(ਸਮਾਜ ਵੀਕਲੀ) – ਵਿਆਹ ਦੇ ਦਿਨ ਨੇੜੇ ਆਉਣ ਕਰਕੇ ਘਰ ਦੀ ਉਪਰਲੀ ਮੰਜ਼ਿਲ ਦਾ ਕੰਮ ਰੋਕਣਾ ਪਿਆ। ਹੁਣ ਤਾਂ ਵਿਆਹ ਦੀ ਤਿਆਰੀ ਲਈ ਸਮਾਨ ਵਗੈਰਾ ਖ਼ਰੀਦਣ ਲਈ ਹੀ ਮਸਾਂ ਸਮਾਂ ਰਹਿ ਗਿਆ ਸੀ,ਸੋ ਘਰ ਦਾ ਬਾਕੀ ਕੰਮ ਅੱਗੇ ਪਾ ਦਿੱਤਾ ਗਿਆ।ਸਭ ਖੁਸ਼ੀ ਖੁਸ਼ੀ ਵਿਆਹ ਦੇ ਕੰਮਾਂ ਵਿੱਚ ਲੱਗ ਗਏ।
ਵਿਆਹ ਹੋ ਗਿਆ ਪਰ ਖੁਸ਼ੀ ਜ਼ਿਆਦਾ ਦਿਨ ਨਾ ਚੱਲੀ,ਛਿੰਦੇ ਦੀ ਆਪਣੀ ਸਾਥਣ ਨਾਲ ਬਹਿਸ ਮੁਬਹਿਸ ਹੋਣ ਲੱਗੀ ਜੋ ਛੇਤੀ ਹੀ ਝਗੜੇ ਵਿੱਚ ਬਦਲ ਗਈ। ਅਖੀਰ ਨਿੱਤ ਦੀ ਲੜਾਈ ਤੋਂ ਤੰਗ ਆ ਕੁੜੀ ਦੇ ਮਾਪੇ ਉਸ ਨੂੰ ਆਪਣੇ ਘਰ ਲੈ ਗਏ। ਸਮਾਜ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗਿਆ।
ਕੁੱਝ ਦਿਨਾਂ ਬਾਅਦ ਛਿੰਦੇ ਦਾ ਮਨ ਠੀਕ ਹੋਇਆ ਤਾਂ ਉਸ ਨੇ ਆਪਣੇ ਘਰ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ। ਕੁੱਝ ਦਿਨਾਂ ਵਿੱਚ ਮਕਾਨ ਦੀ ਉਪਰਲੀ ਮੰਜ਼ਿਲ ਵੀ ਬਣ ਗਈ ਸੀ ਅਤੇ ਘਰ ਦੀ ਪੂਰੀ ਸ਼ਾਨ ਵੀ ਬਣ ਗਈ। ਘਰ ਵਿੱਚ ਕਮਰੇ ਵੱਧਣ ਕਾਰਨ ਜਗ੍ਹਾ ਪਹਿਲਾਂ ਨਾਲੋਂ ਵੱਧ ਗਈ ਪਰ ਉਨ੍ਹਾਂ ਹੀ ਘਰ ਵੱਧ ਖ਼ਾਲੀ ਖ਼ਾਲੀ ਲੱਗਣ ਲੱਗਾ। ਘਰ ਵਿੱਚ ਕੋਈ ਘਾਟ ਪਹਿਲਾਂ ਨਾਲੋਂ ਵੱਧ ਮਹਿਸੂਸ ਹੁੰਦੀ।ਛਿੰਦੇ ਨੂੰ ਲੱਗਦਾ ਮਕਾਨ ਤਾਂ ਪੂਰਾ ਬਣ ਗਿਆ ਪਰ ਘਰ ਅਜੇ ਵੀ ਅਧੂਰਾ ਹੈ।
ਗੁਰਮੀਤ ਸਿੰਘ ਮਰਾੜ੍ਹ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly