ਬਲਾਚੌਰ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਐਤਵਾਰ ਤੋਂ ਭੇਦ ਭਰੇ ਹਾਲਾਤਾਂ ਵਿੱਚ ਲਾਪਤਾ ਹੋਏ ਨੌਜਵਾਨ ਜਸਕਰਨ ਜੱਸੀ ਪੁੱਤਰ ਸਤਵਿੰਦਰ ਕੁਮਾਰ (ਗੋਗੀ) ਦੀ ਮ੍ਰਿਤਕ ਦੇਹ ਬੁੱਧਵਾਰ ਨੂੰ ਰੋਪੜ੍ਹ ਦੇ ਨਜ਼ਦੀਕ ਨਹਿਰ ਵਿੱਚੋਂ ਬਰਾਮਦ ਕੀਤੀ ਗਈ। ਜਿਸ ਨੂੰ ਗਮਗੀਨ ਮਾਹੌਲ ਅੰਦਰ ਅੱਜ ਉਸ ਦੇ ਜੱਦੀ ਪਿੰਡ ਨਵਾਂ ਪਿੰਡ ਟੱਪਰੀਆਂ ਨਜ਼ਦੀਕ ਬਲਾਚੌਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਵਿਦਾਇਗੀ ਦਿੱਤੀ ਗਈ। ਬਲਾਕ ਸੰਮਤੀ ਮੈਂਬਰ ਕੁਲਵਿੰਦਰ ਕੁਮਾਰ ਨੇ ਦੱਸਿਆ ਕਿ ਜਸਕਰਨ ਜੱਸੀ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਦਾ ਕੰਮ ਕਰਦਾ ਸੀ ਜੋ ਐਤਵਾਰ ਨੂੰ ਆਪਣੀ ਮਰੂਤੀ ਜੈਨ ਕਾਰ ਰਾਹੀਂ ਆਪਣੇ ਘਰੋਂ ਗਿਆ ਸੀ ਅਤੇ ਵਾਪਸ ਨਹੀਂ ਪਰਤਿਆ। ਜਿਸ ਦੀ ਭਾਲ ਕਰਦਿਆਂ ਹੋਇਆਂ ਦੋ ਦਿਨ ਪਹਿਲਾਂ ਰੋਪੜ ਵਿਖੇ ਨਹਿਰ ਦੇ ਨਜ਼ਦੀਕ ਤੋਂ ਉਸ ਦੀ ਜੈੱਨ ਗੱਡੀ, ਮੋਬਾਈਲ, ਲੈਪਟਾਪ ਅਤੇ ਹੋਰ ਸਮਾਨ ਲਾਵਾਰਿਸ ਹਾਲਾਤਾਂ ਵਿੱਚ ਮਿਲਿਆ ਸੀ। ਜਿਸ ਉਪਰੰਤ ਜਦੋਂ ਨਹਿਰ ਨੂੰ ਖੰਗਾਲਿਆ ਗਿਆ ਤਾਂ ਕੁੱਝ ਕਿਲੋਮੀਟਰ ਦੂਰ ਜਸਕਰਨ ਜੱਸੀ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨੌਜਵਾਨ ਜਸਕਰਨ ਜੱਸੀ ਦੀ ਮੌਤ ਹਾਲੇ ਤੱਕ ਇੱਕ ਭੇਦ ਬਣਿਆ ਹੋਇਆ ਹੈ। ਇਸ ਦਰਦਨਾਕ ਘਟਨਾ ਸਬੰਧੀ ਪੁਲਿਸ ਵਿਭਾਗ ਵੱਖ ਵੱਖ ਅੰਗਲਾਂ ਤੋਂ ਜਾਂਚ ਪੜਤਾਲ ਵਿੱਚ ਜੁਟਿਆ ਹੋਇਆ ਹੈ। ਮ੍ਰਿਤਕ ਜਸਕਰਨ ਜੱਸੀ ਆਪਣੇ ਪਿੱਛੇ ਇੱਕ ਭਰਾ ਅਤੇ ਮਾਤਾ ਪਿਤਾ ਨੂੰ ਰੋਦਿਆਂ ਕੁਰਲਾਂਦਿਆਂ ਹੋਇਆ ਛੱਡ ਗਿਆ। ਸੰਸਕਾਰ ਮੌਕੇ ਜਸਕਰਨ ਜੱਸੀ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਬਹੁ ਗਿਣਤੀ ਇਲਾਕਾ ਵਾਸੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



