ਵਿਧਾਇਕ ਡਾਕਟਰ ਨਛੱਤਰ ਪਾਲ ਵੱਲੋਂ ਪੰਜਾਬ ਵਿਧਾਨ ਸਭਾ ਚ ਬੁੱਧ ਪੂਰਨਿਮਾ ਤੇ ਛੁੱਟੀ ਕਰਨ ਦੀ ਮੰਗ ਅਤੇ ਬੋਧ ਗਯਾ ਦੇ ਅੰਦੋਲਨ ਦਾ ਸਮਰਥਨ ਕਰਨਾ ਸ਼ਲਾਘਾਯੋਗ ਕਦਮ

ਵਿਧਾਇਕ ਡਾਕਟਰ ਨਛੱਤਰ ਪਾਲ

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬੋਧੀ ਭਾਈਚਾਰੇ ਨੇ ਵਿਧਾਇਕ ਡਾਕਟਰ ਨਛੱਤਰ ਪਾਲ ਦਾ ਕੀਤਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਡਾਕਟਰ ਅੰਬੇਡਕਰ ਮੈਮੋਰੀਆਲ ਕਮੇਟੀ ਪੰਜਾਬ ਤੇ ਗਰੇਟ ਬ੍ਰਿਟੇਨ ਅਤੇ ਬੋਧੀ ਭਾਈਚਾਰੇ ਨੇ ਨਵਾਂ ਸ਼ਹਿਰ ਤੋਂ ਬਸਪਾ ਵਿਧਾਇਕ ਡਾਕਟਰ ਨਛੱਤਰ ਪਾਲ ਵੱਲੋਂ ਪੰਜਾਬ ਵਿਧਾਨ ਸਭਾ ਅੰਦਰ ਬੋਲਦਿਆਂ ਬੋਧ ਗਯਾ ਦੇ ਮਹਾਂਬੁੱਧ ਵਿਹਾਰ ਦੀ ਮੁਕਤੀ ਲਈ ਚੱਲ ਰਹੇ ਅੰਦੋਲਨ ਦਾ ਸਮਰਥਨ ਕਰਨ ਅਤੇ ਬੁੱਧ ਪੂਰਨਿਮਾ ਦੀ ਸਰਕਾਰੀ ਛੁੱਟੀ ਕਰਨ ਦੀ ਮੰਗ ਕਰਨ ਤੇ ਧੰਨਵਾਦ ਕੀਤਾ। ਪੰਜਾਬ ਕਮੇਟੀ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਤੇ ਦੇਵ ਸੁਮਨ ਯੂਕੇ ਨੇ ਬੋਧੀ ਭਾਈਚਾਰੇ ਵੱਲੋਂ ਵਿਧਾਇਕ ਡਾਕਟਰ ਨਛੱਤਰਪਾਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਕਿਹਾ ਕਿ ਵਿਧਾਇਕ ਡਾਕਟਰ ਨਛੱਤਰ ਪਾਲ ਵੱਲੋਂ ਪੰਜਾਬ ਵਿਧਾਨ ਸਭਾ ਚ ਬੁੱਧ ਪੂਰਨੀਮਾ ਦੀ ਸਰਕਾਰੀ ਛੁੱਟੀ ਦੀ ਮੰਗ ਕਰਨਾ ਅਤੇ ਬੋਧ ਗਯਾ ਦੇ ਮਹਾਂ ਬੁੱਧ ਬਿਹਾਰ ਨੂੰ ਆਜ਼ਾਦ ਕਰਵਾਉਣ ਲਈ ਚੱਲ ਰਹੇ ਅੰਦੋਲਨ ਦਾ ਸਮਰਥਨ ਕਰਨਾ ਬਹੁਤ ਹੀ ਸ਼ਲਾਂਘਾ ਯੋਗ ਕਦਮ ਹੈ। ਉਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੋਧੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਬੁੱਧ ਪੂਰਨਿਮਾ ਦੀ ਛੁੱਟੀ ਦਾ ਐਲਾਨ ਤੁਰੰਤ ਕਰੇ ਅਤੇ ਕੇਂਦਰ ਦੀ ਸਰਕਾਰ ਬੋਧ ਗਯਾ ਦਾ ਮਹਾ ਬੁੱਧ ਬਿਹਾਰ ਬੋਧੀ ਭਾਈਚਾਰੇ ਦੇ ਹਵਾਲੇ ਕਰਨ ਲਈ ਢੁਕਵੇਂ ਕਦਮ ਚੁੱਕੇ ਤਾਂ ਜੋ ਬਾਕੀ ਧਰਮਾਂ ਦੀ ਤਰਹਾਂ ਬੋਧੀਆਂ ਦੇ ਧਾਰਮਿਕ ਸਥਾਨਾਂ ਦਾ ਪ੍ਰਬੰਧ ਵੀ ਸਿਰਫ ਬੋਧੀਆਂ ਕੋਲ ਹੀ ਰਹੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬੜੇ ਦੁਖੀ ਹਿਰਦੇ ਨਾਲ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ, ਇੰਟਰਨੈਸ਼ਨਲ ਕਬੱਡੀ ਪ੍ਰੋਮੋਟਰ ਇੰਦਰਜੀਤ ਰੰਮੀ ਅਤੇ ਹੋਰ ਐਨ.ਆਰ.ਆਈ ਵੀਰ
Next articleਡਾ ਨੱਛਤਰ ਪਾਲ ਨੇ ਦੁਆਰਾ ਚੁੱਕਿਆ ਨਵਾਂ ਸ਼ਹਿਰ ਦੇ ਰੇਲਵੇ ਰੋਡ ਦਾ ਮੁੱਦਾ