ਮਨਰੇਗਾ ਮਜ਼ਦੂਰਾਂ ਲਈ ‘ਘੱਟੋ-ਘੱਟ ਉੱਜਰਤ ਕਾਨੂੰਨ’, ਮੇਟਾਂ ਲਈ ਸੈਮੀ ਸਕਿਲਡ ਵੇਜ਼ ਅਨੁਸਾਰ ਉੱਜਰਤ ਅਤੇ 365 ਦਿਨ ਰੋਜ਼ਗਾਰ ਦਿੱਤਾ ਜਾਵੇ : ਬਲਦੇਵ ਭਾਰਤੀ

ਅੱਪਰਾ/ਨਵਾਂਸ਼ਹਿਰ (ਸਮਾਜ ਵੀਕਲੀ) (ਜੱਸੀ ): ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐਨ.ਐਲ.ਓ.) ਦੇ ਕਨਵੀਨਰ ਬਲਦੇਵ ਭਾਰਤੀ ਨੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ‘ਘੱਟੋ-ਘੱਟ ਉਜਰਤ ਕਾਨੂੰਨ’ ਅਨੁਸਾਰ ਵਧਾਏ ਜਾਣ ਦੀ ਚਰਚਾ ਕਰਦਿਆਂ ਦੱਸਿਆ ਕਿ ਪੰਜਾਬ ਭਰ ਵਿੱਚ ਕਰੀਬ 18 ਲੱਖ ਕਾਰਜ਼ਸ਼ੀਲ ਮਨਰੇਗਾ ਮਜ਼ਦੂਰ ਹਨ। ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗ੍ਰੰਟੀ ਕਾਨੂੰਨ-2005 ਅਨੁਸਾਰ ਮਨਰੇਗਾ ਮਜ਼ਦੂਰ’ ਘੱਟੋ-ਘੱਟ ਉੱਜਰਤ ਕਾਨੂੰਨ-1948′ ਅਧੀਨ ਸਮੱਰਥ ਅਥਾਰਟੀ ਵਲੋਂ ਤੈਅ ਕੀਤੀ ਗਈ ਦਿਹਾੜੀ ਲੈਣ ਦੇ ਕਾਨੂੰਨੀ ਤੌਰ ਤੇ ਹੱਕਦਾਰ ਹਨ ।

ਪੰਜਾਬ ਸਰਕਾਰ ਦੀ ਮਜ਼ਦੂਰੀ ਤੈਅ ਕਰਨ ਦੀ ਸਮੱਰਥ ਅਥਾਰਟੀ ਕਿਰਤ ਵਿਭਾਗ ਦੀ ਅੰਕੜਾ ਸ਼ਾਖਾ ਵਲੋਂ ਮਿਤੀ 01/03/2023 ਤੋਂ ਅਣ-ਸਿੱਖਿਅਤ ਕਾਮਿਆਂ ਦੀ ਦਿਹਾੜੀ 398/-ਰੁ: 22 ਪੈਸੇ ਤੈਅ ਕੀਤੀ ਗਈ ਹੈ। ਪਰ ਪੰਜਾਬ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਅੱਜ-ਕੱਲ ਸਿਰਫ ਕੇਂਦਰ ਸਰਕਾਰ ਵਲੋਂ ਤੈਅ ਕੀਤੀ 303/- ਰੁ: ਦਿਹਾੜੀ ਹੀ ਮਿਲ ਰਹੀ ਹੈ ਅਤੇ ਹਰੇਕ ਮਜ਼ਦੂਰ ਦਾ ਪ੍ਰਤੀ ਦਿਹਾੜੀ 95/-ਰੁ. 22 ਪੈਸੇ ਨੁਕਸਾਨ ਹੋ ਰਿਹਾ ਹੈ। ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਘੱਟੋ-ਘੱਟ ਉਜਰਤ ਕਾਨੂੰਨ-1948 ਅਨੁਸਾਰ ਬਣਦੀ ਦਿਹਾੜੀ ਦੇਣ ਲਈ ਇਸ ਵਿੱਚ ਆਪਣਾ ਬਣਦਾ ਹਿੱਸਾ ਨਹੀਂ ਪਾ ਰਹੀ। ਮਹਿੰਗਾਈ ਦੇ ਦੌਰ ਵਿੱਚ ਗਰੀਬ ਸਾਧਨਹੀਣ ਮਜ਼ਦੂਰਾਂ ਦਾ ਬਹੁਤ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਪੁਰਜੋਰ ਮੰਗ ਕੀਤੀ ਕਿ ਆਪਣਾ ਬਣਦਾ ਯੋਗਦਾਨ ਪਾ ਕੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ‘ਘੱਟੋ-ਘੱਟ ੳੱਜਰਤ ਕਾਨੂੰਨ -1948’ ਤਹਿਤ ਕਿਰਤ ਵਿਭਾਗ ਵਲੋਂ ਤੈਅ ਕੀਤੀ ਦਿਹਾੜੀ ਦੇ ਬਰਾਬਰ ਕੀਤੀ ਜਾਵੇ ।

ਮੇਟਾਂ ਦੇ ਸੈਮੀ ਸਕਿਲਡ ਵੇਜ਼ ਸਬੰਧੀ ਗੱਲਬਾਤ ਕਰਦਿਆਂ ਐੱਨ.ਐੱਲ.ਓ. ਕਨਵੀਨਰ ਬਲਦੇਵ ਭਾਰਤੀ ਨੇ ਦੱਸਿਆ ਕਿ
ਪੰਜਾਬ ਵਿੱਚ ਕਿਰਤ ਵਿਭਾਗ ਵਲੋਂ ਮਿਤੀ 01 ਮਾਰਚ 2023 ਤੋਂ ਅਰਧ ਸਿੱਖਿਅਤ (ਸੈਮੀ ਸਕਿਲਡ) ਕਾਮਿਆਂ ਲਈ ਰੋਜ਼ਾਨਾ ਦਿਹਾੜੀ 428/- ਰੁ 22 ਪੈਸੇ ਤੈਅ ਕੀਤੀ ਗਈ ਹੈ। ਪਰ ਮਨਰੇਗਾ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਭਰਤੀ ਕੀਤੇ ਮੇਟ ਜੋ ਕਿ ਸ੍ਰੇਣੀ ਵਿੱਚ ਆਉਂਦੇ ਹਨ ਨੂੰ ਇਸ ਦੇ ਬਰਾਬਰ ਦਿਹਾੜੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਮੇਟਾਂ ਨੂੰ ਸੈਮੀ ਸਕਿਲਡ ਵੇਜ਼ ਮਿਲਣਾ ਯਕੀਨੀ ਬਣਾਇਆ ਜਾਵੇ।

ਮਨਰੇਗਾ ਮਜ਼ਦੂਰਾਂ ਨੂੰ ਵਿੱਤੀ ਸਾਲ
ਦੌਰਾਨ 365 ਦਿਨ ਰੋਜ਼ਗਾਰ ਮਿਲਣ ਸਬੰਧੀ ਗੱਲਬਾਤ ਕਰਦਿਆਂ ਬਲਦੇਵ ਭਾਰਤੀ ਨੇ ਕਿਹਾ ਕਿ ਗਰੀਬੀ ਦੀ ਚੱਕੀ ਵਿੱਚ ਪਿਸ ਰਹੇ ਸਾਧਨਾਂ ਤੋਂ ਵਾਂਝੇ ਮਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਦੇ ਗੁਜ਼ਾਰੇ ਲਈ ਉਹਨਾਂ ਨੂੰ ਵਿੱਤੀ ਸਾਲ ਦੌਰਾਨ ਰੋਜ਼ਗਾਰ ਦੇ 100 ਦਿਨਾਂ ਤੋਂ ਵਧਾ ਕੇ ਸਾਰਾ ਸਾਲ ਭਾਵ ਕਿ 365 ਦਿਨ ਰੋਜ਼ਗਾਰ ਦਿੱਤਾ ਜਾਵੇ। ਇਸ ਰੋਜ਼ਗਾਰ ਦੌਰਾਨ ਮਜ਼ਦੂਰਾਂ ਦੀ ਸਹੂਲਤ ਲਈ ਬਿਮਾਰੀ, ਦੁਰਘਟਨਾ, ਤਿਉਹਾਰਾਂ ਅਤੇ ਕੌਮੀ ਦਿਵਸਾਂ ਦੇ ਮੌਕੇ ਤੇ ਤਨਖਾਹ ਸਹਿਤ ਛੁੱਟੀਆਂ ਤੋਂ ਇਲਾਵਾ ਈ.ਐੱਸ.ਆਈ. ਅਤੇ ਪੀ.ਐੱਫ. ਆਦਿ ਦਾ ਪ੍ਰਬੰਧ ਕੀਤਾ ਜਾਵੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਦੀ ਚੰਨੀ ਸਰਕਾਰ ਸੀ ਚੰਗੀ ਸਰਕਾਰ, ਲੋਕ ਚੰਨੀ ਨੂੰ ਯਾਦ ਕਰਨ ਲੱਗੇ- ਗੁਰਕੀਰਤ ਸਿੰਘ ਕੋਟਲੀ
Next articleਯੂਥ ਆਗੂ ਸੁਖਦੀਪ ਅੱਪਰਾ ਦੀ ਅਗਵਾਈ ਚ ਨੌਜਵਾਨ ਹੋਏ ਆਪ ਚ ਸ਼ਾਮਿਲ