ਮਿੰਨੀ ਕਹਾਣੀ / ਚਲੋ, ਚੰਗਾ ਹੋਇਆ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

         (ਸਮਾਜ ਵੀਕਲੀ)

ਜਦੋਂ ਦੀ ਕੰਚਨ ਦੀ ਦੂਜੀ ਕੁੜੀ ਹੋਈ ਸਭ ਦੇ ਚਿਹਰੇ ਉਤਰੇ ਹੋਏ ਸੀ।
ਕੋਈ ਉਸ ਨਾਲ ਠੀਕ ਤਰਹਾਂ ਨਾਲ ਗੱਲ ਵੀ ਨਹੀਂ ਸੀ ਕਰਦਾ। ਕੰਚਨ ਸੋਚਦੀ ਹੁੰਦੀ ਸੀ ਕਿ ਜੇਕਰ ਉਸ ਦੂਜੀ ਲੜਕੀ ਪੈਦਾ ਹੋ ਗਈ ਹੈ ਤਾਂ ਇਸ ਵਿੱਚ ਉਸ ਦਾ ਕੀ ਕਸੂਰ ਹੈ।
ਦੋ ਮਹੀਨੇ ਬਾਅਦ ਅਚਾਨਕ ਉਸਦੀ ਦੂਜੀ ਕੁੜੀ ਨੂੰ ਨਮੋਨੀਆ ਹੋ ਗਿਆ ਅਤੇ ਉਹ ਮਰ ਗਈ। ਇਸ ਤੇ ਉਸ ਨੂੰ ਜਨਮ ਦੇਣ ਵਾਲੀ ਮਾਂ ਕੰਚਨ ਨੂੰ ਬਹੁਤ ਦੁੱਖ ਹੋਇਆ। ਸਾਰਿਆਂ ਦੇ ਚਿਹਰਿਆਂ ਤੇ ਪਹਿਲਾਂ ਵਾਲੀ ਰੌਣਕ ਮੁੜ ਆ ਗਈ। ਇੱਕ ਦਿਨ ਗੱਲਾਂ ਗੱਲਾਂ ਵਿੱਚ ਉਸ ਦੀ ਸੱਸ ਨੇ ਕਹਿ ਹੀ ਦਿੱਤਾ,,,, ਚਲੋ, ਚੰਗਾ ਹੋਇਆ, ਮੁਸੀਬਤ ਟਲ ਗਈ। ਅਸੀਂ ਦੂਜੀ ਕੁੜੀ ਦਾ ਕੀ ਕਰਨਾ ਸੀ? ਇਹ ਸੁਣ ਕੇ ਕੰਚਨ ਦੇ ਕਾਲਜੇ ਤੇ ਜਾਣੋ ਤੀਰ ਲੱਗਿਆ ਹੋਵੇ ਅਤੇ ਉਹ ਮਨ ਹੀ ਮਨ ਵਿੱਚ ਸੋਚਣ ਲੱਗੀ,,, ਜੇਕਰ ਮੇਰੀ ਦੂਜੀ ਕੁੜੀ ਦੇ ਬਦਲੇ ਇਹੀ ਮੇਰਾ ਦੂਜਾ ਮੁੰਡਾ ਮਰਿਆ ਹੁੰਦਾ ਤਾਂ ਇਸ ਬੁੱਢੀ ਔਰਤ ਨੇ ਛਾਤੀ ਤੇ ਹੱਥ ਮਾਰ ਮਾਰ ਕੇ ਅਤੇ ਸਿਆਪਾ ਕਰ ਕਰਕੇ ਆਪਣਾ ਅਤੇ ਮੇਰਾ ਬੁਰਾ ਹਾਲ ਕਰ ਦੇਣਾ ਸੀ,,,,,। ਕਿੰਨਾ ਫਰਕ ਹੁੰਦਾ ਹੈ ਮੁੰਡੇ ਅਤੇ ਕੁੜੀ ਵਿੱਚ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਏਹੁ ਹਮਾਰਾ ਜੀਵਣਾ ਹੈ -425
Next articleਜੇਕਰ ਤੁਸੀਂ  ਬੱਚੇ ਬਾਰੇ ਮਨ ਬਣਾ ਲਿਆ ਹੈ  ਤੁਸੀਂ ਅਤੇ ਤੁਹਾਡਾ ਆਉਣ ਵਾਲਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਰਹੇ ਆਓ ਜਾਣੀਏ