ਵਿਦੇਸ਼ਾਂ ਨੂੰ ਪਰਵਾਸ

ਕਰਨ ਮਹਿਤਾ

(ਸਮਾਜ ਵੀਕਲੀ)- ਜਿਸ ਤਰ੍ਹਾਂ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚੋ ਪੰਜਾਬੀਆਂ ਦੁਆਰਾ ਆਪਣੀ ਜ਼ਮੀਨਾਂ ਵੇਚ ਕੇ ਬਾਹਰ ਜਾਕੇ ਵਸਣ ਦਾ ਰੁਝਾਨ ਕਾਫੀ ਤੇਜੀ ਨਾਲ ਵਧਿਆ ਹੈ ਜੋ ਕਿ ਇਕ ਚਿੰਤਾਜਨਕ ਹੈ। ਜਿਸ ਦੇ ਫਲਸਰੂਪ ਪੰਜਾਬ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ ਅਤੇ ਸ਼ਾਇਦ ਪਿੰਡਾ ਵਿੱਚ ਆਖ਼ਰੀ ਬਜ਼ੁਰਗ ਪੀੜ੍ਹੀ ਬਾਕੀ ਰਹਿ ਗਈ ਹੈ। ਬੱਚੇ ਵਿਦੇਸ਼ਾਂ ਚ ਵੱਸ ਗਏ। ਏਧਰ ਪੰਜਾਬ ਚ ਦੂਜੇ ਰਾਜਾਂ ਤੋਂ ਖਾਸ ਕਰਕੇ ਬਿਹਾਰ, ਯੂਪੀ ਤੋਂ ਲੋਕਾਂ ਦੁਆਰਾ ਪੰਜਾਬ ਵੱਲ ਪ੍ਰਵਾਸ ਕਰਨ ਦਾ ਰੁਝਾਨ ਪਿਛਲੇ ਇਕ ਦਹਾਕੇ ਦੌਰਾਨ ਕਾਫੀ ਵਧਿਆ ਹੈ। ਅੱਜ ਤਕਰੀਬਨ ਹਰ ਗਲੀ ਮੁਹੱਲੇ, ਬੱਸ ਸਟੈਂਡ ਤੇ ਦੂਜੇ ਰਾਜਾਂ ਤੋਂ ਆਏ ਲੋਕ ਆਮ ਹੀ ਰੇਹੜੀਆਂ ਲਾਏ ਦੇਖੇ ਜਾ ਸਕਦੇ ਹਨ ਅਤੇ ਏਨਾ ਹੀ ਨਹੀਂ ਸਗੋਂ ਫ਼ਰਸ਼ ਲਗਾਉਣੇ ਅਤੇ ਮਿਸਤਰੀਆਂ, POP, ਰੰਗ / ਕਲੀ, ਪਲੰਬਰ ਆਦਿ ਦੇ ਕੰਮ ਚ ਵੀ ਉਕਤ ਲੋਕ ਮੁਹਾਰਤ ਹਾਸਲ ਕਰ ਚੁੱਕੇ ਹਨ ਅਤੇ ਏਥੇ ਪੰਜਾਬ ਚ ਵਧੀਆ ਕਮਾਈ ਕਰਕੇ, ਪੰਜਾਬੀਆਂ ਦੀਆ ਹੀ ਜ਼ਮੀਨਾਂ ਖਰੀਦ ਰਹੇ ਹਨ ਅਤੇ ਕੋਠੀਆ, ਬੰਗਲੇ ਬਣਾ ਰਹੇ ਹਨ,

ਇੰਜ ਲਗਦਾ ਹੈ ਆਉਣ ਵਾਲੇ 10-15 ਸਾਲਾਂ ਚ ਸਿਰਫ ਇਹ ਦੂਜੇ ਰਾਜਾਂ ਦੇ ਲੋਕ ਹੀ ਪਿੰਡਾ ਚ ਵੱਸ ਜਾਣਗੇ ਅਤੇ ਪੰਜਾਬੀ ਲੋਕ ਸਿਰਫ ਨਾ ਮਾਤਰ ਹੀ ਰਹਿ ਜਾਣਗੇ।
ਪੰਜਾਬ ਚੋਂ ਵਿਦੇਸ਼ਾਂ ਨੂੰ ਪਰਵਾਸ ਕਰਨ ਦਾ ਅਜਿਹਾ ਵਰਤਾਰਾ ਆਉਣ ਵਾਲੇ ਸਮੇਂ ਚ ਪੰਜਾਬ ਲਈ ਖਤਰਨਾਕ ਹੋ ਸਕਦਾ ਹੈ। ਪੰਜਾਬੀ ਲੋਕ ਆਪਣੇ ਹੀ ਪੰਜਾਬ ਦੇ , ਪਿੰਡਾ ਦੇ ਮਹਿਮਾਨ ਬਣਕੇ ਰਹਿ ਜਾਣਗੇ।
ਸੋ ਮੈ ਤਾਂ ਇੱਕੋ ਹੀ ਬੇਨਤੀ ਕਰ ਸਕਦਾ ਹਾਂ ਕਿ ਪੰਜਾਬੀਓ ਆਪਣੀ ਪਹਿਚਾਣ ਖਤਮ ਨਾ ਹੋਣ ਦਿਓ, ਜੇਕਰ ਤੁਸੀ ਵਿਦੇਸ਼ ਚ ਚਲੇ ਵੀ ਗਏ ਤਾਂ ਆਪਣੀ ਜਮੀਨ, ਜਾਇਦਾਦ ਨਾ ਵੇਚੋ, ਸਗੋ ਵਿਦੇਸ਼ਾਂ ਤੋਂ 9-10 ਸਾਲ ਕੰਮ ਕਾਰ ਕਰਕੇ   ਜਾਂ ਜੌ ਕਮਾਇਆ ਹੈ  ਓਹ ਕਮਾ ਕੇ ਮੁੜ ਪੰਜਾਬ ਆ ਜਾਓ, ਨਹੀ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਪੰਜਾਬ ਸ਼ਬਦ ਇਕ ਸੁਪਨਾ ਹੀ ਰਹਿ ਜਾਣਾ ਹੈ ਅਤੇ ਓਹ ਆਪਣੇ ਪੰਜਾਬ ਅਤੇ ਪੰਜਾਬੀਅਤ ਨੂੰ ਭੁੱਲ ਕੇ ਪੱਛਮੀ ਸੰਸਕ੍ਰਿਤੀ ਵੱਲ ਉਤਸ਼ਾਹਿਤ ਹੋ ਜਾਣਗੇ , ਫਿਰ ਓਨਾ ਨੂੰ ਏਥੇ ਦਾ ਸਿੱਖ ਇਤਿਹਾਸ ਦਾ ਵੀ ਪਤਾ ਨਹੀਂ ਹੋਣਾ ਅਤੇ ਨਾ ਹੀ ਸਾਡੇ ਗੁਰੂਧਾਮਾਂ, ਗੁਰੂਆਂ ਫਕੀਰਾਂ ਦੀ ਬਾਣੀ ਬਾਰੇ ਪਤਾ ਹੋਣਾ, ਨਾ ਹੀ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ  ਹਰ ਸਾਲ ਸਹਿਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ, ਦੇ ਇਤਿਹਾਸ ਬਾਰੇ ਵੀ ਪਤਾ ਨਹੀਂ ਹੋਣਾ।
ਜਾਗਰੂਕ ਬਣੋ ਅਤੇ ਆਪਣੀ ਹੋਂਦ ਪਹਿਚਾਣੋ।
 ਕਰਨ ਮਹਿਤਾ,
ਰਾਮਪੁਰਾ ਫੂਲ, ਜਿਲ੍ਹਾ ਬਠਿੰਡਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਕਿਸਾਨ ਮੋਰਚਾ ਤੇ ਸਰਕਾਰਾਂ-
Next article      ਮੈਦਾਨ ਫਤਿਹ ਕਰ ਲਓ!