(ਸਮਾਜ ਵੀਕਲੀ) ਸਾਉਣੀ ਦੀ ਫ਼ਸਲ ਆ ਗਈ । ਝੋਨੇ ਦੀ ਵਾਢੀ ਤੇ ਨਰਮੇ ਕਪਾਹ ਦੀ ਚੁਗਾਈ ਜ਼ੋਰਾਂ ‘ਤੇ ਹੈ। ਕੁੱਝ ਕੁ ਮੌਸਮ ਨੇ ਝਾੜ ‘ਤੇ ਅਸਰ ਪਾ ਦਿੱਤਾ। ਬਾਕੀ ਰਹਿੰਦੀ ਕਸਰ ਸਰਕਾਰਾਂ ਨੇ ਉਹ ਭਾਵੇਂ ਕੇਂਦਰ ਦੀ ਜਾਂ ਸੂਬੇ ਦੀਆਂ ਹੋਣ, ਕੱਢ ਦਿੱਤੀ। ਸਟੋਰਾਂ, ਗੋਦਾਮਾਂ ‘ਚ ਪਏ ਪਹਿਲੇ ਭੰਡਾਰ ਚੁੱਕੇ ਨਹੀਂ। ਕਿਸਾਨ ਮੰਡੀਆਂ ਵਿੱਚ ਰੁੱਲ ਰਿਹਾ ਹੈ। ਕੋਈ ਵੀ ਖ਼ਰੀਦ ਏਜੰਸੀ ਬੋਲੀ ਨੀਂ ਲਗਾ ਰਹੀ। ਨਾ ਹੀ ਤੁਸ਼ ਜਿਹੇ ਵਿਕੇ ਮਾਲ ਦੀਆਂ ਬੋਰੀਆਂ ਉਠਾਈਆਂ ਜਾ ਰਹੀਆਂ ਹਨ।
ਵੇਹਲੇ ਹੋਏ ਖੇਤਾਂ ‘ਚ ਕਣਕ ਦੀ ਬਿਜਾਈ ਵਾਸਤੇ ਡੀ,ਏ,ਪੀ, ਖਾਦ ਦੀ ਕਮੀ, ਕਿਸਾਨ ਪਸ਼ੂਆਂ ਦੇ ਚਾਰੇ ਦੀ ਬੀਜ ਬਿਜਾਈ ਲਈ ਔਖ ਮਹਿਸੂਸ ਕਰ ਰਿਹਾ ਹੈ। ਤਿਉਹਾਰਾਂ ਨਾਲ ਗੂੜ੍ਹਾ ਸਬੰਧ ਹੈ। ਹੁਣੇ ਹੀ ਦੁਸਹਿਰਾ ਤਿਉਹਾਰ ਲੰਘ ਕੇ ਗਿਆ ਹੈ ਤੇ ਦੀਵਾਲੀ ਆਉਣ ਵਾਲੀ ਹੈ, ਪਰ ਕਰਵਾ ਚੌਥ ਦਾ ਵਰਤ ਵੀ ਸਿਰ ‘ਤੇ ਆਣ ਖੜ੍ਹਾ। ਕਿਸਾਨ ਹਮੇਸ਼ਾਂ ਤਿਉਹਾਰਾਂ ‘ਤੇ ਖਰਚ ਕਰਦਾ ਹੈ ਤੇ ਦੁਕਾਨਦਾਰ, ਵਿਉਪਾਰੀ ਕਮਾਈ ਕਰਦੇ ਹਨ।
ਮੈਂ ਕਿਸੇ ਤਿਉਹਾਰ ਦੇ ਖ਼ਿਲਾਫ ਨਹੀਂ ਹਾਂ। ਕਰਵਾ ਚੌਥ ਦੇ ਦੌਰਾਨ ਔਰਤ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਤੇ ਜ਼ਿੰਦਗੀ ਦੀ ਕਾਮਨਾ ਕਰਦੀ ਹੈ।
ਜਿਹੜਾ ਭੁੱਖਣਭਾਣਾ ਖੇਤਾਂ, ਮੰਡੀਆਂ ‘ਚ ਦਿਨ ਰਾਤ ਇੱਕ ਕਰਕੇ ਰੁੱਲਦਾ ਫਿਰਦਾ ਹੈ। ਕੀ ਇੱਕ ਦਿਨ ਔਰਤ ਭੁੱਖੇ ( ਕਹਿਣ ਮੁਤਾਬਿਕ) ਰਹਿ ਕੇ ਦਾਨ ਦੱਕਸ਼ਣਾ ਲੁਟੇਰਿਆਂ ( ਬਾਤ ਸੁਨਾਉਣ ) ਨੂੰ ਦੇ ਕੇ। ਉਸ ਪਤੀ ਦੀ ਉਮਰ ‘ਚ ਵਾਧਾ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਜਿਹੜਾ ਜੇਠ ਹਾੜ ਦੀਆਂ ਧੁੱਪਾਂ ਤੇ ਪੋਹ ਮਾਘ ਦੀਆਂ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਦਾ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਮੰਡੀਆਂ ‘ਚ ਤਬਾਹ ਹੁੰਦਾ ਦੇਖ, ਨਿੰਮੋਝੂਨਾ ਹੁੰਦਾ। ਕਰਵਾ ਚੌਥ ਦਾ ਸਾਮਾਨ ਲਿਆਉਣ ਤੋਂ ਸੱਖਣਾ ਰਾਹ ‘ਚ ਆਉਂਦੇ ਕਿਸੇ ਦਰੱਖਤ ਨਾਲ ਰੱਸਾ ਪਾ ਕੇ ਫ਼ਾਹਾ ਲੈਣ ਦੀ ਸੋਚ ਰਿਹਾ ਹੈ।
ਗੁਰਮੀਤ ਸਿੰਘ ਸਿੱਧੂ ਕਾਨੂੰਗੋ
ਗਲੀ ਨੰਬਰ 3 ਨਿਊ ਹਰਿੰਦਰਾ ਨਗਰ ਕੋਟਕਪੂਰਾ ਰੋਡ ਫਰੀਦਕੋਟ। 81465 93089
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly