(ਸਮਾਜ ਵੀਕਲੀ)- ਅੱਜ ਸੁਖਵਿੰਦਰ ਸਿੰਘ ਇਲਾਕ਼ੇ ਦੇ ਨਾਮੀ ਸਕੂਲ ਵਿੱਚ ਆਪਣੇ ਸਪੁੱਤਰ ਨੂੰ ਦਾਖ਼ਲ ਕਰਵਾਉਣ ਗਿਆ। ਸਕੂਲ ਦੀ ਬਾਹਰੀ ਚਮਕ-ਦਮਕ ਨੇ ਬਹੁਤ ਪ੍ਰਭਾਵਿਤ ਕੀਤਾ ।’ਸਤਿ ਸ੍ਰੀ ਅਕਾਲ’ ਦਾ ਜਵਾਬ ‘ਗੁੱਡ ਮੌਰਨਿੰਗ’ ਮਿਲਿਆ ਅਤੇ ‘ਸਿਟ-ਡਾਊਨ’ ਸ਼ਬਦ ਨਾਲ ਸਵਾਗਤ ਕੀਤਾ ਗਿਆ। ਜਦੋਂ ਦਾਖ਼ਲੇ ਸਬੰਧੀ ਮਾਂ ਬੋਲੀ ਪੰਜਾਬੀ ਵਿੱਚ ਲਿਖਿਆ ਪੱਤਰ ਫੜਾਇਆ ਗਿਆ ਤਾਂ, ਕੁਝ ਪੜ੍ਹਨ ਦਾ ਨਾਟਕ ਕਰਨ ਉਪਰੰਤ ‘ਬਾਹਰੀ ਸਟੇਟ’ ਦੇ ਪੰਜਾਬੀ ਸਕੂਲ ਵਿੱਚ ਲੱਗੇ ਪ੍ਰਿੰਸੀਪਲ ਨੇ ਕਿਹਾ ”ਆਪ ਬਾਹਰ ਬੈਠ ਕਰ ਇੰਤਜ਼ਾਰ ਕਰੋ।” ਦਫ਼ਤਰ ਦੇ ਕਮਰੇ ਬਾਹਰ ਬੈਠੇ ਸੁਖਵਿੰਦਰ,ਨੂੰ ਉਸ ਤੋਂ ਬਾਅਦ ਬੁਲਾਈ ਕਲਰਕ ਨੂੰ ਪ੍ਰਿੰਸੀਪਲ ਕਹਿੰਦਾ ਸੁਣਾਈ ਦੇ ਰਿਹਾ ਸੀ ਕਿ “ਕੈਸ਼ੇ ਅਨਪੜ੍ਹ ਲੋਗ ਹੈਂ, ਪੰਜਾਬੀ ਮੇਂ ਪੱਤਰ ਲਿਖਕਰ ਲਾਏ ਹੈਂ।” ਪੜ੍ਹ ਕਰ ‘ਬਤਾਓ ਕਿਆ ਲਿਖਾ ਹੈ ?’ ਆਪਣੇ ਬਾਰੇ ਅਨਪੜ੍ਹ ਸ਼ਬਦ ਸੁਣ ਕੇ ਕਮਰੇ ਤੋਂ ਬਾਹਰ ਬੈਠਾ ਉਹ ਪੰਜਾਬ ਦੇ ਸਕੂਲ ਵਿੱਚ ਲੱਗੇ ਪ੍ਰਿੰਸੀਪਲ ਦੇ ਗੁਰਮੁਖੀ ਦੇ ਗਿਆਨ ਬਾਰੇ ਸੋਚਕੇ ਦੋ-ਚਿੱਤੀ ਵਿੱਚ ਸੀ ਕਿ “ਅਨਪੜ੍ਹ ਕੌਣ ? ਮੈਂ ਜਾਂ ਇਹ ਪ੍ਰਿੰਸੀਪਲ, ਜੋ ਪੰਜਾਬ ਦੇ ਸਕੂਲ ਦਾ ਪ੍ਰਿੰਸੀਪਲ ਹੋ ਕੇ ਵੀ “ਪੰਜਾਬੀ ਮਾਂ ਬੋਲੀ’ ਬਾਰੇ ਕੁਝ ਨਹੀਂ ਜਾਣਦਾ ?
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly