ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਭਾਰਤੀ ਰੇਡੀਓਲੌਜੀ ਅਤੇ ਇਮੇਜਿੰਗ ਐਸੋਸੀਏਸ਼ਨ ਦੀ 77ਵੀਂ ਸਾਲਾਨਾ ਕਾਂਫਰੰਸ ਵਿੱਚ ਕੀਤੀ ਸ਼ਿਰਕਤ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਡਾ. ਇਸ਼ਾਂਕ ਕੁਮਾਰ, ਚੱਬੇਵਾਲ ਵਿਧਾਇਕ,ਨੇ  ਚੇਨਈ ਟਰੇਡ ਸੈਂਟਰ ਵਿਖੇ ਪਿਛਲੇ ਹਫ਼ਤੇ ਭਾਰਤੀ ਰੇਡੀਓਲੌਜੀ ਅਤੇ ਇਮੇਜਿੰਗ ਐਸੋਸੀਏਸ਼ਨ ( ਆਈ ਆਰ ਆਈ ਏ ) ਦੀ 77ਵੀਂ ਸਾਲਾਨਾ ਕਾਂਫਰੰਸ ਅਤੇ 23ਵੀਂ ਏਸ਼ੀਅਨ ਓਸ਼ੀਅਨ ਕਾਂਗਰਸ ਆਫ ਰੇਡੀਓਲੋਜੀ ( ਏ ਉ ਸੀ ਆਰ ) ਵਿੱਚ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਭਾਰਤ ਅਤੇ ਦੂਜੇ ਏਸ਼ੀਅਨ ਦੇਸ਼ਾਂ ਤੋਂ 200 ਤੋਂ ਵੱਧ ਪ੍ਰਮੁੱਖ ਰੇਡੀਓਲੋਜੀ ਨਾਲ ਜੁੜੇ ਵਿਗਿਆਨਕਾਂ ਅਤੇ ਡਾਕਟਰਾਂ   ਨੇ ਹਿੱਸਾ ਲਿਆ, ਜੋ ਏਸ਼ੀਆ ਦੀ ਸਭ ਤੋਂ ਵੱਡੀ ਰੇਡੀਓਲੋਜੀ ਅਤੇ ਡਾਇਗਨੋਸਟਿਕ ਇਮੇਜਿੰਗ ਕਾਂਗਰਸ ਵਿੱਚ ਇਕੱਠੇ ਹੋਏ। ਇਸ ਸਮਾਗਮ ਨੇ ਰੇਡੀਓਲੋਜੀ ਦੇ ਖੇਤਰ ਦੇ ਮਸ਼ਹੂਰ ਵਿਦਵਾਨਾਂ ਅਤੇ ਵਿਚਾਰਕਾਂ ਨੂੰ ਆਪਣੇ ਗਿਆਨ ਨੂੰ ਸ਼ੇਅਰ ਕਰਨ ਦਾ ਮੌਕਾ ਦਿੱਤਾ, ਜਿਸ ਵਿੱਚ ਰੁਚਿਕਰ ਭਾਸ਼ਣ, ਨਵੀਨਤਮ ਪ੍ਰਦਰਸ਼ਨ ਅਤੇ  ਵਰਕਸ਼ਾਪਾਂ ਸ਼ਾਮਿਲ ਸਨ। ਡਾ. ਇਸ਼ਾਂਕ ਕੁਮਾਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਮੇਂ ਦੇ ਨਾਲ ਰੇਡੀਓਲੋਜੀ ਵਿਚ ਆ ਰਹੇ ਬਦਲਾਅ ਵਿੱਚ ਰੇਡੀਓਲੋਜਿਸਟਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ, ਖਾਸ ਕਰਕੇ ਜਦੋਂ ਕਿ ਡਾਇਗਨੋਸਟਿਕ ਮੋਡਾਲਿਟੀਜ਼ ਜਿਵੇਂ ਕਿ ( ਸੀ ਟੀ) ਅਤੇ ( ਐਮ ਆਰ ) ਤਰੱਕੀ ਕਰ ਰਹੀਆਂ ਹਨ ਅਤੇ ਨਵੀਆਂ ਸਕੈਨਿੰਗ ਤਕਨੀਕਾਂ ਉਭਰ ਰਹੀਆਂ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਰੇਡੀਓਲੋਜਿਸਟਾਂ ਦੀ ਭੂਮਿਕਾ ਸਿਹਤ ਦੇ ਖੇਤਰ ਵਿੱਚ ਮਹੱਤਵਪੂਰਣ ਯੋਗਦਾਨ ਪਾ ਰਹੀ ਹੈ।