ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ- ਜੱਥੇਦਾਰ ਨਿਮਾਣਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸ੍ਰਿਸ਼ਟੀ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਈਆਂ ਜਾ ਰਹੀਆਂ ਨੈਸ਼ਨਲ ਖੇਡਾਂ 3 ਏ ਸਾਈਡ ਵਾਲੀਬਾਲ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਫਰਸਟ 3 ਏ ਵਾਲੀਬਾਲ ਨੈਸ਼ਨਲ ਅੰਡਰ 21 ਲੜਕੇ-ਲੜਕੀਆਂ ਚੈਂਪੀਅਨਸ਼ਿਪ ਤਿੰਨ ਦਿਨਾਂ ਖੇਡਾਂ ਸ਼ੈਫਾਲੀ ਇੰਟਰਨੈਸ਼ਨਲ ਸਕੂਲ ਵਿਖੇ ਚੱਲ ਰਹੀਆਂ । ਤੀਜੇ ਦਿਨ ਟੂਰਨਾਮੈਂਟ ਦੀ ਸ਼ੁਰੂਆਤ ਵਿਸ਼ੇਸ਼ ਮਹਿਮਾਨ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਨੇ ਕਿਹਾ ਅਜੋਕੇ ਸਮੇਂ ਬੱਚੇ-ਬੱਚੀਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਕਰਵਾਉਣੀਆਂ ਸਮੇਂ ਦੀ ਮੁੱਖ ਲੋੜ ਸੀ, ਜਿਸ ਨੂੰ ਸਰਬੱਤ ਦਾ ਭਲਾ (ਚੈ) ਟ੍ਰਸਟ ਲੁਧਿਆਣਾ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਦੇ ਵਿਸ਼ੇਸ਼ ਸਹਿਯੋਗ ਨਾਲ ਨੈਸ਼ਨਲ ਵਾਲੀਬਾਲ ਦੀਆਂ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਤੇ ਮੁੱਖ ਮਹਿਮਾਨ ਵਿਧਾਇਕ ਦਲਜੀਤ ਸਿੰਘ ਭੋਲਾ ਨੇ ਪ੍ਰਧਾਨ ਧਰਮਬੀਰ ਸਿੰਘ ਧਾਮੀ, ਸੈਕਟਰੀ ਦਿਨੇਸ਼ ਰਾਠੌਰ, ਜਸਵੰਤ ਸਿੰਘ ਛਾਪਾ ਲੁਧਿਆਣਾ ਦੇ ਪ੍ਰਧਾਨ ਸਰਬੱਤ ਦਾ ਭਲਾ ਟ੍ਰਸਟ, ਅਤੇ ਇਕਬਾਲ ਸਿੰਘ ਗਿੱਲ ਆਈ.ਪੀ.ਐਸ. ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਵਿਧਾਇਕ ਦਲਜੀਤ ਸਿੰਘ ਭੋਲਾ ਅਤੇ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ 22 ਸਟੇਟਾਂ ਦੀਆਂ 40 ਟੀਮਾਂ ਵਿੱਚੋਂ ਲੜਕੇ ਦੀਆਂ ਟੀਮਾਂ ਪਹਿਲੇ ਨੰਬਰ ਰਾਜਸਥਾਨ, ਦੂਜੇ ਨੰਬਰ ਤੇ ਤੇਲੰਗਾਨਾ, ਤੀਜੇ ਨੰਬਰ ਤੇ ਹਿਮਾਚਲ ਅਤੇ ਲੜਕੀਆਂ ਵਿੱਚੋਂ ਰਾਜਸਥਾਨ ਪਹਿਲੇ ਨੰਬਰ, ਦੂਜੇ ਨੰਬਰ ਛਤੀਸਗੜ੍ਹ ਅਤੇ ਤੀਜੇ ਨੰਬਰ ਤੇਲੰਗਾਨਾ ਨੂੰ ਇਨਾਮ ਵੰਡੇ। ਇਸ ਮੌਕੇ ਤੇ ਟੂਰਨਾਮੈਂਟ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਵੀ.ਐਸ.ਏ ਰਾਜੂ ਪ੍ਰਧਾਨ ਫੈਡਰੇਸ਼ਨ ਆਫ ਇੰਡੀਆ,ਮਾਰੂਤੀ ਹਜ਼ੂਰੇ ਜਰਨਲ ਸਕੱਤਰ ਫੈਡਰੇਸ਼ਨ ਆਫ ਇੰਡੀਆ,ਪੰਕਜ ਵਗੇਲੇ ਜੁਆਇੰਟ ਸੈਕਟਰੀ ਫੈਡਰੇਸ਼ਨ ਆਫ ਇੰਡੀਆ, ਪੁਸ਼ਪਿੰਦਰ ਕੁਮਾਰ ਟੈਕਨੀਕਲ ਹੈਡ, ਓ.ਪੀ ਸਿੰਘ ਜਰਨਲ ਸਕੱਤਰ ਛਤੀਸਗੜ੍ਹ, ਬਲਵਿੰਦਰ ਸਿੰਘ ਸੰਧੂ ਇੰਚਾਰਜ ਰਾਏਕੋਟ ਹਾਜ਼ਰ ਹੋਏ। ਇਸ ਸਮੇਂ ਹੋਰਨਾਂ ਤੋਂ ਇਲਾਵਾ ਅਨੁਭਵ ਜੈਨ ਐਮ.ਡੀ. ਫਾਇਨਾਂਸ, ਗੁਰਦੀਪ ਸਿੰਘ ਡੀ.ਪੀ. ਸ਼ੈਫਾਲੀ ਇੰਟਰਨੈਸ਼ਨਲ ਸਕੂਲ, ਸਤਨਾਮ ਸਿੰਘ ਕੈਲੇ,ਕਵਲਜੀਤ ਸਿੰਘ ਢਿੱਲੋਂ, ਓਮ ਪ੍ਰਕਾਸ਼ ਵਰਮਾ,ਅਸ਼ੋਕ ਰਾਉਲ ਕਰਾਟੇ ਕੋਚ, ਬਲਦੇਵ ਸਿੰਘ ਸੰਧੂ, ਗੁਰਵਿੰਦਰ ਸਿੰਘ ਪ੍ਰਿੰਸ,ਹਾਜ਼ਰ ਸਨ ।