(ਸਮਾਜ ਵੀਕਲੀ) – ਬਲਵਿੰਦਰ ਕੌਰ ਕਈ ਬਾਰ ਆਖ ਚੁੱਕੀ ਸੀ,ਦੇਖੋ ਜੀ! ਮੁੰਡੇ ਦੇ ਪੇਪਰ ਸਿਰ ‘ਤੇ ਆ ਗਏ ਨੇ! ਹੁਣ ਤੁਸੀਂ ਦੇਰ ਨਾ ਕਰਿਓ ਤੇ ਪੰਡਤ ਜੀ ਦੇ ਕਹੈ ਮੁਤਾਬਕ ਸਮੱਗਰੀ ਆਪਣੇ ਸ਼ੈਹਰ ਦੇ ਲਾਗੇ ਪੈਂਦੀ ਨੈਹਰ ‘ਚ—ਦੇਖਿਓ ਫੇਰ ਕਾਕੇ ਦੇ ਨੰਬਰ! ਪਰਮਵੀਰ ਸਿੰਘ ਹਮੇਸ਼ਾ ਟਾਲਦਾ ਆਇਆ ਸੀ, ਕੋਈ ਬਹਾਨਾ ਲਾ ਛੱਡਦਾ। ਪਰ ਹੁਣ ਤਾਂ ਪੇਪਰ ਨੇੜੇ ਆ ਗਏ ਸਨ। ਪਤਨੀ ਦੇ ਹੁਕਮ ਦਾ ਬੱਝੇ ਨੇ ਸਕੂਟਰ ਲੈਕੇ ਪਹਿਲੋਂ ਬਾਜ਼ਾਰ ਤੋਂ ਲੋੜੀਂਦਾ ਸਾਮਾਨ ਖਰੀਦਿਆ ਤੇ ਫਿਰ ਨਹਿਰ ਦੇ ਰਸਤੇ ਸਕੂਟਰ ਪਾ ਲਿਆ।-ਐਨੀ ਦੂਰ ਤੇਲ ਫੂਕਣ ਦਾ ਕੀ ਫੈਦਾ! ਕਿਤੇ ਐਥੇ ਈ ਆਸਾ ਪਾਸਾ ਦੇਖਕੇ ਇਹ ਸਮੱਗਰੀ–?ਉਸ ਅੰਦਰੋਂ ਆਵਾਜ਼ ਆਈ।ਰਤਾ ਅੱਗੇ ਪਹੁੰਚ ਉਸਨੂੰ ਬੱਚੇ ਖੇਡਦੇ ਨਜ਼ਰ ਆਏ।-ਇਹ ਵਸਤਾਂ ਨੈਹਰ ਵਿੱਚ ਕਿਉਂ ਸੁੱਟਾ! ਇਨ੍ਹਾਂ ਗ਼ਰੀਬ ਬੱਚਿਆਂ ਨੂੰ ਈ–? ਉਸ ਅਜਿਹਾ ਹੀ ਕੀਤਾ। ਬੱਚੇ ਖੁਸ਼ ਹੋ ਉਠੇ। ਘਰ ਆਕੇ ਉਸ ਝੂਠ ਬੋਲਿਆ ਕਿ ਉਸ ਸਮੱਗਰੀ ਨਹਿਰ ਵਿੱਚ ਵਹਾਅ ਦਿੱਤੀ ਹੈ! ਪਤਨੀ ਇਹ ਸੁਣ ਪ੍ਰਸੰਨ ਹੋ ਗਈ। ਜਦੋਂ ਕਾਕੇ ਦਾ ਨਤੀਜਾ ਆਇਆ ਤਾਂ ਕਾਕੇ ਦੀ ਮਿਹਨਤ ਤੇ ਲਿਆਕਤ ਰੰਗ ਲਿਆਈ ਤੇ ਉਸ ਆਪਣੇ ਸਕੂਲ ਵਿੱਚੋਂ ਟਾਪ ਕੀਤਾ।
ਸੁਖਮਿੰਦਰ ਸੇਖੋਂ ਨਾਭਾ 98145-07693
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly