ਵਿਧਾਇਕ ਡਾ. ਇਸ਼ਾਂਕ ਨੇ ਸੁਣੀਆਂ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਦਾ ਹਾਲ ਕਰਨਾ ਹਮੇਸ਼ਾ ਮੇਰੀ ਪਹਿਲ ‘ਤੇ ਹੈ, ਇਹ ਵਿਚਾਰ ਡਾ. ਇਸ਼ਾਂਕ ਕੁਮਾਰ ਵਿਧਾਇਕ ਚੱਬੇਵਾਲ ਨੇ ਆਪਣੇ ਹਲਕਾ ਵਾਸੀਆਂ ਨਾਲ ਸਾਂਝੇ ਕੀਤੇ, ਜਿਸ ਸਮੇਂ ਉਹ ਆਪਣੇ ਨਿਵਾਸ ਅਸਥਾਨ ‘ਤੇ ਆਪਣੇ ਹਲਕਾ ਵਾਸੀਆਂ ਦੇ ਰੂਬਰੂ ਸਨ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ | ਚੱਬੇਵਾਲ ਨਿਵਾਸੀਆਂ ਦੁਆਰਾ ਆਪਣੇ ਛੋਟੇ-ਵੱਡੇ ਕੰਮਾਂ ਲਈ ਡਾ ਇਸ਼ਾਂਕ ਨੂੰ ਪਹੁੰਚ ਕੀਤੀ ਗਈ ਜਿਸ ਦੇ ਲਈ ਉਹਨਾਂ ਨੇ ਉਸੀ ਸਮੇਂ ਸਬੰਧਿਤ ਅਧਿਕਾਰੀਆਂ ਨੂੰ ਇਹਨਾਂ ਸਮੱਸਿਆਵਾਂ ਦੇ ਨਿਪਟਾਰੇ ਲਈ ਨਿਰਦੇਸ਼ ਦਿੱਤੇ| ਇਥੇ ਇਹ ਵਰਨਣਯੋਗ ਹੈ ਕਿ ਡਾ. ਇਸ਼ਾਂਕ ਦੁਆਰਾ ਆਪਣੇ ਹਲਕਾ ਵਾਸੀਆਂ ਨਾਲ ਰਾਬਤਾ ਕਾਇਮ ਕਰ ਕੇ, ਉਹਨਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲੈ ਕੇ ਉਹਨਾਂ ਨੂੰ ਹੱਲ ਕਰਵਾਉਣ ਲਈ ਤੁਰਤ ਕਦਮ ਚੁੱਕੇ ਜਾਣ ਦੀ ਸਾਰੇ ਹਲਕਾ ਵਾਸੀ ਦਿਲੋਂ ਤਾਰੀਫ ਕਰਦੇ ਹਨ ਅਤੇ ਆਪਣੇ ਇਸ ਵਤੀਰੇ ਕਾਰਣ ਡਾ ਇਸ਼ਾਂਕ ਹਲਕੇ ਵਿਚ ਹਰਮਨ ਪਿਆਰੇ ਨੇਤਾ ਵਜੋਂ ਜਾਣੇ ਜਾਂਦੇ ਹਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleICC ਨੇ ਸ਼ਾਹੀਨ ਅਫਰੀਦੀ ਨੂੰ ਸੁਣਾਈ ਸਜ਼ਾ, ਚੈਂਪੀਅਨਸ ਟਰਾਫੀ ਤੋਂ ਪਹਿਲਾਂ ਇਨ੍ਹਾਂ 2 ਖਿਡਾਰੀਆਂ ਨੂੰ ਵੀ ਮਿਲੀ ਸਜ਼ਾ
Next articleराष्ट्रीय महिला दिवस पर आयोजन हुआ वीरांगना वाहिनी का स्थापना सम्मेलन