ਮਨ ਰਾਜਾ

ਇਕਬਾਲ ਸਿੰਘ ਪੁੜੈਣ

(ਸਮਾਜ ਵੀਕਲੀ)

ਮੇਰੇ ਮਨ ਤੇ ਦੁਸ਼ਮਣਾਂ ਕਬਜ਼ਾ ਕਰਿਆ ਹੈ।
ਮਨ ਅੰਦਰ ਨੱਕੋ ਨੱਕ ਗੁੱਸਾ ਭਰਿਆ ਹੈ।
ਮਨ ਹਉਮੈ ਅਹੰਕਾਰ ਅੰਦਰ ਫਸਿਆ ਹੈ।
ਮਨ ਮੋਹ ਦੀ ਦਲਦਲ ਅੰਦਰ ਧਸਿਆ ਹੈ।
ਮਨ ਨੂੰ ਲੋਭ ਲਾਲਚ ਨੇ ਘੁੱਟ ਫੜਿਆ ਹੈ।
ਈਰਖਾ ਨਾਲ ਮੇਰਾ ਮਨ ਤਨ ਸੜਿਆ ਹੈ।
ਮਨ ਕਾਮ ਰੂਪੀ ਭੱਠੀ ਅੰਦਰ ਸੜਿਆ ਹੈ।
ਮੇਰੇ ਮਨ ਪੰਜਾਂ ਚੋਰਾਂ ਕਬਜ਼ਾ ਕਰਿਆ ਹੈ।

ਮਨ ਨਿਰਮਲ ਵਿੱਚ ਚਿੱਕੜ ਰਲਿਆ ਹੈ।
ਵਿਕਾਰਾਂ ਪਿੱਛੇ ਲੱਗ ਝੂਠ ਵੱਲ ਤੁਰਿਆ ਹੈ।
ਚੁਗਲੀ ਨਿੰਦਿਆ ਦਾ ਪੱਲਾ ਫੜਿਆ ਹੈ।
ਮੂੰਹ ਤੇ ਮਿਠਾਸ ਅੰਦਰ ਖੰਜਰ ਲੁਕਿਆ ਹੈ।
ਲਾਲਚ ਲੋਕਾਂ ਦਾ ਹੱਕ ਮਾਰਨ ਤੁਰਿਆ ਹੈ।
ਕੂੜ ਪਿੱਛੇ ਮੂੰਹੋਂ ਮਾੜਾ ਬੋਲਣ ਲੱਗਿਆ ਹੈ।
ਗਾਲੀ ਗਲੋਚ ਤਨ ਮਨ ਫਿੱਕਾ ਕਰਿਆ ਹੈ।
ਮੇਰੇ ਮਨ ਤੇ ਦੁਸ਼ਮਣਾਂ ਕਬਜ਼ਾ ਕਰਿਆ ਹੈ।

ਮਨ ਅੰਦਰ ਮੈਲ ਤਨ ਧੋਵਣ ਤੁਰਿਆ ਹੈ।
ਨਾਮ ਅੰਦਰ , ਬਾਹਰ ਭਾਲਣ ਤੁਰਿਆ ਹੈ।
ਮਨ ਅੱਗ ਮੁੱਖ ਸਾਂਤੀ ਮਖੌਟਾ ਧਰਿਆ ਹੈ।
ਅਮਲ ਨਹੀਂ ਬਾਣੀ ਨੂੰ ਰੱਟਾ ਲੱਗਿਆ ਹੈ।
ਜਾਤ ਪਾਤ ਕੀੜਾ ਧੁਰ ਅੰਦਰ ਖੁੱਭਿਆ ਹੈ।
ਵੈਰ ਵਿਰੋਧ ਮਨ ਅੰਦਰ ਧੁਰ ਵੜਿਆ ਹੈ।
ਦੁਬਿਧਾ ਦੇ ਜਾਲ ਅੰਦਰ ਮਨ ਫਸਿਆ ਹੈ।
ਮੇਰੇ ਮਨ ਤੇ ਦੁਸ਼ਮਣਾਂ ਕਬਜ਼ਾ ਕਰਿਆ ਹੈ।

