ਮਿੰਨੀ ਕਹਾਣੀ  / ਡਸਟ ਬਿਨ

ਅਮਰਜੀਤ ਕੌਰ ਮੋਰਿੰਡਾ
         (ਸਮਾਜ ਵੀਕਲੀ)
ਤੁਹਾਡੇ ਘਰ ਡਸਟ ਬਿਨ  ਕਿੰਨੇ ਹਨ? ਰਮਨ ਦੀ ਸਹੇਲੀ ਉਸ ਨੂੰ ਪੁੱਛਿਆ।
“ਸਾਡੇ ਹਰ ਕਮਰੇ ਵਿੱਚ , ਰਸੋਈ ਵਿੱਚ , ਵਿਹੜੇ ਵਿੱਚ ,ਬਾਥਰੂਮ ਵਿੱਚ ਡਸਟ ਬਿਨ ਹੈ। ਮੇਰੇ ਕਮਰੇ ਵਿੱਚ ਦੋ ਡਸਟ ਬਿਨ  ਐ,ਇੱਕ ਮੇਰੇ ਵਾਲੇ ਪਾਸੇ ਤੇ ਇੱਕ ਮੇਰੇ ਹਸਬੈਂਡ ਵਾਲੀ ਸਾਈਡ। ਪਰ ਤੂੰ ਇਹ ਸਭ ਕਿਉਂ ਪੁੱਛ ਰਹੀ ਐਂ? ”ਰਮਨ ਨੇ ਕਿਹਾ।
“ਅਰੇ ਬੁੱਧੂ ਤੂੰ ਸਮਝੀ ਨਹੀਂ । ਮੈਂ ਇਹ ਪੁੱਛ ਰਹੀ ਸੀ ਕਿ ਘਰ ਵਿੱਚ ਬੁੱਢਾ, ਬੁੱਢੀ ਕਿੰਨੇ ਐ?”
 “ ਉਹਨਾਂ ਨੂੰ ਡਸਟ ਬਿਨ ਕਿਉਂ ਕਹਿੰਦੀ ਏਂ?”
ਓ ਬਈ, ਬੱਚੀ – ਖੁਚੀ ਚੀਜ਼ ਸੁੱਟਣ ਨਾਲੋਂ
ਡਸਟ ਬਿਨ ‘ਚ ਪਾ ਦਿੱਤੀ।ਬੁੱਢਾ-ਬੁੱਢੀ ਖੁਸ਼।
ਬੁੱਢਾ ਬੁੱਢੀ ਡਸਟ ਬਿਨ ਹੀ ਹੋਏ।
 “ਕਿਸੇ ਦਿਨ ਅਸੀਂ ਵੀ ਡਸਟ ਬਿਨ
ਹੋਵਾਂਗੇ। ਕਦੀ ਸੋਚਿਆ?”ਰਮਨ ਨੇ ਕਿਹਾ।
ਅਮਰਜੀਤ ਕੌਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਪਾਣੀਆ ਤੇ ਹੱਕ*
Next articleਤੇਰੇ ਅਪਣੇ ਨੇ