ਮਿੰਨੀ ਕਹਾਣੀ/ ਮਾਂ ਦੀ ਬੇਟੀ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)-ਸੁਸ਼ੀਲ ਕੁਮਾਰ ਨਾ ਕੇਵਲ ਨਾਮ ਨਾਲ ਬਲਕਿ ਵਿਚਾਰ ਅਤੇ ਵਿਹਾਰ ਨਾਲ ਵੀ ਸੁਸ਼ੀਲ ਸੀ। ਅੱਗੇ ਪਿੱਛੇ ਦੁਨਿਆ ਵਿੱਚ ਉਸਦਾ ਕੋਈ ਵੀ ਨਹੀਂ ਸੀ। ਲਾਲਾ ਸ਼ਿਵਚਰਨ ਨੇ ਆਪਣੀ ਇਕਲੌਤੀ ਕੁੜੀ ਦਰਸ਼ਨਾਂ ਨਾਲ ਉਸ ਦਾ ਵਿਆਹ ਕਰਕੇ ਉਸਨੂੰ ਘਰ ਜਵਾਈ ਬਣਾ ਲਿਆ ਅਤੇ ਆਪਣੇ ਫਲਦੇ ਅਤੇ ਵੱਧ ਦੇ ਵਪਾਰ ਵਿੱਚ ਉਸਨੂੰ ਹਿੱਸੇਦਾਰ ਬਣਾ ਦਿੱਤਾ। ਲਾਲਾ ਜੀ, ਕੁਝ ਸਮੇਂ ਬਾਅਦ ਚਲਾਣਾ ਕਰ ਗਏ। ਦਰਸ਼ਨਾਂ ਨੇ ਕੁਝ ਸਮੇਂ ਬਾਅਦ ਇੱਕ ਕੁੜੀ ਨੂੰ ਜਨਮ ਦਿੱਤਾ ਜਿਸ ਦਾ ਨਾਮ ਤਮੰਨਾ ਰੱਖਿਆ ਗਿਆ। ਤਮੰਨਾ ਹੌਲੀ ਹੌਲੀ ਵੱਡੀ ਹੋਣ ਲੱਗੀ। ਲਾਲਾ ਜੀ ਦੀ ਬੇਟੀ ਤੇ ਆਪਣੇ ਪਿਤਾ ਦਾ ਪੈਸਾ ਸਿਰ ਚੜ੍ਹ ਬੋਲਣ ਲੱਗਿਆ। ਉਹ ਸਮੇਂ ਸਮੇਂ ਤੇ ਕਿਸੇ ਨਾ ਕਿਸੇ ਬਹਾਨੇ ਸੁਸ਼ੀਲ ਨੂੰ ਅਪਮਾਨਿਤ ਕਰਦੀ ਜਿਸ ਕਰਕੇ ਸੁਸ਼ੀਲ ਨੂੰ ਘਰ ਜਵਾਈ ਹੋਣ ਤੇ ਸ਼ਰਮ ਆਉਣ ਲੱਗੀ। ਤਮੰਨਾ ਤੇ ਵੀ ਆਪਣੀ ਮਾਂ ਦੇ ਵਿਹਾਰ ਦਾ ਅਸਰ ਹੋਣ ਲੱਗਿਆ। ਵੱਡੇ ਹੋਣ ਤੇ  ਉਸਦਾ ਵਿਆਹ ਹੋ ਗਿਆ। ਆਪਣੇ ਸਹੁਰੇ ਘਰ ਜਾ ਕੇ ਉਸ ਨੇ ਵੀ ਆਪਣੇ ਪਤੀ ਨਾਲ ਉਸੇ ਤਰ੍ਹਾਂ ਬੁਰਾ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਉਸ ਦੀ ਮਾਂ ਆਪਣੇ ਪਤੀ ਨਾਲ ਕਰਦੀ ਸੀ। ਲੜ ਝਗੜ ਕੇ ਉਹ ਆਪਣਾ ਸਮਾਨ ਚੁੱਕ ਕੇ ਆਪਣੇ ਪੇਕੇ ਆਪਣੀ ਮਾਂ ਕੋਲ ਆ ਗਈ। ਇਹ ਸਭ ਕੁਝ ਦੇਖ ਕੇ ਉਸ ਦੇ ਪਿਤਾ ਸੁਸ਼ੀਲ ਨੂੰ ਬਹੁਤ ਦੁੱਖ ਅਤੇ ਗੁੱਸਾ ਮਹਿਸੂਸ ਹੋਇਆ। ਉਸ ਨੇ ਆਪਣੀ ਪਤਨੀ ਨੂੰ ਕਿਹਾ,,, ਇਹ ਤੇਰੀ ਬੇਟੀ ਹੈ। ਜਿਵੇਂ ਤੂੰ ਕਰਦੀ ਰਹੀ ਹੈਂ ਉਂਝ ਹੀ ਇਸ ਨੇ ਆਪਣੇ ਸਹੁਰਿਆਂ ਘਰ ਕੀਤਾ ਫੇਰ ਇਹ ਤੇਰੇ ਸੁਭਾਅ ਮੁਤਾਬਿਕ ਉੱਥੇ ਕਿਵੇਂ ਵਸ ਸਕਦੀ ਸੀ। ਪਹਿਲੀ ਵਾਰ ਦਰਸ਼ਨਾਂ ਨੂੰ ਆਪਣੇ ਪਤੀ ਨਾਲ ਬੁਰਾ ਵਿਵਹਾਰ ਕਰਨ ਤੇ ਅਫਸੋਸ ਹੋਇਆ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ –124001(ਹਰਿਆਣਾ ) 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਦੀ ਅੱਪਰਾ ਜਗਤਪੁਰ ਵਿੱਚ ਮੀਟਿੰਗ 
Next articleਏਹੁ ਹਮਾਰਾ ਜੀਵਣਾ ਹੈ -354