(ਸਮਾਜ ਵੀਕਲੀ) : ਨਹਿਰੂ ਯੁਵਾ ਕੇਂਦਰ ਸੰਗਰੂਰ ਦੁਆਰਾ ਯੂਥ ਹੋਸਟਲ ਸੰਗਰੂਰ ਵਿਖੇ 31 ਮਈ ਨੂੰ ਮਿਲਟਸ ਖੁਰਾਕ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਿਲ੍ਹੇ ਦੇ ਨੌਜਵਾਨਾਂ ਨੂੰ ਸੰਤੁਲਿਤ ਖਾਣੇ ਵਿੱਚ ਵੱਧ ਤੋਂ ਵੱਧ ਮਿਲਟਸ ਲੈਣ ਲਈ ਪ੍ਰੇਰਿਤ ਕੀਤਾ ਗਿਆ । ਜਿਸ ਵਿੱਚ ਸਰਕਾਰੀ ਸਿਲਾਈ ਸੰਸਥਾ ਸੰਗਰੂਰ ਵੱਲੋਂ ਵਿਸ਼ੇਸ ਸਹਿਯੋਗ । ਇਸ ਪ੍ਰੋਗਰਾਮ ਦੀ ਸ਼ੁਰੂਆਤ ਜਿਲ੍ਹਾ ਯੁਵਾ ਅਧਿਕਾਰੀ ਸ੍ਰੀ ਰਾਹੁਲ ਸੈਣੀ ਜੀ ਨੇ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਅਤੇ ਨੌਜਵਾਨਾਂ ਨੂੰ ਜੀ ਆਇਆਂ ਕਹਿ ਕੇ ਕੀਤੀ ਅਤੇ ਬੁਲਾਰਿਆਂ ਨੂੰ ਨੌਜਵਾਨਾਂ ਨਾਲ ਜਾਣੂੰ ਕਰਵਾਇਆ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਖੇਤੀ ਵਿਗਿਆਨ ਕੇਂਦਰ ਦੇ ਹੋਮ ਸਾਇੰਸ ਅਸਿਸਟੈਂਟ ਮੈਡਮ ਸਾਖਸੀ ਬਿਸਤ ਜੀ ਪਹੁੰਚੇ ਜਿਨ੍ਹਾਂ ਨੇ ਪ੍ਰੋਜੈਕਟਰ ਦੇ ਮਾਧਿਅਮ ਨਾਲ ਮਿਲਟਸ ਦੇ ਉਪਯੋਗ ਬਾਰੇ ਕਮਾਲ ਦੇ ਤੱਥ ਨੌਜਵਾਨਾਂ ਅੱਗੇ ਰੱਖੇ, ਫਾਰਮੈਸੀ ਕਾਲਜ ਮਸਤੂਆਣਾ ਸਾਹਿਬ ਦੇ ਪ੍ਰਿੰਸੀਪਲ ਡਾ ਜਸਪਾਲ ਸਿੰਘ ਜੀ ਨੇ ਮਿਲਟਸ ਦੇ ਸੰਬੰਧ ਵਿੱਚ ਆਪਣੇ ਕੀਮਤੀ ਵਿਚਾਰ ਨੌਜਵਾਨਾਂ ਅੱਗੇ ਰੱਖੇ, ਡਾ ਨਵਨੀਤ ਕੌਰ ਜੀ , ਹੈਲਦੀ ਸੋਇਲ ਫੂਡ ਐਂਡ ਪੀਪਲ ਪ੍ਰਈਵੇਟ ਲਿਮਟਿਡ ਦੇ ਫਾਊਂਡਰਜ ਸਰ. ਨਰਿੰਦਰ ਸਿੰਘ ਜੀ ਅਤੇ ਸਰ. ਦਿਲਪ੍ਰੀਤ ਸਿੰਘ ਨੇ ਆਪਣੇ ਨਿੱਜੀ ਤਜਰਬੇ ਨੌਜਵਾਨਾਂ ਨਾਲ ਸਾਂਝੇ ਕੀਤੀ ਅਤੇ ਨੌਜਵਾਨਾਂ ਨੂੰ ਮਿਲਟਸ ਪੈਦਾਵਾਰ ਦੇ ਵੱਖ ਵੱਖ ਤਰੀਕੇ ਨੌਜਵਾਨਾਂ ਅੱਗੇ ਰੱਖੇ, ਅਖੀਰ ਵਿੱਚ ਸਟੇਟ ਕੋਆਰਡੀਨੇਟਰ ਬੀਜੇਪੀ ਸੰਗਰੂਰ ਸ੍ਰੀ ਜਸਵਿੰਦਰ ਕਾਲੜਾ ਜੀ ਨੇ ਦੱਸਿਆ ਕਿ ਭਾਰਤ ਸਰਕਾਰ ਵੀ ਮਿਲਟਸ ਦੇ ਸੰਬੰਧੀ ਪੂਰੀ ਵਚਨਬੱਧਤਾ ਨਾਲ ਉਪਰਾਲੇ ਕਰ ਰਹੀ ਹੈ ਤਾਂ ਜੋ ਖੁਰਾਕਾਂ ਨੂੰ ਸੰਤੁਲਿਤ ਰੂਪ ਦਿੱਤਾ ਜਾ ਸਕੇ ।
ਇਨ੍ਹਾਂ ਸਭ ਮਹਿਮਾਨਾਂ ਨੇ ਮਿਲਟਸ ਦੇ ਸੰਬੰਧ ਵਿੱਚ ਬਹੁਤ ਕਮਾਲ ਦੀ ਜਾਣਕਾਰੀ ਨੌਜਵਾਨਾਂ ਨੂੰ ਪ੍ਰਦਾਨ ਕੀਤੀ। ਇਸ ਪ੍ਰੋਗਰਾਮ ਵਿੱਚ ਇੱਕ ਸਵਾਲ ਜਵਾਬ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਸਹੀ ਜਵਾਬ ਦੇਣ ਵਾਲੇ ਗਿਆਰਾਂ ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਤਕਰੀਬਨ 200 ਦੇ ਕਰੀਬ ਨੌਜਵਾਨ ਸਾਮਿਲ ਹੋਏ। ਇਸ ਪ੍ਰੋਗਰਾਮ ਵਿੱਚ ਪਹੁੰਚੇ ਸਾਰੇ ਨੌਜਵਾਨਾਂ ਅਤੇ ਮਹਿਮਾਨਾਂ ਲਈ ਖਾਣੇ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਅਕਾਊਂਟਸ ਸੁਪਰਵਾਈਜ਼ਰ ਸ੍ਰੀ ਭਾਨੁਜ ਜੀ ਦੇ ਨਾਲ ਵਲੰਟੀਅਰ ਅਮਨਦੀਪ ਸਿੰਘ, ਗਗਨਦੀਪ ਜੋਸ਼ੀ,ਜਗਸੀਰ ਸਿੰਘ, ਗੁਰਪ੍ਰੀਤ ਸ਼ਰਮਾ, ਹਰਵਿੰਦਰ ਸਿੰਘ, ਕਰਮਜੀਤ ਸਿੰਘ ਅਤੇ ਮੁਕੇਸ਼ ਕੁਮਾਰ ਜੀ ਵੀ ਹਾਜ਼ਰ ਰਹੇ। ਇਹ ਪ੍ਰੋਗਰਾਮ ਨਹਿਰੂ ਯੁਵਾ ਕੇਂਦਰ ਸੰਗਰੂਰ ਦੁਆਰਾ ਸਫਲਤਾਪੂਰਵਕ ਕਰਵਾਇਆ ਗਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly