ਮਿਸ਼ਨ ਸਤਲੁਜ ਜਥੇਬੰਦੀ ਨੇ ਦਵਿੰਦਰ ਸਿੰਘ ਸੰਗੋਵਾਲ ਨੂੰ ਹਲਕਾ ਨਕੋਦਰ ਦਾ ਪ੍ਰਧਾਨ ਨਿਯੁਕਤ ਕੀਤਾ

ਨੂਰਮਹਿਲ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪਿੰਡ ਪੁਆਦੜੇ ਤਹਿਸੀਲ ਫਿਲੌਰ ਤੇ ਜਿਲ੍ਹਾ ਜਲੰਧਰ ਵਿਖੇ ਸਰਦਾਰ ਦਵਿੰਦਰ ਸਿੰਘ ਸੰਗੋਵਾਲ ਨੂੰ ਪੰਜਾਬ ਮਿਸ਼ਨ ਸਤਲੁਜ ਜਥੇਬੰਦੀ ਦੇ ਪੰਜਾਬ ਪ੍ਰਧਾਨ ਸਰਦਾਰ ਅਜੈਪਾਲ ਸਿੰਘ ਬਰਾੜ ਨੇ ਜਥੇਬੰਦੀ ਦੀ ਪੂਰੀ ਟੀਮ ਦੀ ਹਾਜਰੀ ਵਿੱਚ ਇਲਾਕੇ ਦਾ ਇਕੱਠ ਕਰਕੇ ਸਰਦਾਰ ਦਵਿੰਦਰ ਸਿੰਘ ਸੰਗੋਵਾਲ ਨੂੰ ਵਿਧਾਨ ਸਭਾ ਹਲਕਾ ਨਕੋਦਰ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਸੰਗੋਵਾਲ ਨੇ ਕਿਹਾ ਕਿ ਮਿਸ਼ਨ ਸਤਲੁਜ ਜਥੇਬੰਦੀ ਨੇ ਜੋ ਮੈਨੂੰ ਨਕੋਦਰ ਹਲਕੇ ਦੀ ਜਿੰਮੇਵਾਰੀ ਸੌਂਪੀ ਹੈ। ਮੈਂ ਉਸ ਜਿੰਮੇਵਾਰੀ ਨੂੰ ਹਲਕੇ ਦੇ ਲੋਕਾਂ ਲਈ ਪੂਰੀ ਇਮਾਨਦਾਰੀ, ਤਨਦੇਹੀ ਪੂਰੀ ਜੁਰੱਅਤ ਨਾਲ ਨਿਭਾਵਾਂਗਾ ੳਤੇ ਹਮੇਸ਼ਾਂ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਾਂਗਾ। ਮੈਂ ਅਤੇ ਮੇਰੀ ਪੂਰੀ ਨਕੋਦਰ ਹਲਕੇ ਦੀ ਟੀਮ ਪੱਤਰਕਾਰ ਵੀਰਾਂ ਅਤੇ ਮਿਸ਼ਨ ਸਤਲੁਜ ਜਥੇਬੰਦੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੜੋਆ ਪੁਲਸ ਵਲੋਂ 12 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ ਕੀਤਾ
Next articleਪ੍ਰੇਰਨਾਦਾਇਕ ਅਤੇ ਪ੍ਰਭਾਵਸ਼ਾਲੀ ਰਿਹਾ ਚੇਅਰਮੈਨ ਡਾ . ਅਜੈਬ ਸਿੰਘ ਚੱਠਾ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ “ ਸਿਰਜਣਾ ਦੇ ਆਰ ਪਾਰ “