ਵਿਧਾਇਕ ਧਾਲੀਵਾਲ ਨੇ ‘ਕੀ ਕਰੀਏ’ ਟਰੈਕ ਨੂੰ ਕੀਤਾ ਰਿਲੀਜ਼

ਜਲੰਧਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਫਗਵਾੜਾ ਦੇ ਹੋਟਲ ਆਸ਼ੀਸ਼ ਕੌਂਟੀਨੈਂਟਲ ਵਿਚ ਇਕ ਪ੍ਰੈੱਸ ਕਾਨਫਰੰਸ ਰਾਹੀਂ ਆਪ ਸਭ ਮੀਡੀਆ ਤੋਂ ਪਹੁੰਚੇ ਹੋਏ ਨੁਮਾਇੰਦਿਆਂ ਅਤੇ ਸੰਗੀਤਕ ਮੋਹ ਰੱਖਣ ਵਾਲਿਆਂ ਦੀ ਹਾਜ਼ਰੀ `ਚ ਪੰਜ ਕਲਾਕਾਰਾਂ ਰਣਜੀਤ ਰਾਣਾ, ਬੂਟਾ ਮੁਹੰਮਦ, ਸੱਤੀ ਖੋਖੇਵਾਲੀਆ, ਲੱਖਾ ਤੇ ਨਾਜ਼ ਦੀ ਜੁਗਲਬੰਦੀ ਵਾਲਾ ਉਦਾਸ ਗੀਤ `ਕੀ ਕਰੀਏ` ਫਗਵਾੜਾ ਹਲਕੇ ਦੇ ਵਧਾਇਕ ਬਲਵਿੰਦਰ ਸਿੰਘ ਧਾਲੀਵਾਲ ਏ ਡੀ ਸੀ ਰਾਜੀਵ ਵਰਮਾ ਜੀ ਪ੍ਰਸਿੱਧ ਗਾਇਕ ਮਾਸਟਰ ਸਲੀਮ ਅਤੇ ਬਲਰਾਜ ਬਿਲਗਾ ਤੇ ਤਰਨਜੀਤ ਕਿੰਨੜਾ ਵੱਲੋਂ ਸਾਂਝੇ ਤੋਰ ਤੇ ਰਲੀਜ ਕੀਤਾ ਗਿਆ ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ, ਗਾਇਕ ਤੇ ਪੇਸ਼ਕਾਰ ਸੱਤੀ ਖੋਖੇਵਾਲੀਆ ਵਲੋਂ ਲਿਖੇ ਗਏ ਹਨ, ਸੰਗੀਤਕ ਧੁਨਾਂ ਯੂਨੀਵਰਸਲ ਭਾਜੀ ਨੇ ਤਿਆਰ ਕੀਤੀਆਂ ਹਨ।

ਵੀਡੀਓ ਨਿਰਦੇਸ਼ਨਾਂ ਪ੍ਰਸਿੱਧ ਵੀਡੀਓ ਡਾਇਰੈਕਟਰ ਬਾਬਾ ਕਮਲ ਨੇ ਬਾਖੂਬੀ ਕੀਤੀ ਹੈ। ਐੱਸ.ਕੇ ਪ੍ਰੌਡਕਸ਼ਨ ਦੀ ਪੇਸ਼ਕਸ਼ `ਚ ਰਿਲੀਜ਼ ਹੋਏ ਇਸ ਗੀਤ ਦੇ ਨਿਰਮਾਣ ਵਿਚ ਪੱਪਾ ਭਾਜੀ (ਬਾਠ ਕੈਸਲ ਜਲੰਧਰ), ਆਸ਼ੀਸ਼ ਕੌਂਟੀਨੈਂਟਲ, ਗਿੱਲ ਸਾਬ੍ਹ (ਗਿਲਕੋ ਕਲੋਨੀ, ਫਗਵਾੜਾ, ਗਨਪਤੀ ਜੌਬ ਪਲੇਸਮੈਂਟ ਦੇ ਲਖਵੀਰ ਸਿੰਘ ਲੱਕੀ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਗੀਤ ਨੂੰ ਤਿਆਰ ਕਰਨ ਦਾ ਮਕਸਦ ਮਨੋਰੰਜਨ ਦੀ ਦੁਨੀਆਂ ਚ ਇਕ ਵੱਖਰਾ ਤਜ਼ਰਬਾ ਕਰਨਾ ਸੀ ਅਤੇ ਇਕ ਗੀਤ ਵਿਚ ਹੀ ਵੱਖ-ਵੱਖ ਪੰਜ ਕਲਾਕਾਰਾਂ ਦੇ ਚਾਹੁਣ ਵਾਲਿਆਂ ਲਈ ਵੱਖਰਾ ਸੁਆਦਲਾ ਸੰਗੀਤਕ ਮਹੌਲ ਤਿਆਰ ਕਰਨਾ ਸੀ। ਆਸ ਹੈ ਕਿ ਸਰੋਤੇ ਇਸ ਗੀਤ ਨੂੰ ਜ਼ਰੂਰ ਪਸੰਦ ਕਰਨਗੇ ਅਤੇ ਸਾਡੀ ਸਾਰੀ ਟੀਮ ਦੀ ਕੀਤੀ ਹੋਈ ਮਿਹਨਤ ਦਾ ਮੁੱਲ ਪਾਉਣਗੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮੂਹ ਸਿਹਤ ਮੁਲਾਜ਼ਮ, ਤਾਲਮੇਲ ਕਮੇਟੀ ਦੇ ਨਾਂ ਹੇਠ ਇੱਕ ਮੰਚ ਤੇ ਹੋਏ ਇਕੱਠੇ
Next articleਰੂਬੀ ਠਾਕੁਰ ਆਲ ਇੰਡੀਆ ਕਾਗਰਸ ਵਰਕਰਸ ਦਾ ਜਰਨਲ ਸੈਕਟਰੀ ਨਿਯੁਕਤ, ਹੋਰ ਵੀ ਨਿਯੁਕਤੀਆਂ ਹੋਈਆਂ