ਪ੍ਰਵਾਸੀ ਮਜ਼ਦੂਰਾਂ ਦੀ ਬਸਤੀ ਸੁੰਦਰ ਨਗਰ ਵਿਖੇ ਸ਼ਿਵਾਲਿਕ ਹਿਲਜ਼ ਵੈਲਫੇਅਰ ਸੁਸਾਇਟੀ ਨੇ 41ਵਾਂ ਆਯੂਰਵੈਦਿਕ ਕੈਂਪ ਲਗਾਇਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਦੇ ਆਯੂਰਵੈਦਿਕ ਵਿਭਾਗ ਦੇ ਸਹਿਯੋਗ ਨਾਲ ਸ਼ਿਵਾਲਿਕ ਹਿਲਜ਼ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀ ਬਸਤੀ ਸੁੰਦਰ ਨਗਰ ਹੁਸ਼ਿਆਰਪੁਰ ਵਿਖੇ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਡਾ. ਪ੍ਰਦੀਪ ਸਿੰਘ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਹੁਸ਼ਿਆਰਪੁਰ ਵੱਲੋਂ ਨਿਯੁਕਤ ਏ.ਐਮ.ਓ. ਡਾ. ਦੀਪਤੀ ਕੰਵਰ, ਉਪ ਵੈਦ ਡਾ. ਅਮਨਜੋਤ ਕੌਰ, ਸਹਾਇਕ ਹਰਕੀਰਤ ਕੌਰ, ਗੁਰਪ੍ਰੀਤ ਸਿੰਘ ਅਤੇ ਸੁਸਾਇਟੀ ਵੱਲੋਂ ਬਸਤੀ ਵਿੱਚ ਚਲਾਏ ਜਾ ਰਹੇ ‘ਮਾਂ ਅਤੇ ਬੱਚਾ ਸਿਹਤ ਕੇਂਦਰ` ਦੇ ਹੈਲਥ ਵਰਕਰਜ਼ ਜਯੋਤੀ ਪੁਰੀ, ਨੀਤੂ ਸਿੰਘ ਨੇ ਕੈਂਪ ਵਿੱਚ ਆਏ 117 ਤੋਂ ਵੱਧ ਵਿਅਕਤੀਆਂ ਦਾ ਮੁਆਇੰਨਾ ਕੀਤਾ ਅਤੇ 87 ਲੋੜਵੰਦ ਰੋਗੀਆਂ ਨੂੰ ਮੁਫਤ ਦਵਾਈਆਂ ਦਿੱਤੀਆਂ। ਇਸ ਮੌਕੇ ਤੇ ਸੰਸਥਾਂ ਦੇ ਮੁੱਖ ਸਲਾਹਕਾਰ ਸੇਵਾਮੁਕਤ ਸਕੱਤਰ ਜ਼ਿਲ੍ਹਾਂ ਰੈਡ ਕਰਾੱਸ ਅਮਰਜੀਤ ਹਮਰੋਲ ਨੇ ਦੱਸਿਆ ਕਿ ਪਿਛਲੇ 6-7 ਸਾਲਾਂ ਦੌਰਾਨ ਇਲਾਕੇ ਦੀਆਂ ਸਲੰਮ ਬਸਤੀਆਂ ਵਿੱਚ ਸੰਸਥਾਂ ਵੱਲੋਂ ਲਗਾਇਆ ਗਿਆ ਇਹ 41ਵਾਂ ਕੈਂਪ ਹੈ।ਸੰਸਥਾਂ ਦਾ ਮੁੱਖ ਮੰਤਵ ਬਸਤੀਆਂ ਵਿੱਚ ਰਹਿਣ ਵਾਲੇ ਮਜ਼ਦੂਰ ਪ੍ਰਵਾਸੀਆਂ ਨੂੰ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਜਨਮ ਤੋਂ ਬਾਅਦ ਮਾਂ ਅਤੇ ਬੱਚੇ ਦੀ ਦੇਖਭਾਲ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਲੋੜੀਂਦੀਆਂ ਸੇਵਾਵਾਂ ਦੀ ਜਾਣਕਾਰੀ ਦੇਣਾ ਹੈ । ਇਸ ਦੇ ਨਾਲ ਹੀ ਅਲੱਗ-ਅਲੱਗ ਸਮੇਂ ਤੇ ਉਨ੍ਹਾਂ ਨਾਲ ਮੀਟਿੰਗਾਂ ਕਰਕੇ ਟੀ.ਬੀ., ਕੈਂਸਰ, ਬਲੱਡ ਪ੍ਰੈਸ਼ਰ ਅਤੇ ਨਸ਼ਿਆਂ ਵਰਗੀਆਂ ਗੰਭੀਰ ਅਲਾਮਤਾਂ ਸੰਬੰਧੀ ਜਾਣਕਾਰੀ ਦੇ ਨਾਲ-ਨਾਲ ਛੋਟਾ ਪਰਿਵਾਰ ਸੁਖੀ ਪਰਿਵਾਰ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਯੂਸ਼ ਵਿਭਾਗ ਦਾ ਮੁੱਖ ਮੰਤਵ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਅੱਤ ਦੇ ਗਰੀਬ ਅਤੇ ਪ੍ਰਵਾਸੀ ਮਜ਼ਦੂਰਾਂ ਨੂੰ ਸਿਹਤ ਸੰਬੰਧੀ ਜਾਣਕਾਰੀ ਦੇਣਾ ਅਤੇ ਬੀਮਾਰ ਵਿਅਕਤੀਆਂ ਨੂੰ ਦਵਾਈਆਂ ਦੇਣਾ ਹੈ। ਇਸ ਮੌਕੇ ਤੇ ਸੰਸਥਾਂ ਦੇ ਮੁੱਖ ਸਲਾਹਕਾਰ ਸ਼੍ਰੀ ਹਮਰੋਲ ਨੇ ਕੈਂਪ ਨੂੰ ਸੁਚਾਰੂ ਰੂਪ ਵਿੱਚ ਆਯੋਜਿਤ ਕਰਨ ਲਈ ਇਲਾਕੇ ਦੇ ਸਮਾਜ ਸੇਵੀ ਪਰਮਿੰਦਰ ਕੌਰ, ਜਮਨਾ ਦੇਵੀ ਅਤੇ ਹੋਰ ਉਘੇ ਵਿਅਕਤੀਆਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਲੋੜਵੰਦ ਬੱਚਿਆਂ ਦੀ ਭਲਾਈ ਲਈ ਕਾਰਜਸ਼ੀਲ ਹੋਣ ਸਮੂਹ ਵਿਭਾਗ – ਰਾਜੇਸ਼ ਧੀਮਾਨ
Next articleਬੌਧ ਗਯਾ ਮੁਕਤੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ 12 ਫਰਵਰੀ 2025 ਤੋਂ ਭੁੱਖ ਹੜਤਾਲ ਕਰਨ ਦਾ ਐਲਾਨ -ਸ੍ਰੀ ਆਕਾਸ਼ ਲਾਮਾ