(ਸਮਾਜ ਵੀਕਲੀ)
80 ਦਾ ਆਂਕੜਾ ਪਾਰ ਕਰਨ ਵਾਲਾ ਕ੍ਰਿਸ਼ਨ ਅਵਤਾਰ ਸਰਦੀਆਂ ਵਿੱਚ ਆਪਣੀ ਟੁੱਟੀ ਹੋਈ ਮੰਜੀ ਤੇ ਲੇਟਿਆ ਧੁੱਪ ਸੇਕ ਕੇ ਠੰਡ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਲਗਭਗ ਇਕ ਘੰਟਾ ਪਹਿਲਾਂ ਉਸ ਨੇ ਆਪਣੀ ਨੂੰਹ ਰਾਣੀ ਨੂੰ ਇਕ ਪਿਆਲਾ ਚਾਹ ਪਿਆਉਣ ਦੀ ਇੱਛਾ ਦੱਸੀ ਸੀ। ਵਾਰ ਵਾਰ ਕਹਿਣ ਦੇ ਬਾਵਜੂਦ ਵੀ ਉਸ ਨੇ ਉਸ ਦੀ ਇਸ ਇੱਛਾ ਦੀ ਅੰਨ ਸੁਣੀ ਕਰ ਦਿੱਤੀ।
ਅਚਾਨਕ ਉਸਦੇ ਮੁੰਡੇ ਦੇ ਸ਼ੋਰ ਨੇ ਜਾਣੋ ਉਸਦੀ ਨੀਂਦ ਵਿੱਚ ਰੁਕਾਵਟ ਪਾ ਦਿੱਤੀ ਹੋਵੇ। ਉਹ ਉੱਚੀ ਉੱਚੀ ਕਹਿ ਰਿਹਾ ਸੀ,,,, ਇੰਨੇ ਹਜ਼ਾਰ ਹਜਾਰ ਦੇ ਨੋਟ ਪਏ ਹਨ, ਕੀ ਕਰੂੰਗਾ ਇਹਨਾਂ ਦਾ। ਮਜਬੂਰੀ ਵਿੱਚ ਨਾ ਤਾਂ ਇਹਨਾਂ ਨੂੰ ਮੈਂ ਬੈਂਕ ਵਿੱਚ ਜਾ ਕੇ ਬਦਲਵਾ ਸਕਦਾ ਹਾਂ ਅਤੇ ਨਾ ਹੀ ਇਹਨਾਂ ਨੂੰ ਜਮਾ ਕਰਵਾ ਸਕਦਾ ਹਾਂ। ਇਨਾਂ ਨੁਕਸਾਨ ਹੋ ਗਿਆ। ਪਿਤਾ ਜੀ ਇੰਨੇ ਦਿਨਾਂ ਤੱਕ ਇਹਨਾਂ ਨੋਟਾਂ ਨੂੰ ਦਬਾ ਕੇ ਬੈਠ ਗਏ। ਪਤਾ ਨਹੀਂ ਇਨ੍ਹਾਂ ਨੋਟਾਂ ਨੂੰ ਬਦਲਾਉਣ ਵਾਸਤੇ ਸਾਨੂੰ ਕਿਉਂ ਨਹੀਂ ਕਹਿ ਸਕੇ। ਕ੍ਰਿਸ਼ਨ ਅਵਤਾਰ ਨੂੰ ਇੰਜ ਲੱਗਿਆ ਜਿਵੇਂ ਕਿ ਉਹ ਪੁਰਾਣਾ ਨੋਟ ਹੋਵੇ। ਜਦ ਤੱਕ ਤਾਂ ਉਹ ਜਵਾਨ ਸੀ, ਤੰਦਰੁਸਤ ਸੀ, ਘਰ ਵਾਲਿਆਂ ਵਾਸਤੇ ਕੁਛ ਨਾਕੁਛ ਕਿਸੇ ਦਾ ਕਰਕੇ ਦਿੰਦਾ ਸੀ, ਉਸਦੀ ਸਾਰੇ ਕਦਰ ਕਰਦੇ ਸੀ। ਲੇਕਿਨ ਹੁਣ ਉਹ ਬੁੱਢਾ ਹੋ ਗਿਆ ਹੈ, ਚੱਲਣ ਫਿਰਨ ਅਤੇ ਆਪਣੀਆਂ ਜਰੂਰਤਾਂ ਨੂੰ ਖੁਦ ਪੂਰਾ ਕਰਨ ਵਿੱਚ ਲਾਚਾਰ ਹੋ ਗਿਆ ਹੈ, ਸਾਰੇ ਉਸ ਤੋਂ ਪਿੱਛਾ ਛੁੜਾਉਣ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਕਿ ਉਸ ਦਾ ਮੁੰਡਾ ਪੁਰਾਣੇ ਨੋਟਾਂ ਤੋਂ ਪਿੱਛਾ ਛੁੜਾਉਣ ਵਾਸਤੇ ਬਹੁਤ ਬੇਚੈਨ ਹੋ ਰਿਹਾ ਹੈ। ਵੱਡਾ ਪੁਰਾਣਾ ਨੋਟ ਕਦੇ ਕਿਸੇ ਨੂੰ ਬਹੁਤ ਪਿਆਰਾ ਲੱਗਿਆ ਕਰਦਾ ਸੀ, ਲੇਕਿਨ ਹੁਣ ਤਾਂ ਉਹ ਸਿਰਫ ਇੱਕ ਰੱਦੀ ਦਾ ਟੋਟਾ ਬਣ ਕੇ ਰਹਿ ਗਿਆ ਹੈ। ਕੀ ਫਰਕ ਹੈ ਉਸ ਵਿੱਚ ਅਤੇ ਪੁਰਾਣੇ ਵੱਡੇ ਨੋਟ ਵਿੱਚ। ਦੋਵੇਂ ਹੀ ਬੇਕਾਰ ਹਨ ਅਤੇ ਦੋਹਾਂ ਤੋਂ ਹੀ ਘਰ ਵਾਲੇ ਪਿੱਛਾ ਛੁਡਾਉਣਾ ਚਾਹੁੰਦੇ ਹਨ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 94 16 35 90 45
ਰੋਹਤਕ-124001(ਹਰਿਆਣਾ )
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly