ਮਿਲਖਾ ਸਿੰਘ

ਬਿੰਦਰ ਇਟਲੀ

(ਸਮਾਜ ਵੀਕਲੀ)

ਕੁੱਲ ਦੁਨੀਆਂ ਤੋਂ ਨਾ ਹਰਿਆ ਜੋ
ਓਹ ਮੌਤ ਦੇ ਅੱਗੇ ਹਾਰ ਗਿਆ
ਉੱਡਣਾ ਸਿੱਖ ਹੱਥੋਂ ਨਿਕਲ ਗਿਆ
ਅੱਜ ਲੰਮੀ ਉਡਾਈ ਮਾਰ ਗਿਆ
ਅੱਜ ਫੇਰ ਉਡਾਰੀ ਮਾਰ ਗਿਆ

ਹੱਥ ਆਇਆ ਨਾ ਭੱਜਦਾ ਭੱਜਦਾ
ਸਭ ਰੋਕਾਂ ਹੀ ਕਰ ਪਾਰ ਗਿਆ
ਉੱਡਣਾ ਸਿੱਖ ਹੱਥੋਂ ਨਿਕਲ ਗਿਆ
ਅੱਜ ਲੰਮੀ ਉਡਾਈ ਮਾਰ ਗਿਆ
ਅੱਜ ਫੇਰ ਉਡਾਰੀ ਮਾਰ ਗਿਆ

ਮੁਲਖਾਂ ਵਿੱਚ ਝੰਡੇ ਝੂਲਦੇ ਨੇ
ਮਿਲਖਾ ਜੋ ਮੰਜ਼ਿਲ ਉਸਾਰ ਗਿਆ
ਉੱਡਣਾ ਸਿੱਖ ਹੱਥੋਂ ਨਿਕਲ ਗਿਆ
ਅੱਜ ਲੰਮੀ ਉਡਾਈ ਮਾਰ ਗਿਆ
ਅੱਜ ਫੇਰ ਉਡਾਰੀ ਮਾਰ ਗਿਆ

ਓਹ ਮਾਂ ਅਤੇ ਮਿੱਟੀ ਦੇ ਬਿੰਦਰਾ
ਕਰਜ਼ੇ ਸਭ ਸਿਰੋ ਉਤਾਰ ਗਿਆ
ਉੱਡਣਾ ਸਿੱਖ ਹੱਥੋਂ ਨਿਕਲ ਗਿਆ
ਅੱਜ ਲੰਮੀ ਉਡਾਈ ਮਾਰ ਗਿਆ
ਅੱਜ ਫੇਰ ਉਡਾਰੀ ਮਾਰ ਗਿਆ

ਬਿੰਦਰ

ਜਾਨ ਏ ਸਾਹਿਤ ਇਟਲੀ
00393278159218

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੇਵਾਂ ਪੇ ਕਮਿਸ਼ਨ ਮੁਲਾਜ਼ਮਾਂ ਨਾਲ ਧੋਖੇ ਤੋਂ ਵੱਧ ਕੁਝ ਨਹੀਂ-ਅਧਿਆਪਕ ਆਗੂ
Next article1947 ਦੀ ਵੰਡ