanka, Asalanka fifties help Sri Lanka beat Zimbabwe