ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਨੰਬਰਦਾਰ ਨਿਸ਼ਾਨ ਸਿੰਘ ਹੀਉਂ ਜੀ ਨੇ ਸਸਤੀਆਂ ਸ਼ਬਜੀਆਂ ਅਤੇ ਫੱਲ ਫਰੂਟਾਂ ਦੀ ਦੁਕਾਨ ਖੋਲ੍ਹੀ ਹੈ। ਇਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਕਹਿਣ ਮੁਤਾਬਕ ਕਿਰਤ ਕਰੋ ਵੰਡ ਛਕੋ ਅਤੇ ਨਾਮ ਜਪੋ ਦੇ ਵਚਨਾਂ ਤੇ ਚੱਲਣ ਵਾਲੇ ਕਿਸਾਨ ਨੇ ਇਹ ਸ਼ਬਦ ਸ ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਨੇ ਕਹੇ । ਉਨ੍ਹਾਂ ਕਿਹਾ ਕਿ ਤਾਜ਼ੀ ਅਤੇ ਸਾਫ਼ ਸਬਜ਼ੀ ਇਥੋਂ ਲਓ । ਨਿਸ਼ਾਨ ਸਿੰਘ ਪਹਿਲਾਂ ਵੀ ਸਿੱਖ ਰੈਜੀਮੈਂਟ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਦੇ ਰਹੇ ਹਨ ਅਤੇ ਹੁਣ ਵੀ ਤੁਹਾਡੀ ਸੇਵਾ ਵਿੱਚ ਹਾਜ਼ਰ ਹਨ। ਨਿਸ਼ਾਨ ਸਿੰਘ ਹੀਉਂ ਨੇਂ ਆਪਣੇਂ ਪੰਜਾਬੀ ਭਰਾਵਾਂ ਨੂੰ ਕਿਹਾ ਹੈਂ ਕਿ ਤੁਸੀਂ ਇੱਧਰ ਹੀ ਆਪ ਪਣੇ ਕੰਮ ਕਰੋਂ। ਪ੍ਰਵਾਸੀਆਂ ਕੋਲ ਜਾਣ ਦੀ ਕੀ ਲੋੜ ਹੈ ਜਦੋਂ ਪੰਜਾਬੀ ਕੰਮ ਨਹੀਂ ਕਰਦੇ ਤਾਂ ਹੀ ਪ੍ਰਵਾਸੀਆਂ ਕੋਲ ਜਾਣਾ ਪੈਂਦਾ ਹੈ ਅੱਜ ਨਵੇਂ ਸਾਲ 2025 ਨੂੰ ਆਪਣੀ ਦੁਕਾਨ ਦਾ ਉਦਘਾਟਨ ਕੀਤਾ ਹੈ ਜਿਹੜੀ ਕਿ ਸ੍ਰੀ ਗੁਰੂ ਰਵਿਦਾਸ ਰੋਡ ਬੰਗਾ ਵਿਖੇ ਕਚਹਿਰੀਆ ਦੇ ਕੋਲ ਪਾਈ ਹੈ। ਨਗਰ ਨਿਵਾਸੀ ਅਤੇ ਪੱਤਵੰਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj