ਮਿਠੜਾ ਕਾਲਜ ਵੱਲੋਂ ਵਿਦਿਆਰਥੀਆਂ ਲਈ ਵੰਡਰਲੈਂਡ-ਜਲੰਧਰ ਟਰਿਪ ਦਾ ਆਯੋਜਨ 

ਕਪੂਰਥਲਾ, (ਕੌੜਾ)- ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਅੰਦਰ ਸਾਕਾਰਤਮਕ ਭਾਵਨਾਵਾਂ ਅਤੇ ਪੜਾਈ ਨੂੰ ਲੇ ਕੇ ਨਵੀ ਊਰਜਾ ਪੈਦਾ ਕਰਨ ਦੇ ਮਕਸਦ ਤਹਿਤ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਕਾਮਰਸ ਵਿਭਾਗ ਅਤੇ ਫੈਸ਼ਨ ਡਿਜਾਇਨਿੰਗ ਵਿਭਾਗ ਦੀਆਂ ਵਿਦਿਆਰਥਨਾਂ ਦੇ ਵੰਡਰਲੈਂਡ ਟਰਿਪ ਦਾ ਆਯੋਜਨ ਕੀਤਾ ਗਿਆ।
 ਕਾਲਜ ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦੋਹਾਂ ਵਿਭਾਗਾਂ ਦੀਆਂ ਵਿਦਿਆਰਥਨਾਂ ਦਾ ਇਹ ਟਰਿਪ ਕਾਲਜ ਦੇ ਕਾਮਰਸ ਵਿਭਾਗ ਦੇ ਮੁਖੀ ਡਾਕਟਰ ਗੁਰਪ੍ਰੀਤ ਕੌਰ, ਫੈਸ਼ਨ ਡਿਜਾਇਨਿੰਗ ਵਿਭਾਗ ਦੇ ਮੁਖੀ ਡਾਕਟਰ ਪਰਮਜੀਤ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪ੍ਰੋਫੈਸਰ ਅਮਨਦੀਪ ਕੌਰ ਫੈਸ਼ਨ ਡਿਜ਼ਾਇਨਿੰਗ ਵਿਭਾਗ ਅਤੇ ਪ੍ਰੋਫੈਸਰ ਹਰਲੀਨ ਕੌਰ ਦਾ ਵੀ ਖਾਸ ਯੋਗਦਾਨ ਰਿਹਾ। ਵਿਦਆਰਥੀਆਂ ਨੇ ਵੰਡਰਲੈਂਡ ਅਮਿਊਜਮੈਂਟ ਪਾਰਕ ਵਿਚ ਉਪਲੱਬਧ ਸੇਵਾਵਾਂ ਜਿਵੇਂ ਕਿ ਵੱਖ ਵੱਖ ਤਰ੍ਹਾਂ ਦੇ ਝੂਲੇ, ਬੋਟਿੰਗ, ਵਾਟਰ ਪਾਰਕ ਦਾ ਖੂਬ ਆਨੰਦ ਮਾਣਿਆ।ਕਾਲਜ ਪ੍ਰਿੰਸੀਪਲ ਸਾਹਿਬ ਜੀ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਭਵਿੱਖ ਵਿੱਚ ਵਿਦਆਰਥੀਆਂ ਦੇ ਸਰਵ ਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਹੋਰ ਵੀ ਟੂਰ ਆਯੋਜਿਤ ਕੀਤੇ ਜਾਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਤਿਹਾਸਕ ਗੁ: ਦਮਦਮਾ ਸਾਹਿਬ ਠੱਟਾ ‘ਚ ਸਤਾਈਆਂ ਦੇ ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ 
Next articleRaj Thackeray’s ‘Engine’ hitched to Sunetra Pawar’s Baramati LS poll bandwagon