ਡੇਰਾਬੱਸੀ, ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ): ਕੰਧਾਰੀ ਬੀਵਰੇਜ ਕੋਕਾ ਕੋਲਾ ਫੈਕਟਰੀ ਨਬੀਪੁਰ ਤੇ ਪਿਛਲੇ ਹਫਤੇ ਤੋਂ ਲਗਾਤਾਰ ਖਿਲਾਫ ਧਰਨਾ ਜਾਰੀ ਹੈ। ਜੋ ਕਿ ਕੰਪਨੀ ਦੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਵਜੋਂ ਕੰਪਨੀ ਦੇ ਅੱਗੇ ਧਰਨਾ ਲਾਇਆ ਹੋਇਆ ਹੈ। ਇਸ ਧਰਨੇ ਚ ਗੁਰਸੇਵਕ ਸਿੰਘ ਕਾਰਕੌਰ ਨੇ ਸ਼ਮੂਲੀਅਤ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਕੀ ਇਹ ਫੈਕਟਰੀਆਂ ਆਪਣੇ ਪੰਜਾਬੀ ਭਰਾਵਾਂ ਨਾਲ ਵਿਤਕਰਾ ਕਰਦੀਆਂ ਹਨ ਤੇ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਚ ਤਨਖਾਹਾਂ ਵੀ ਬਹੁਤ ਘੱਟ ਹਨ ।ਜਿਸ ਨਾਲ ਇੱਕ ਮਜ਼ਦੂਰ ਨੂੰ ਆਪਣੇ ਪਰਿਵਾਰ ਦਾ ਖਰਚਾ ਚਲਾਉਣਾ ਬਹੁਤ ਹੀ ਮੁਸ਼ਕਲ ਹੋਇਆ ਪਿਆ ਤੇ ਮਜ਼ਦੂਰ ਭਰਾਵਾਂ ਦਾ ਸੋਸ਼ਣ ਵੱਡੇ ਪੱਧਰ ਤੇ ਹੋ ਰਿਹਾ ਹੈ। ਉਸ ਨੇ ਕਿਹਾ ਵੀ ਇਸ ਔਖੀ ਘੜੀ ਵਿਚ ਅਸੀਂ ਆਪਣੇ ਮਜ਼ਦੂਰ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ। ਤੇ ਉਨਾਂ ਨੇ ਮਜ਼ਦੂਰਾਂ ਦੀਆਂ ਜਾਇਜ ਮੰਗਾਂ ਦੀ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਹੈ ਕਿ ਪਹਿਲ ਪੰਜਾਬੀ ਲੋਕਲ ਬੰਦਿਆਂ ਨੂੰ ਰੁਜ਼ਗਾਰ ਦਿਓ ਬਾਹਰ ਕੀਤੇ 12 ਮੁਲਾਜ਼ਮ ਬਹਾਲ ਕਰੋ। ਸਾਲ 2015 ਤੋਂ ਹੁਣ ਤੱਕ ਓਵਰ ਟਾਈਮ ਦਿਓ। ਮਾਮੂਲੀ ਤਨਖਾਹ ਤੇ ਕੰਮ ਕਰਦੇ ਵਰਕਰਾਂ ਦੀ ਤਨਖਾਹ ਵਧਾਓ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly