(ਸਮਾਜ ਵੀਕਲੀ) ਰਾਏਕੋਟ ਮੇਲੇ ਦਾ ਦਿਨ। ਛੋਟਾ ਬੱਚਾ ਸਾਈਕਲ ਦੇ ਮੂਹਰੇ ਤੇ ਵੱਡੇ ਨੂੰ ਪਿਛਾਂਹ ਕੈਰੀਅਰ ‘ਤੇ ਬਿਠਾ ਮੈਂ ਮੇਲਾ ਵਿਖਾ ਰਿਹਾ ਸੀ। ਆਲ਼ੇ -ਦੁਆਲੇ ਸਜੀਆਂ ਦੁਕਾਨਾਂ ਵਿਚਲੇ ਭਾਂਤ-ਭਾਂਤ ਦੇ ਖਿਡ੍ਹਾਉਣੇ ਬੱਚੇ ਜਲਦੀ ਖਰੀਦ ਲੈਣੇ ਚਾਹੁੰਦੇ ਸਨ। ਕਦੇ ਟਰੈਕਟਰ ਲੈਣ ਦੀ ਜ਼ਿੱਦ ਅਤੇ ਕਦੇ ਲੰਬੀ ਬੰਦੂਕ। ਛੋਟੇ ਮੁੰਡੇ ਨੇ ਤਾਂ ਟੇਪ ਰਿਕਾਰਡਰ ਲੈਣ ਦੀ ਮੰਗ ਰੱਖ ਦਿੱਤੀ ਪਰ ਸ਼ੁਕਰ ਕਿ ਦਹੀਂ -ਭੱਲੇ ਲੈ ਕੇ ਦੇਣ ਦੇ ਲਾਰੇ ਨੇ ਉਹਦੀ ਮਾਨਸਿਕਤਾ ਬਦਲ ਦਿੱਤੀ। ਬਾਅਦ ‘ਚ ਉਹਨੇ ਚਾਈਨਾ ਦੀ ਬਣੀ ਤੇ ਰੰਗ-ਬਿਰੰਗੀ ਰੌਸ਼ਨੀ ਖਿਲਾਰਨ ਵਾਲੀ ਬੈਟਰੀ ਦੀ ਖ਼ਾਤਰ ਰੀਂ-ਰੀਂ ਸ਼ੁਰੂ ਕੀਤੀ ਤਾਂ ਅੱਕ ਕੇ ਮੈਂ ਉਹਦੀ ਧੌਣ ‘ਚ ਧੱਫਾ ਲਗਾਉਣ ਲਈ ਆਪਣਾ ਹੱਥ ਉੱਘਰਿਆ ਹੀ ਸੀ ਕਿ ਝੱਟ ਯਾਦ ਆ ਗਿਆ ਮੈਨੂੰ ਆਪਣਾ ਬਾਪੂ ਕਿ ਇਸੇ ਤਰ੍ਹਾਂ ਮੇਲੇ ਵਿੱਚ ਲਈ ਫਿਰਦਿਆਂ ਉਹ ਸਾਨੂੰ ਝਈਆਂ ਲੈ-ਲੈ ਕਿਉਂ ਪੈਂਦਾ ਹੁੰਦਾ ਸੀ।
ਰਣਜੀਤ ਸਿੰਘ ਨੂਰਪੁਰਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly