ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ. ਹੁਸ਼ਿਆਰਪੁਰ ਵੱਲੋਂ “ਰੁੱਖ ਲਗਾਓ ਅਤੇ ਸੰਭਾਲੋ” ਮੁਹਿੰਮ ਤਹਿਤ ਪੌਦੇ ਲਗਾਏ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ,(ਸਮਾਜ ਵੀਕਲੀ) (ਤਰਸੇਮ ਦੀਵਾਨਾ ) ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ. ਹੁਸ਼ਿਆਰਪੁਰ ਵੱਲੋਂ ਗੁਰੂ ਆਸ਼ੇ “ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ” ਅਨੁਸਾਰ ਪੌਣ ਪਾਣੀ, ਧਰਤੀ ਅਤੇ ਵਾਤਾਵਰਣ ਦੀ ਸੁਰੱਖਿਆ ਅਤੇ ਸਾਂਭ ਸੰਭਾਲ ਦੇ ਮਿਸ਼ਨ ਨੂੰ ਮੁੱਖ ਰੱਖ ਕੇ ਸਰਬਜੀਤ ਸਿੰਘ ਬਡਵਾਲ ਚੇਅਰਮੈਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ “ਰੁੱਖ ਲਗਾਓ ਅਤੇ ਸੰਭਾਲੋ” ਮੁਹਿੰਮ ਦੇ ਅਗਲੇ ਪੜਾਅ ਤਹਿਤ ਸੰਤ ਬਾਬਾ ਸੋਹਣ ਸਿੰਘ ਮਾਰਗ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ ਹੁਸ਼ਿਆਰਪੁਰ ਅਤੇ ਸਥਾਨਕ ਵਸਨੀਕਾਂ ਦੇ ਸਹਿਯੋਗ ਨਾਲ ਪੌਦੇ ਲਗਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਬਡਵਾਲ ਚੇਅਰਮੈਨ ਅਤੇ ਗੁਰਬਿੰਦਰ ਸਿੰਘ ਪਲਾਹਾ ਨੇ ਦੱਸਿਆ ਕਿ ਮੌਸਮ ਵਿੱਚ ਆ ਰਹੇ ਵਿਗਾੜ, ਲਗਾਤਾਰ ਵਧਦੇ ਜਾ ਰਹੇ ਤਾਪਮਾਨ ਅਤੇ ਹੜ੍ਹਾਂ ਵਰਗੀਆਂ ਕੁਦਰਤੀ ਕਰੋਪੀਆਂ ਦਾ ਵਿਗਿਆਨੀਆਂ ਨੇ ਇੱਕੋ ਇੱਕ ਕਾਰਣ ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਅਤੇ ਨਵੇਂ ਰੁੱਖ ਲਗਾਉਣ ਵਿੱਚ ਆ ਰਹੀ ਕਮੀ ਦੱਸਿਆ ਜੋ ਮਨੁੱਖਤਾ ਅਤੇ ਸਮੁੱਚੀ ਲੋਕਾਈ ਨੂੰ ਤ੍ਰਾਹ ਤ੍ਰਾਹ ਕਰਨ ਲਈ ਮਜਬੂਰ ਕਰ ਰਹੀ ਹੈ | ਇਸ ਲਈ ਨਵੇਂ ਰੁੱਖ ਲਗਾਉਣ ਵਿੱਚ ਤੇਜ਼ੀ ਲਿਆਉਣਾ ਸਮੇਂ ਦੀ ਮੁੱਖ ਲੋਡ਼ ਹੈ ਜਿਸ ਨੂੰ ਮਹਿਸੂਸ ਕਰਦਿਆਂ ਮੀਰੀਪੀਰੀ ਸੇਵਾ ਸਿਮਰਨ ਕਲੱਬ ਰਜਿ ਹੁਸ਼ਿਆਰਪੁਰ ਵੱਲੋਂ “ਰੁੱਖ ਲਗਾਓ ਅਤੇ ਸੰਭਾਲੋ” ਮੁਹਿੰਮ ਆਰੰਭ ਕੀਤੀ ਹੋਈ ਹੈ | ਉਹਨਾਂ ਦੱਸਿਆ ਕਿ ਇਸ ਮੁਹਿੰਮ ਅਧੀਨ ਲਗਾਏ ਗਏ ਪੌਦਿਆਂ ਦੀ ਸੁਰੱਖਿਆ ਲਈ ਟ੍ਰੀ ਗਾਰਡ ਲਾਉਣ ਦੀ ਸੇਵਾ ਲਈ ਡਾਕਟਰ ਹਰਜਿੰਦਰ ਸਿੰਘ ਉਬਰਾਏ ਉੱਘੇ ਸਮਾਜ ਸੇਵੀ ਵੱਲੋਂ ਆਰਥਿਕ ਸਹਾਇਤਾ ਕੀਤੀ ਗਈ| ਇਸ ਮੌਕੇ ਗੁਰਬਿੰਦਰ ਸਿੰਘ ਪਲਾਹਾ,ਮਨਜੀਤ ਸਿੰਘ,ਅਜੀਤ ਸਿੰਘ ਸੋਨੂ,ਨਾਟੀ ਸਹਿਦੇਵ, ਮਧੂ ਸ਼ਹਿਦੇਵ ਆਦਿ ਸਮੇਤ ਮੁਹੱਲਾ ਨਿਵਾਸੀ ਹਾਜ਼ਿਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੀਤੇ ਦਿਨ ( 25/10/24 ) ਆਦਮਪੁਰ ਹਲਕੇ ਦੇ ਭੋਗਪੁਰ ਸ਼ਹਿਰ ਵਿੱਚ ਟੋਪ ਨਿਯੂਜ ਚੈਨਲ ( TOP NEWS CHANNEL ) ਦੇ ਨਵੇਂ ਦਫ਼ਤਰ ਖੁਲਣ ਮੌਕੇ ਮੁੱਖ ਸੰਪਾਦਕ ਸਤਿੰਦਰ ਰਾਜਾ ਜੀ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ । 
Next articleਸੱਚਦੇਵਾ ਸਟਾਕਸ ਸਾਈਕਲੋਥਾਨ, ਟ੍ਰਿਨਿਟੀ ਸਕੂਲ ਦੇ ਵਿਦਿਆਰਥੀਆਂ ਨੂੰ ਕੀਤਾ ਲਾਮਬੰਦ ਹੁਣ 31 ਅਕਤੂਬਰ ਤੱਕ ਚੱਲੇਗੀ ਰਜਿਸਟਰੇਸ਼ਨ