ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) ( ਜਸਵਿੰਦਰ ਪਾਲ ਸ਼ਰਮਾ) ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਜਸਪਾਲ ਮੋਂਗਾ, ਡਾਇਟ ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀ ਰਜਿੰਦਰ ਸੋਨੀ ਅਤੇ ਅਕਾਦਮਿਕ ਸਹਾਇਤਾ ਗਰੁੱਪ ਦੇ ਡੀਆਰਸੀ ਗੁਰਮੇਲ ਸਿੰਘ ਸਾਗੂ ਜੀ ਦੀ ਯੋਗ ਅਗਵਾਈ ਅਤੇ ਰਹਿਨੁਮਾਈ ਵਿੱਚ ਮਿਸ਼ਨ ਸਮਰੱਥ 3.0 ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧਿਆਪਕਾਂ ਦੀ ਇੱਕ ਰੋਜਾ ਓਰੀਐਂਟੇਸ਼ਨ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਸੁਰੂ ਹੋਈ। ਇਸ ਸਬੰਧੀ ਜਸਵਿੰਦਰ ਪਾਲ ਸ਼ਰਮਾ ਨੂੰ ਜਾਣਕਾਰੀ ਦਿੰਦੇ ਹੋਏ ਡੀ ਆਰ ਸੀ ਗੁਰਮੇਲ ਸਿੰਘ ਸਾਗੂ ਜੀ ਨੇ ਦੱਸਿਆ ਕਿ ਬਲਾਕ ਮੁਕਤਸਰ -1 ਅਤੇ ਮੁਕਤਸਰ -2 ਦੇ ਅਧਿਆਪਕਾਂ ਦੀ ਓਰੀਐਂਨਟੇਸ਼ਨ ਸਸਸਸ (ਲੜਕੇ) ਮੁਕਤਸਰ ਅਤੇ ਸਸਸਸ (ਕੰ) ਮੁਕਤਸਰ ਵਿਖੇ, ਬਲਾਕ ਮਲੋਟ ਦੇ ਅਧਿਆਪਕਾਂ ਦੀ ਸਸਸਸ ਮਲੋਟ, ਬਲਾਕ ਲੰਬੀ ਦੇ ਅਧਿਆਪਕਾਂ ਦੀ ਸਸਸਸ ਅਬੁਲਖੁਰਾਣਾ, ਗਿੱਦੜਬਾਹਾ -1 ਦੇ ਅਧਿਆਪਕਾਂ ਦੀ ਸਸਸਸ ਗਿੱਦੜਬਾਹਾ ਅਤੇ ਗਿੱਦੜਬਾਹਾ -2 ਦੇ ਅਧਿਆਪਕਾਂ ਦੀ ਸਸਸਸ ਦੋਦਾ ਵਿਖੇ ਲੱਗ ਰਹੀ ਹੈ। ਅੱਜ ਸਸਸਸ(ਲੜਕੇ) ਮੁਕਤਸਰ ਵਿਖੇ ਚੱਲ ਰਹੀ ਇੱਕ ਰੋਜ਼ਾ ਓਰਈਐਂਨਟਏਸ਼ਨ ਵਿਚ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਰਜਿੰਦਰ ਸੋਨੀ ਜੀ ਅਤੇ ਅਜੇ ਤ੍ਰਿਪਾਠੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਇਸ ਸਮੇਂ ਸ਼੍ਰੀ ਰਜਿੰਦਰ ਸੋਨੀ ਜੀ ਨੇ ਅਧਿਆਪਕਾਂ ਨਾਲ ਮਿਸ਼ਨ ਸਮਰੱਥ ਬਾਰੇ ਖੁੱਲ ਕੇ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਇਹ ਮਿਸ਼ਨ ਪੂਰੇ ਜੋਸ਼ ਅਤੇ ਇਮਾਨਦਾਰੀ ਨਾਲ ਲਾਗੂ ਕਰਨ ਲਈ ਕਿਹਾ ।
ਬਲਾਕ ਰਿਸੋਰਸ ਪਰਸਨ ਮੈਡਮ ਹਰਲੀਨ ਕੌਰ ,ਹਰਜੀਤ ਸਿੰਘ, ਸਾਹਿਲ ਵਾਟਸ ਅਤੇ ਬੀਆਰਸੀ ਵਰਿੰਦਰਜੀਤ ਸਿੰਘ ਬਿੱਟਾ ਅਤੇ ਮਨਪ੍ਰੀਤ ਸਿੰਘ ਬੇਦੀ ਨੇ ਬਲਾਕ ਮੁਕਤਸਰ-1 ਦੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਨੂੰ ਮਿਸ਼ਨ ਸਮਰੱਥ ਦੀ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਕਿਰਿਆਵਾਂ ਅਤੇ ਐਕਟੀਵਿਟੀਆਂ ਸਾਂਝੀਆਂ ਕੀਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj