(ਸਮਾਜ ਵੀਕਲੀ) ਤੂੰ ਮੈਨੂੰ ਕਿਉਂ ਕਲਪੌਂਦਾ ਰਹਿਣੈ! ਕਿਉਂ ਤੂੰ ਰੱਬ ਤੋਂ ਮੂੰਹ ਮੋੜਦੈਂ–? ਇੱਕ ਵਿਧਵਾ ਪਰੇਸ਼ਾਨ ਹੋ ਉਠਦੀ। ਪਰ ਇਸਦੇ ਬਾਵਜੂਦ ਨਵਰੀਤ ਰੱਬ ਦੀ ਹੋਂਦ ਨਾ ਹੋਣ ਬਾਰੇ ਹਮੇਸ਼ਾ ਲੈਕਚਰ ਝਾੜਦਾ ਰਹਿੰਦਾ। ਮਹਿਜ਼ ਕਾਲਪਨਿਕ ਤਸਵੀਰਾਂ ਦੇ ਭਗਵਾਨਾਂ ਦੀ ਵੀ ਅਕਸਰ ਹੀ ਵਿਰੋਧਤਾ ਕਰਦਾ ਰਹਿੰਦਾ। ਪਰ ਸ਼ਰਧਾ ਦੇਵੀ ਆਪਣੇ ਪੁੱਤਰ ਨੂੰ ਆਸਤਿਕ ਬਣਾਉਣ ਦੀ ਕੋਸ਼ਿਸ ਵਿੱਚ ਰਹਿੰਦੀ। ਸ਼ਰਧਾ ਦੇਵੀ ਧੂਫ ਬੱਤੀ ਕਰਦੀ ਤੇ ਕਿੰਨਾ ਕਿੰਨਾ ਸਮਾਂ ਤਸਵੀਰਾਂ ਅੱਗੇ ਖੜ੍ਹੀ ਪੂਜਾ ਕਰਦੀ ਰਹਿੰਦੀ। ਪਰ ਇੱਕ ਰੋਜ਼ ਉਸਦੇ ਪੁੱਤਰ–ਪੜ੍ਹੇ-ਲਿਖੇ ਨਵਰੀਤ ਦੀ ਲਿਆਕਤ ਨੂੰ ਨੌਕਰੀ ਮਿਲ ਹੀ ਗਈ। ਉਹ ਖੁਸ਼ੀ-ਖੁਸ਼ੀ ਘਰ ਪੁੱਜਾ ਤੇ ਆਉਂਦਿਆਂ ਹੀ ਉਸ ਪਹਿਲਾਂ ਤਸਵੀਰਾਂ ਅੱਗੇ ਮੱਥਾ ਟੇਕਿਆ ਤੇ ਫੇਰ ਮਾਂ ਦੇ ਚਰਨਾਂ ‘ਚ ਝੁਕਦਿਆਂ ਉਸਨੂੰ ਆਪਣੀ ਗਲਵੱਕੜੀ ਵਿੱਚ ਭਰ ਲਿਆ, ਮਾਂ! ਤੇਰੇ ਭਗਵਾਨ ਦੀ ਕਿਰਪਾ ਨਾਲ ਅੱਜ ਮੈਨੂੰ ਨੌਕਰੀ ਮਿਲ ਗਈ ਐ! ਇੱਕ ਮਾਂ ਨੂੰ ਏਨੀ ਖੁਸ਼ੀ ਦਾ ਖ਼ੁਮਾਰ ਚੜ੍ਹਿਆ ਕਿ ਉਸਨੂੰ ਆਪਣੇ ਪੁੱਤਰ ਵਿੱਚੋਂ ਕਿੰਨੇ ਹੀ ਭਗਵਾਨ ਨਜ਼ਰ ਆਉਣ ਲੱਗੇ।
ਸੁਖਮਿੰਦਰ ਸੇਖੋਂ 98145-07693
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly