*ਮਿੰਨੀ ਕਹਾਣੀ – ਸਵੈ ਮੁਲਾਂਕਣ*

(ਸਮਾਜ ਵੀਕਲੀ)
 ਇੱਕ ਵਾਰ ਇੱਕ ਵਿਅਕਤੀ ਕੁਝ ਪੈਸੇ ਕਢਵਾਉਣ ਲਈ ਬੈਂਕ ਗਿਆ। ਜਿਵੇਂ ਹੀ ਕੈਸ਼ੀਅਰ ਨੇ ਪੇਮੈਂਟ ਦਿੱਤੀ, ਗਾਹਕ ਨੇ ਚੁੱਪਚਾਪ ਆਪਣੇ ਬੈਗ ਵਿਚ ਪਾ ਲਈ ਅਤੇ ਚਲਾ ਗਿਆ। ਉਸ ਨੇ ਦੋ ਲੱਖ ਚਾਲੀ ਹਜ਼ਾਰ ਰੁਪਏ ਕਢਵਾਏ ਸਨ। ਉਸ ਨੂੰ ਪਤਾ ਸੀ ਕਿ ਕੈਸ਼ੀਅਰ ਨੇ ਗਲਤੀ ਨਾਲ ਦੋ ਲੱਖ ਚਾਲੀ ਹਜ਼ਾਰ ਰੁਪਏ ਦੀ ਬਜਾਏ ਉਸਨੂੰ ਦੋ ਲੱਖ ਸੱਠ ਹਜ਼ਾਰ ਰੁਪਏ ਦੇ ਦਿੱਤੇ ਸਨ।
 ਪਰ ਉਸਨੇ ਇਹ ਪ੍ਰਗਟ ਕਰਦੇ ਹੋਏ ਕੇ ਉਸ ਨੂੰ ਕੈਸ਼ੀਅਰ ਦੀ ਇਮਾਨਦਾਰੀ ‘ਤੇ ਪੂਰਾ ਭਰੋਸਾ ਸੀ ਤੇ ਉਸ ਨੇ ਇਹ ਪੈਸੇ ਨਹੀਂ ਗਿਣੇ। ਉਸ ਨੇ ਚੁੱਪਚਾਪ ਪੈਸੇ ਆਪਣੇ ਬੈਗ ਵਿਚ ਰੱਖ ਲਏ।
 ਉਸ ਦਾ ਕਸੂਰ ਸੀ ਜਾਂ ਨਹੀਂ, ਜਿਵੇਂ ਹੀ ਉਸ ਨੇ ਬੈਗ ਵਿਚ ਪੈਸੇ ਰੱਖੇ ਤਾਂ ਵੀਹ ਹਜ਼ਾਰ ਰੁਪਏ ਵਾਧੂ ਹੋਣ ਬਾਰੇ ਸੋਚਣ ਲੱਗਾ। ਇੱਕ ਵਾਰ ਉਸਦੇ ਮਨ ਵਿੱਚ ਵਾਧੂ ਪੈਸੇ ਵਾਪਿਸ ਕਰਨ ਦਾ ਖਿਆਲ ਆਇਆ ਪਰ ਅਗਲੇ ਹੀ ਪਲ ਉਸਨੇ ਸੋਚਿਆ ਕਿ ਜਦੋਂ ਮੈਂ ਗਲਤੀ ਨਾਲ ਕਿਸੇ ਨੂੰ ਵੱਧ ਪੈਸੇ ਦੇ ਦਿੰਦਾ ਹਾਂ ਤਾਂ ਮੈਨੂੰ ਕੌਣ ਮੋੜਦਾ ਹੈ ???
 ਵਾਰ-ਵਾਰ ਉਸ ਦੇ ਮਨ ਵਿਚ ਪੈਸੇ ਵਾਪਸ ਕਰਨ ਦਾ ਖਿਆਲ ਆਇਆ ਪਰ ਹਰ ਵਾਰ ਉਸ ਦਾ ਮਨ ਪੈਸੇ ਵਾਪਸ ਨਾ ਕਰਨ ਦਾ ਕੋਈ ਨਾ ਕੋਈ ਬਹਾਨਾ ਬਣਾ ਦਿੰਦਾ ਸੀ।
 ਪਰ ਇਨਸਾਨ ਦੇ ਅੰਦਰ ਦਿਮਾਗ ਹੀ ਨਹੀਂ ਹੁੰਦਾ, ਦਿਲ ਅਤੇ ਜ਼ਮੀਰ ਵੀ ਹੁੰਦਾ ਹੈ… ਅੰਦਰੋਂ ਰੁਕ-ਰੁਕ ਕੇ ਆਵਾਜ਼ਾਂ ਆ ਰਹੀਆਂ ਸਨ ਕਿ ਤੁਸੀਂ ਕਿਸੇ ਦੀ ਗਲਤੀ ਦਾ ਫਾਇਦਾ ਉਠਾਉਣ ਤੋਂ ਬਚੋ। ਇਸ ਤੋਂ ਇਲਾਵਾ ਬੇਈਮਾਨ ਨਾ ਹੋਣ ਦਾ ਤੁਸੀਂ ਦਿਖਾਵਾ ਕਰਦੇ ਹੋ । ਕੀ ਤੁਸੀਂ ਇਮਾਨਦਾਰੀ ਹੋ ? ਆਦਿ ਆਦਿ
 ਉਸਦੀ ਬੇਚੈਨੀ ਵਧਦੀ ਜਾ ਰਹੀ ਸੀ। ਅਚਾਨਕ ਉਸ ਨੇ ਬੈਗ ਵਿੱਚੋਂ ਵੀਹ ਹਜ਼ਾਰ ਰੁਪਏ ਕੱਢ ਕੇ ਜੇਬ ਵਿੱਚ ਪਾ ਲਏ ਅਤੇ ਬੈਂਕ ਵੱਲ ਤੁਰ ਪਿਆ।
 ਉਸਦੀ ਬੇਚੈਨੀ ਅਤੇ ਤਣਾਅ ਘੱਟ ਹੋਣ ਲੱਗਾ। ਉਹ ਹਲਕਾ ਅਤੇ ਸਿਹਤਮੰਦ ਮਹਿਸੂਸ ਕਰ ਰਿਹਾ ਸੀ। ਉਹ ਬਿਲਕੁਲ ਵੀ ਬੀਮਾਰ ਨਹੀਂ ਸੀ ਪਰ ਉਸ ਨੇ ਅਜਿਹਾ ਮਹਿਸੂਸ ਕੀਤਾ ਜਿਵੇਂ ਉਸਨੂੰ ਕਿਸੇ ਬਿਮਾਰੀ ਤੋਂ ਛੁਟਕਾਰਾ ਮਿਲ ਗਿਆ ਹੋਵੇ। ਉਸ ਦੇ ਚਿਹਰੇ ‘ਤੇ ਇੱਕ ਖੁਸ਼ੀ ਸੀ ਜਿਵੇਂ ਕੋਈ ਜੰਗ ਜਿੱਤ ਲਈ ਹੋਵੇ।
 ਪੈਸੇ ਮਿਲਣ ਤੋਂ ਬਾਅਦ ਕੈਸ਼ੀਅਰ ਨੇ ਸੁੱਖ ਦਾ ਸਾਹ ਲਿਆ। ਉਸ ਨੇ ਗਾਹਕ ਨੂੰ ਆਪਣੀ ਜੇਬ ਵਿੱਚੋਂ ਪੰਜ ਸੋ ਰੁਪਏ ਦਾ ਇਕ ਨੋਟ ਕੱਢ ਕੇ ਉਸ ਨੂੰ ਦਿੰਦੇ ਹੋਏ ਕਿਹਾ।
 “ਬਹੁਤ ਬਹੁਤ ਧੰਨਵਾਦ ਭਾਈ! ਅੱਜ ਬੱਚਿਆਂ ਲਈ ਮੇਰੇ ਵੱਲੋਂ ਮਠਿਆਈ ਲੈ ਕੇ ਜਾਵੀਂ।” ਗਾਹਕ ਨੇ ਓਸ ਨੂੰ ਰੋਕਦੇ ਹੋਏ ਕਿਹਾ, “ਭਾਈ, ਸ਼ੁਕਰਗੁਜ਼ਾਰ ਤਾਂ ਮੈਂ ਹਾਂ ਤੁਹਾਡਾ ਤੇ ਅੱਜ ਮਿੱਠਆਈ ਮੈਂ ਖੁਆਂਵਾਂਗਾ।”
 ਕੈਸ਼ੀਅਰ ਨੇ ਪੁੱਛਿਆ, “ਭਾਈ, ਤੁਸੀਂ ਕਿਸ ਲਈ ਧੰਨਵਾਦ ਪ੍ਰਗਟ ਕਰ ਰਹੇ ਹੋ ?” ਅਤੇ ਤੁਸੀਂ ਕਿਸ ਖੁਸ਼ੀ ਵਿੱਚ ਮਿਠਾਈ ਦੇ ਰਹੇ ਹੋ ?
 ਗਾਹਕ ਨੇ ਜਵਾਬ ਦਿੱਤਾ, “ ਧੰਨਵਾਦ ਇਸ ਲਈ ਕਰ ਰਿਹਾ ਹਾਂ ਕਿ ਤੁਹਾਡੇ ਵੱਧ ਦਿੱਤੇ ਵੀਹ ਹਜ਼ਾਰ ਰੁਪਏ ਦੇ ਮਾਮਲੇ ਨੇ ਮੈਨੂੰ ਸਵੈ-ਮੁਲਾਂਕਣ ਦਾ ਮੌਕਾ ਦਿੱਤਾ। ਜੇ ਤੁਸੀਂ ਇਹ ਗਲਤੀ ਨਾ ਕੀਤੀ ਹੁੰਦੀ ਤਾਂ ਨਾ ਹੀ ਮੈਂ ਕਲੇਸ਼ ਵਿੱਚ ਫਸਦਾ, ਅਤੇ ਨਾ ਹੀ ਆਪਣੀ ਲਾਲਚੀ ਬਿਰਤੀ ਤੋਂ ਮੇਰਾ ਪਿੱਛਾ ਛੁਟਦਾ।
ਜਸਵਿੰਦਰ ਪਾਲ ਸ਼ਰਮਾ 
ਸਸ ਮਾਸਟਰ 
ਸਸਸਸ ਹਾਕੂਵਾਲਾ 
ਸ੍ਰੀ ਮੁਕਤਸਰ ਸਾਹਿਬ 
79860-27454

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -460
Next articleਭਾਰਤੀ ਕਿਸਾਨ ਯੂਨੀਅਨ ਪੰਜਾਬ ਚ ਪਿੰਡ ਕਰਮੂੰਵਾਲਾ ਤੋਂ ਸੈਂਕੜੇ ਕਿਸਾਨ ਹੋਏ ਸ਼ਾਮਲ