HOME ” ਮਿੰਨੀ ਕਹਾਣੀ ਸੰਗ੍ਰਹਿ ਪਰਾਲੀ ਸਮਾਜਿਕ ਵਰਤਾਰੇ ਦੇ ਦਰਸ਼ਨ ਕਰਵਾਉਂਦਾ ਹੈ ।”

” ਮਿੰਨੀ ਕਹਾਣੀ ਸੰਗ੍ਰਹਿ ਪਰਾਲੀ ਸਮਾਜਿਕ ਵਰਤਾਰੇ ਦੇ ਦਰਸ਼ਨ ਕਰਵਾਉਂਦਾ ਹੈ ।”

ਪੁਸਤਕ ਦਾ ਨਾਂ –   ਪਰਾਲੀ (ਮਿੰਨੀ ਕਹਾਣੀ ਸੰਗ੍ਰਹਿ)
ਲੇਖਕ –              ਹਰਿੰਦਰ ਸਿੰਘ ਗੋਗਨਾ
ਪੰਨੇ –      63      ਕੀਮਤ – 80/- ਰੁਪਏ
ਪ੍ਰਕਾਸ਼ਕ –           ਸਾਹਿਬਦੀਪ ਪਬਲੀਕੇਸ਼ਨਜ਼, ਭੀਖੀ ।

ਤੇਜਿੰਦਰ ਚੰਡਿਹੋਕ

ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ)   ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਉਵੇਂ ਉਵੇਂ ਮਨੁੱਖ ਵਿੱਚ ਸਮੇਂ ਦੀ ਘਾਟ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ ਅਤੇ ਹਰ ਵਿਅਕਤੀ ਸ਼ਾਰਟ ਕੱਟ ਹੋਣ ਦੀ ਸੋਚ ਰਿਹਾ ਹੈ। ਇਸੇ ਕਰਕੇ ਹਰ ਚੀਜ ਵਿਚ ਛੋਟਾਪਣ ਆ ਰਿਹਾ ਹੈ। ਹੁਣ ਸਾਹਿਤਕ ਖੇਤਰ ਵਿੱਚ ਵੀ ਵੱਡੀਆਂ ਅਤੇ ਵਿਸਤਰਿਤ ਕਹਾਣੀਆਂ ਨੇ ਨਿੱਕੀ ਕਹਾਣੀ, ਮਿੰਨੀ ਕਹਾਣੀ ਲਘੂ ਕਥਾ ਅਤੇ ਮਿੰਨੀ ਕਵਿਤਾ ਦਾ ਰੂਪ ਅਖ਼ਤਿਆਰ ਕਰ ਲਿਆ ਹੈ। ਇਹ ਵਿਧਾ ਬਹੁਤ ਪ੍ਰਚਲਿਤ ਹੋ ਰਹੀ ਹੈ। ਇਸੇ ਸੰਦਰਭ ਵਿੱਚ ਹਰਿੰਦਰ ਸਿੰਘ ਗੋਗਨਾ ਨੇ ਸਾਹਿਤਕ ਪਿੜ ਵਿੱਚ ਮਿੰਨੀ ਕਹਾਣੀ ਸੰਗ੍ਰਹਿ ” ਪਰਾਲੀ ” ਨੂੰ ਲਿਆਂਦਾ ਹੈ।
ਇਸ ਪੁਸਤਕ ਨੂੰ ਵਾਚਦਿਆਂ ਬਾਲ ਸਾਹਿਤ ਦਾ ਰਚੇਤੇ ਗੋਗਨਾ ਵਲੋ ਮਿੰਨੀ ਕਹਾਣੀ ਦੀ ਦੂਜੀ ਪੁਸਤਕ ਪੇਸ਼ ਹੋਈ ਹੈ ਜਿਸ ਵਿਚ ਪੰਜਾਹ ਕਹਾਣੀਆਂ ਸ਼ਾਮਲ ਹਨ। ਇਹ ਪੁਸਤਕ ਉਸ ਨੇ ਮਿੰਨੀ ਕਹਾਣੀ ਦੇ ਲੇਖਕਾਂ ਨੂੰ ਸਮਰਪਿਤ ਕੀਤੀ ਹੈ। ਇਸ ਪੁਸਤਕ ਵਿਚ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਸਮਜਿਕ ਵਿਸੰਗਤੀਆਂ ਉਪਰ ਤਨਜ ਵੀ ਕਸੀ ਹੈ। ਪੁਸਤਕ ਵਿਚ ਦਾਜ, ਨਸ਼ਾ, ਵਿਦੇਸ਼ੀ ਵਸਤਾਂ ਦੀ ਖਿੱਚ, ਸਿਫਾਰਸ਼ਾਂ, ਇਮਾਨਦਾਰੀ, ਧੀਆਂ ਦਾ ਭਾਰ, ਪਾਪ, ਪ੍ਰਵਾਸ, ਇਨਸਾਨੀਅਤ ਅਤੇ ਵਿਤਕਰੇ ਵਰਗੇ ਪੱਖਾਂ ਨੂੰ ਪੇਸ਼ ਕੀਤਾ ਗਿਆ ਹੈ। ਪੁਸਤਕ ਦੀ ਪਲੇਠੀ ਸਿਰਲੇਖਤ ਕਹਾਣੀ ਪਰਾਲੀ ਵਿਚ ਸਰਕਾਰ ਦੇ ਵਲੋ ਕੀਤੇ ਆਪਣੇ ਹੁਕਮਾਂ ਦੀ ਅਦੂਲੀ ਕੀਤੀ ਦਰਸਾਈ ਗਈ ਹੈ ਜਿਸ ਵਿਚ ਕੁੜਮ ਦੇ ਖੇਤਾਂ ਵਿੱਚ ਬਲਦੀ ਪਰਾਲੀ ਨੂੰ ਸਹਿਜ ਲਿਆ ਹੈ।
ਕਹਾਣੀ ਹੱਕ ਪਰਾਇਆ ਵਿੱਚ ਕੁੱਤੇ ਵੱਲੋਂ ਦੂਜੇ ਕੁੱਤਿਆਂ ਦੀ ਰੋਟੀ ਹੜੱਪਣ ਨਾਲ ਤਗੜੇ ਦਾ ਜੋਰ, ਭਿਖਾਰੀ ਕੌਣ ਵਿਚ ਸ਼ੀਸ਼ਾ ਸਾਫ ਕਰਨ ਭਾਵ ਮਿਹਨਤ ਕਰਨ ਵਾਲੇ ਨੂੰ ਪੈਸੇ ਨਾ ਦੇਣਾ, ਦੇਵਤਾ ਵਿਚ ਪ੍ਰੇਮੀਆਂ ਨੂੰ ਮਿਲਾਉਣ ਵਾਲਾ ਰੱਜੋ ਦਾ ਪਤੀ ਮਹਾਨਤਾ ਦਿਖਾਉਂਦਾ ਹੈ। ਕਹਾਣੀ ਪੱਥਰ ਵਿਚ ਪੈਦਾ ਹੋਈ ਲੜਕੀ ਨੂੰ ਪੱਥਰ ਦੱਸਿਆ ਗਿਆ। ਇਸੇ ਤਰ੍ਹਾਂ ਕਹਾਣੀ ਝੂਠ ਪਰਿਵਾਰ ਵਿਚ ਮਿਲੇ ਸੰਸਕਾਰਾਂ ਦਾ ਬਿਆਨ ਕਰਦੀ ਹੈ ਕਿਉੰਕਿ ਬੱਚੇ ਵੱਡਿਆਂ ਨੂੰ ਵੇਖ ਕੇ ਹੀ ਕੰਮ ਕਰਦੇ ਹਨ। ਪਿਤਾ ਵਲੋ ਕਹਿਣਾ ਕਿ ਝੂਠ ਦਾ ਜ਼ਮਾਨਾ ਹੈ, ਬੱਚਾ ਵੀ ਝੂਠ ਬੋਲਦਾ ਹੈ। ਫਿਰ ਤੁਸੀਂ ਉਸ ਨੂੰ ਕਿੰਝ ਸਹੀ ਰਾਹ ਪਾ ਸਕਦੇ ਹੋ। ਕਹਾਣੀ ਦਾਨ ਦੀ ਮਰਿਆਦਾ ਵਰਤਮਾਨ ਸਮੇਂ ਦੇ ਵਿਪਰੀਤ ਬਿਰਤਾਂਤ ਸਿਰਜਦੀ ਹੈ। ਅੱਜ ਦੇ ਲਾਲਚੀ ਜ਼ਮਾਨੇ ਵਿਚ ਘਰ ਆਏ ਰਾਸ਼ਨ ਲੈਣ ਦੀ ਥਾਂ ਹੋਰ ਲਈ ਮੋੜ ਦਿੱਤਾ ਜਾਂਦਾ ਹੈ ਅਤੇ ਵਿਖਵਾ ਨਾ ਕਰਨ ਲਈ ਫੋਟੋ ਖਿਚਵਾਉਣ ਤੋਂ ਨਾਂਹ ਕੀਤੀ ਜਾਂਦੀ ਹੈ।
ਪੁਸਤਕ ਵਿਚ ਕੁੜੀਆਂ ਦਾ ਮੁੰਡਿਆਂ ਦੇ ਬਰਾਬਰ ਹੋਣ ਅਤੇ ਮੁੰਡਿਆਂ ਤੋਂ ਵੱਧ ਮਾਂ ਪਿਓ ਦੀ ਦੇਖ ਭਾਲ ਕਰਨ, ਪਰਿਵਾਰ ਦਾ ਨਾਂ ਰੌਸ਼ਨ ਕਰਨ ਦੀ ਗੱਲ ਕਰਦੀਆਂ ਮੇਰੀ ਧੀ ਮੇਰਾ ਅਭਿਮਾਨ, ਪੱਥਰ, ਸਨਮਾਨ ਭਾਰੀ ਨਜ਼ਰ ਅਤੇ ਦਰਦ ਆਦਿ ਮਿੰਨੀ ਕਹਾਣੀਆਂ ਹਨ। ਇਹਨਾਂ ਤੋ ਇਲਾਵਾ ਈਰਖਾ, ਮਾਂ,ਬੋਝ, ਹਿੱਸਾ, ਪਾਣੀ ਦੀ ਸੰਭਾਲ, ਧੜਕੂ, ਗੁਰੂ ਦੱਖਣਾ ਅਤੇ ਸੋਚ ਆਦਿ ਮਿੰਨੀ ਕਹਾਣੀਆਂ ਪੜ੍ਹਨਯੋਗ ਹਨ। ਇਹ ਕਹਾਣੀਆਂ ਸਾਰਥਕ ਰੂਪ ਅਖ਼ਤਿਆਰ ਕਰਦੀਆਂ ਹਨ ਪਰ ਕਈ ਕਹਾਣੀਆਂ ਦੇ ਸਿਰਲੇਖ ਢੁਕਵੇਂ ਨਹੀਂ ਜਾਪੇ। ਪੁਸਤਕ ਵਿਚ ਸੰਕਲਪ ਸਿਰਲੇਖ ਹੇਠ ਦੋ ਮਿੰਨੀ ਕਹਾਣੀਆਂ ਸ਼ਾਮਲ ਹਨ ਜਿਹਨਾਂ ਦੇ ਕਰੀਬ ਇਕੋ ਜਹੇ ਵਿਸ਼ੇ ਹਨ।
ਸਮੁੱਚੇ ਰੂਪ ਵਿੱਚ ਇਹ ਮਿੰਨੀ ਕਹਾਣੀ ਸੰਗ੍ਰਹਿ ਯਥਾਰਥ ਨੂੰ ਸਿਰਜਦਾ ਹੈ ਅਤੇ ਲੇਖਕ ਨੂੰ ਗੱਲ ਚੰਗੇ ਢੰਗ ਨਾਲ ਪੇਸ਼ ਕਰਨ ਦਾ ਵਲ ਵੀ ਹੈ। ਲੇਖਕ ਨੂੰ ਵਧਾਈ ਦਿੰਦਿਆਂ ਹੋਰ ਰਚਨਾਵਾਂ ਦੀ ਆਸ ਕੀਤੀ ਜਾਂਦੀ ਹੈ।
ਸਾਬਕਾ ਏ ਐਸ ਪੀ (ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ)
ਸੰਸ. ਅਤੇ ਪ੍ਰਧਾਨ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ।
ਸੰਪਰਕ ਨੰਬਰ 95010-00224

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleHow can BJP’s use of Hindutva to promote its politics be countered by secular parties or organisations?
Next articleधर्मनिरपेक्ष दल भाजपा द्वारा अपनी राजनीति को बढ़ावा देने के लिए हिंदुत्व के इस्तेमाल का मुकाबला कैसे कर सकते हैं?