ਨਸ਼ਿਆਂ ਦਲਦਲ ਵਿੱਚ ਮਨ ਧਸਿਆ ਹੈ।
ਮਾਇਆ ਸਵਾਦਾਂ ਵਿੱਚ ਮਨ ਫਸਿਆ ਹੈ।
ਤ੍ਰਿਸ਼ਨਾਵਾਂ ਚੁੰਗਲ ਵਿੱਚ ਜਾਂਦਾ ਧਸਿਆ ਹੈ।
ਆਸ਼ਾ ਅਭਿਲਾਸ਼ਾ ਜਾਲ ਵਿੱਚ ਫੜਿਆ ਹੈ।
ਸ਼ਰਾਬਾਂ ਕਬਾਬਾਂ ਲੱਜਤਾਂ ਰਾਹ ਤੁਰਿਆ ਹੈ।
ਕਾਲ ਬੁਣੇ ਜਾਲ ਵਿੱਚ ਜਾਂਦਾ ਫਸਿਆ ਹੈ।
ਮਨ ਰਾਜਾ ਪਰ ਭਿਖਾਰੀ ਬਣ ਤੁਰਿਆ ਹੈ।
ਮੇਰੇ ਮਨ ਤੇ ਦੁਸ਼ਮਣਾਂ ਕਬਜ਼ਾ ਕਰਿਆ ਹੈ।

ਗੁਰਬਾਣੀ ਸੁੱਤੇ ਹੋਏ ਮਨ ਨੂੰ ਜਗਾਉਂਦੀ ਹੈ।
ਨਿਸ਼ਕਾਮ ਸੇਵਾ ਹਉਮੈ ਨੂੰ ਦੂਰ ਭਜਾਉਂਦੀ ਹੈ।
ਸੱਚੀ ਸੰਗਤ ਹੀ ਮਨ ਦੀ ਮੈਲ ਹਟਾਉਂਦੀ ਹੈ।
ਗੁਰਾਂ ਦੀ ਸੰਗਤ ਔਗੁਣ ਦੂਰ ਕਰਾਉਂਦੀ ਹੈ।
ਗੁਰੂ ਦੀ ਬਾਣੀ ਮਨ ਨੂੰ ਸਾਂਤੀ ਲਿਆਉਂਦੀ ਹੈ।
ਗੁਰਬਾਣੀ ਸੁੱਤਾ ਮਨ ਆਜਾਦ ਕਰਾਉਂਦੀ ਹੈ।
ਗੁਰੂ ਦੀ ਬਾਣੀ ਸੱਚ ਦਾ ਤੀਰ ਚਲਾਉਂਦੀ ਹੈ।
ਦੁਸ਼ਮਣ ਮਾਰ ਮਨ ਨੂੰ ਰਾਜਾ ਬਣਾਉਂਦੀ ਹੈ।

ਜਾਗੇ ਮਨ ਨੂੰ ਥਿਰਘਰ ਬਾਣੀ ਪਹੁੰਚਾਉਂਦੀ ਹੈ।
ਅਨਹਦ ਸ਼ਬਦ ਧੁਨੀਆਂ ਬਾਣੀ ਸੁਣਾਉਂਦੀ ਹੈ।
ਰੂਹਾਨੀਅਤ ਸੱਚੇ ਰਾਹ ਤੇ ਬਾਣੀ ਚਲਾਉਂਦੀ ਹੈ।
ਮਨ ਨੂੰ ਮੂਲ ਦੀ ਪਛਾਣ ਬਾਣੀ ਕਰਵਾਉਂਦੀ ਹੈ।
ਚੌਥੇ ਪਦ ਮਨ ਨੂੰ ਗੁਰਬਾਣੀ ਪਹੁੰਚਾਉਂਦੀ ਹੈ।
ਰੱਬੀ ਨੂਰ ਦੀ ਵਰਖਾ ਗੁਰਬਾਣੀ ਕਰਾਉਂਦੀ ਹੈ।
ਅੰਮ੍ਰਿਤ ਰਸ ਮਨ ਨੂੰ ਗੁਰਬਾਣੀ ਪਿਲਾਉਂਦੀ ਹੈ।
ਮਨ ਨੂੰ ਸਦੀਵੀ ਆਨੰਦ ਬਾਣੀ ਪਹੁੰਚਾਉਂਦੀ ਹੈ।
ਮਨ ਸੱਚੀ ਦਰਗਾਹ ਵਾਸੀ ਬਾਣੀ ਬਣਾਉਂਦੀ ਹੈ।
ਮਨ ਨੂੰ ਆਪਣੇ ਮੂਲ ਨਾਲ ਬਾਣੀ ਮਿਲਾਉਂਦੀ ਹੈ।

ਇਕਬਾਲ ਸਿੰਘ ਪੁੜੈਣ

8872897500

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿੰਦਗੀ ਦਾ ਅਸਲੀ ਮਕਸਦ
Next articleਦਰਬਾਰ ਨੂਰ ਸਰਕਾਰ ਜਮਾਲਪੁਰ ਵਿਖੇ ਮੀਟਿੰਗ ਆਯੋਜਿਤ