ਡਾ. ਇਸ਼ਾਂਕ ਨੇ ਇਸ ਮੌਕੇ ‘ਤੇ ਡਾ. ਸੀ. ਅਮਰਨਾਥ, ਸੰਗਠਨ ਕਮੇਟੀ ਦੇ ਚੇਅਰਮੈਨ, ਡਾ. ਐੱਲ. ਮੁਰਲੀ  ਕ੍ਰਿਸ਼ਨਾ, ਸੰਗਠਨ ਕਮੇਟੀ  ਦੇ ਸੈਕ੍ਰੇਟਰੀ, ਨੈਸ਼ਨਲ ਪ੍ਰੈਸੀਡੈਂਟ ਗੁਰਦੀਪ ਸਿੰਘ  ਅਤੇ ਸਾਰੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸ਼ਾਨਦਾਰ ਕਾਂਗਰਸ ਦਾ ਆਯੋਜਨ ਕੀਤਾ ਅਤੇ ਉਨ੍ਹਾਂ ਨੂੰ ਇਸ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ।  ਡਾ. ਕੁਮਾਰ ਨੇ ਸਮਾਗਮ ਦੌਰਾਨ ਇਹ ਵੀ ਸਾਂਝਾ ਕੀਤਾ ਕਿ ਕਿਵੇਂ ਉਹਨਾਂ ਦੇ ਪਿਤਾ ਡਾ. ਰਾਜ ਕੁਮਾਰ ਦਾ ਰੇਡੀਓਲੋਜੀ ਸਪੈਸ਼ਲਿਸਟ ਵਜੋਂ  ਕੰਮ ਉਹਨਾਂ ਨੂੰ ਸ਼ੁਰੂ ਤੋਂ ਹੀ ਪ੍ਰੇਰਿਤ ਕਰਦਾ ਰਿਹਾ, ਅਤੇ ਫਿਰ ਰਾਜਨੀਤੀ ਵਿਚ ਆ ਕੇ ਹੋਰ ਵੀ ਸਮਰਪਿਤ ਭਾਵਨਾ ਨਾਲ ਲੋਕ ਸੇਵਾ ਕਰਨ ਦੇ ਆਪਣੇ ਪਿਤਾ ਦੇ  ਜਜ਼ਬੇ ਨੇ  ਉਹਨਾਂ ਨੂੰ ਵੀ  ਰੇਡੀਓਲੋਜੀ ਦੀ ਪੜਾਈ ਕਰਨ ਦੇ ਨਾਲ-ਨਾਲ ਉਹਨਾਂ ਦੇ ਨਕਸ਼ੇ ਕਦਮ  ‘ਤੇ  ਚੱਲ ਕੇ  ਰਾਜਨੀਤੀ ਵਿੱਚ  ਸ਼ਾਮਲ ਹੋਣ ਲਈ ਪ੍ਰੇਰਨਾ ਦਿੱਤੀ ।  ਇਸ ਕਾਨਫਰੈਂਸ ਦੌਰਾਨ, ਡਾ. ਇਸ਼ਾਂਕ ਕੁਮਾਰ ਨੂੰ ( ਆਈ ਆਰ ਆਈ ਏ ) ਵੱਲੋਂ ਰੇਡੀਓਲੋਜੀ ਫ੍ਰੈਟਰਨਿਟੀ ਤੋਂ ਸਭ ਤੋਂ ਘੱਟ ਉਮਰ ਵਿਚ  ( ਐਮ ਐਲ ਏ ) ਬਣਨ ਲਈ ਵੀ  ਸਨਮਾਨਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
ਫੋਟੋ ਅਜਮੇਰ ਦੀਵਾਨਾ
Previous articleਲਿਵਾਸਾ ਹਸਪਤਾਲ ਦਾ ਇਹ ਕਦਮ ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਵਰਦਾਨ ਸਾਬਿਤ ਹੋਵੇਗਾ : ਟੀਮ ਲਿਵਾਸਾ
Next articleਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਨ ਨਾਲ ਹੋਵੇਗਾ ਸਰਬਪੱਖੀ ਵਿਕਾਸ : ਅਵਿਨਾਸ਼ ਰਾਏ ਖੰਨਾ