ਮਾਈਗਰੇਟਰੀ ਆਬਾਦੀ ਦੀ ਵਿਸ਼ੇਸ਼ ਮਲੇਰੀਆ ਸਕਰੀਨਿੰਗ ਕੀਤੀ

ਮਾਈਗਰੇਟਰੀ ਆਬਾਦੀ ਦੀ ਮਲੇਰੀਆ ਸਕਰੀਨਿੰਗ ਕਰਨ ਮੌਕੇ ਸਿਹਤ ਕਰਮਚਾਰੀ।

ਭੱਠੇ, ਸਲੱਮ ਏਰੀਏ, ਫੈਕਟਰੀ ਏਰੀਏ ਅਤੇ ਅਨਾਜ ਮੰਡੀਆਂ ਵਿੱਚ ਮਾਈਗਰੇਟਰੀ ਆਬਾਦੀ ਦੀ ਕੀਤੀ ਜਾ ਰਹੀ ਹੈ ਮਲੇਰੀਆ ਸਕਰੀਨਿੰਗ – ਸਰਬਜੀਤ ਸਿੰਘ ਸਿਹਤ ਸੁਪਰਵਾਈਜ਼ਰ 

ਮਾਨਸਾ, (ਸਮਾਜ ਵੀਕਲੀ)  ਸਿਵਲ ਸਰਜਨ ਮਾਨਸਾ ਡਾ. ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਸ੍ਰੀ ਸੰਤੋਸ਼ ਭਾਰਤੀ ਦੀ ਅਗਵਾਈ ਹੇਠ ਜ਼ਿਲੇ ਵਿੱਚ ਮਲੇਰੀਆ ਅਤੇ ਡੇਗੂ ਦੀ ਰੋਕਥਾਮ ਲਈ ਸਿਹਤ ਕਰਮਚਾਰੀ ਫੀਵਰ ਸਰਵੇ ਕਰ ਰਹੇ ਹਨ। ਐਸ ਐਮ ਓ ਡਾ ਰਵਿੰਦਰ ਸਿੰਗਲਾ ਦੀ ਦੇਖਰੇਖ ਹੇਠ ਬਲਾਕ ਖਿਆਲਾ ਕਲਾਂ ਦੇ ਵੱਖ ਵੱਖ ਪਿੰਡਾਂ ਵਿੱਚ ਮਾਈਗਰੇਟਰੀ ਆਬਾਦੀ ਦੀ ਮਲੇਰੀਆ ਸਕਰੀਨਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ ਨੇ ਦੱਸਿਆ ਕਿ ਸਟੇਟ ਪ੍ਰੋਗਰਾਮ ਅਫ਼ਸਰ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਭੱਠੇ, ਸਲੱਮ ਏਰੀਏ, ਫੈਕਟਰੀ ਏਰੀਏ ਅਤੇ ਅਨਾਜ ਮੰਡੀਆਂ ਵਿੱਚ 19, 20 ਅਤੇ 21 ਸਤੰਬਰ ਨੂੰ ਮਾਈਗਰੇਟਰੀ ਆਬਾਦੀ ਦੀ ਮਲੇਰੀਆ ਸਕਰੀਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਬਲਾਕ ਖਿਆਲਾ ਕਲਾਂ ਅਧੀਨ ਆਉਂਦੇ ਸਾਰੇ ਸਬ ਸੈਂਟਰਾਂ ਤਹਿਤ ਆਉਂਦੀ ਮਾਈਗਰੇਟਰੀ ਆਬਾਦੀ ਦਾ ਮਲਟੀਪਰਪਜ ਹੈਲਥ ਵਰਕਰਜ ਵੱਲੋਂ ਫੀਵਰ ਸਰਵੇ ਕੀਤਾ ਗਿਆ ਅਤੇ ਲਾਰਵਾ ਚੈੱਕ ਕੀਤਾ ਗਿਆ। ਇਸ ਮੌਕੇ ਸਿਹਤ ਸੁਪਰਵਾਈਜ਼ਰ ਸੁਖਪਾਲ ਸਿੰਘ, ਜਗਦੀਸ਼ ਸਿੰਘ, ਖੁਸ਼ਵਿੰਦਰ ਸਿੰਘ, ਲੀਲਾ ਰਾਮ, ਗੁਰਦੀਪ ਸਿੰਘ, ਸਿਹਤ ਕਰਮਚਾਰੀ ਸੁਖਵਿੰਦਰ ਸਿੰਘ, ਰਵਿੰਦਰ ਕੁਮਾਰ, ਮਨੋਜ ਕੁਮਾਰ, ਪ੍ਰਦੀਪ ਸਿੰਘ, ਕੁਲਵਿੰਦਰ ਸਿੰਘ, ਲਵਦੀਪ ਸਿੰਘ, ਚਾਨਣ ਸਿੰਘ, ਕੁਲਦੀਪ ਸਿੰਘ, ਸੁਖਵੀਰ ਸਿੰਘ, ਗੁਰਦਰਸ਼ਨ ਸਿੰਘ ਅਤੇ ਬਰੀਡਿੰਗ ਚੈਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਅਜੇਪ੍ਰੀਤਪਾਲ ਸਿੰਘ ਨੂੰ ਯੂਥ ਵਿੰਗ ਲੁਧਿ:ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ
Next articleਮਾਸਟਰਾਂ ਤੋਂ ਪ੍ਰਮੋਟ ਹੋਏ ਲੈਕਚਰਾਰਾਂ ਲਈ ਸਾਰੇ ਖਾਲੀ ਸਟੇਸ਼ਨ ਵਿਖਾਉਣ ਦੀ ਮੰਗ