ਮਿੰਨੀ ਕਹਾਣੀ ਧਰਮ

ਸੁਖਮਿੰਦਰ ਸੇਖੋਂ
ਸੁਖਮਿੰਦਰ ਸੇਖੋਂ
(ਸਮਾਜ ਵੀਕਲੀ)  ਚੌਂਕ ਵਿੱਚ ਤਿੰਨ ਆਦਮੀ ਖੜ੍ਹੇ ਸਨ। ਇੱਕ ਸਫੈਦਪੋਸ਼,ਦੂਸਰਾ ਭਲਵਾਨ ਤੇ ਤੀਸਰਾ ਮਰੀਅਲ ਜਿਹਾ ਗ਼ਰੀਬ! ਸਫੈਦਪੋਸ਼ ਉੱਚੀ-ਉੱਚੀ ਹੱਸਦਾ ਹੈ ਤੇ ਭਲਵਾਨ ਜਿਹਾ ਗ਼ਰੀਬ ਬੰਦੇ ਨੂੰ ਕੁੱਟ-ਮਾਰ ਰਿਹਾ ਹੈ–ਬੋਲ! ਦੁਬਾਰਾ ਸੇਠ ਸਾਬ ਤੋਂ ਪੈਸੇ ਦੀ ਮੰਗ ਕਰੇਂਗਾ? -ਹਾਂ-ਹਾਂ ਜ਼ਰੂਰ ਕਰਾਂਗਾ। ਮੈਂ ਭੀਖ ਨੀਂ ਮੰਗ ਰਿਹਾ,ਆਪਣੀ ਪਿਛਲੇ ਤਿੰਨ ਮਹੀਨਿਆਂ ਦੀ ਤਨਖਾਹ–ਆਪਣਾ ਹੱਕ ਈ ਤਾਂ ਮੰਗ ਰਿਹੈਂ ਭਲਵਾਨ ਜਿੰਨਾ ਉਸ ਮਾੜਕੂ ਜਿਹੇ ਨੂੰ ਕੁੱਟਦਾ ਉਹ ਉਤਨੀ ਹੀ ਆਪਣੀ ਆਵਾਜ਼ ਬੁਲੰਦ ਕਰਦਾ।   ਇਹ ਘਟਨਾ-ਕ੍ਰਮ ਚੱਲ ਹੀ ਰਿਹਾ ਸੀ ਕਿ ਉਥੋਂ ਵੱਖੋ-ਵੱਖ ਫਿਰਕਿਆਂ-ਧਰਮਾਂ ਨਾਲ ਸਬੰਧਤ ਵਿਅਕਤੀ ਲੰਘਣ ਲੱਗਦੇ ਹਨ। ਪਹਿਲੇ ਦਾ ਹੱਥ ਆਪਣੀ ਮੁੱਛ ‘ਤੇ ਜਾਂਦਾ ਹੈ ਪਰ ਆਪਣੇ ਨਿੱਤਨੇਮ ਵਿੱਚ ਦੇਰੀ ਹੋਣ ਕਰਕੇ ਉਹ ਚਲਾ ਜਾਂਦਾ ਹੈਂ। ਦੂਸਰੇ ਆਦਮੀ ਨੇ ਵੀ ਕੁਝ ਇਵੇਂ ਹੀ ਸੋਚਿਆ ਤੇ ਉਹ ਮਸਜਿਦ ਵੱਲ ਤੇਜ਼ੀ ਨਾਲ ਵੱਧਣ ਲੱਗਾ। ਤੀਸਰਾ ਸ਼ਖ਼ਸ ਵੀ ਰਾਮ-ਰਾਮ ਕਰਦਾ ਘੇਸਲ ਵੱਟ ਗਿਆ। ਚੌਥੇ ਬੰਦੇ ਨੂੰ ਵੀ ਪਰੇਅਰ ਵਿੱਚ ਪਹੁੰਚਣ ਦੀ ਕਾਹਲ ਸੀ। ਸਾਰੇ ਫਿਰਕੇ-ਧਰਮਾਂ ਵਾਲੇ ਜਦੋਂ ਆਪੋ-ਆਪਣੇ ਧਰਮ-ਸਥਾਨਾਂ ਤੋਂ ਆਪੋ-ਆਪਣਾ ਧਰਮ ਨਿਭਾ ਕੇ ਵਾਪਸ ਪਰਤੇ ਤਾਂ ਸਾਰਿਆਂ ਦੀ ਜ਼ੁਬਾਨ ‘ਤੇ ਇੱਕੋ ਹੀ ਵਾਕ ਸੀ–ਹੈਂ! ਇਹ ਵਿਚਾਰਾ ਤਾਂ ਮਰ ਈ ਗਿਆ!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਉਸਾਰੀ ਯੂਥ ਫੈਸਟ 2024 ਦੌਰਾਨ ਖੇੜੀ-ਝਮੇੜੀ ਸਕੂਲ ਨੂੰ ਮਿਲ਼ੇ 5 ਪੁਰਸਕਾਰ
Next articleਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ ਦੀ ਚੇਟਕ ਲਾਉਣ ਵਾਲਾ ਪਹਿਲਾ ਸਮਾਗਮ ਬੇਹੱਦ ਸਫ਼ਲ ਰਿਹਾ