ਪ੍ਰਵਾਸੀ ਮਜਦੂਰ ਜੋ ਪੰਜਾਬ ਆਉਂਦੇ ਹਨ, ਉਨਾਂ ਦੀ ਪੁਲਿਸ ਵੈਰੀਫਿਕੇਸ਼ਨ ਉੱਥੋਂ ਦੀ ਸਥਾਨਕ ਪੁਲਿਸ ਦੀ ਨਿਰਧਾਰਿਤ ਕੀਤੀ ਜਾਵੇ-ਗਰੇਵਾਲ ਤੇ ਭਾਰਦਵਾਜ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)—ਅੱਜ ਅੱਪਰਾ ਵਿਖੇ ਇੱਕ ਵੱਡਾ ਮੁੱਦਾ ਉਠਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸ. ਗੁਰਮੀਤ ਸਿੰਘ ਗਰੇਵਾਲ ਮੋਂਰੋਂ ਤੇ ਸਮਾਜ ਸੇਵਕ ਵਿਨੋਦ ਭਾਰਦਵਾਜ ਨੇ ਕਿਹਾ ਕਿ ਜੋ ਪ੍ਰਵਾਸੀ ਮਜਦੂਰ ਪੰਜਾਬ ‘ਚ ਕੰਮ ਕਰਨ ਲਈ ਆਉਂਦੇ ਹਨ, ਉਨਾਂ ਦੀ ਪੁਲਿਸ ਵੈਰੀਫਿਕੇਸ਼ਨ ਉੱਥੋਂ ਦੀ ਸਟੇਟ ਪੁਲਿਸ ਦੀ ਨਿਰਧਾਰਿਤ ਕੀਤੀ ਜਾਵੇ ਨਾਂ ਕਿ ਪੰਜਾਬ ਪੁਲਿਸ ਦੀ | ਕਿਉਂਕਿ ਸਟੇਟ ਪੁਲਿਸ ਹੀ ਇਸ ਬਾਰੇ ਚੰਗੀ ਤਰਾਂ ਦੱਸ ਸਕਦੀ ਹੈ | ਉਨਾਂ ਅੱਗੇ ਕਿਹਾ ਕਿ ਬਹੁਤ ਸਾਰੇ ਕੇਸਾਂ ‘ਚ ਕਈ ਲੋਕ ਵਾਰਦਾਤਾਂ ਨੂੰ  ਅੰਜ਼ਾਮ ਦੇ ਕੇ ਵੀ ਪੰਜਾਬ ਆ ਜਾਂਦੇ ਹਨ ਤੇ ਪੁਲਿਸ ਲਈ ਸਿਰਦਰਦੀ ਬਣਦੇ ਹਨ | ਸ. ਗੁਰਮੀਤ ਸਿੰਘ ਗਰੇਵਾਲ ਤੇ ਵਿਨੋਦ ਭਾਰਦਵਾਜ ਨੇ ਅੱਗੇ ਕਿਹਾ ਕਿ ਕਈ ਸਾਡੇ ਸਰਪੰਚ, ਪੰਚ ਤੇ ਨੰਬਰਦਾਰ ਨੂੰ  ਬਿਨਾਂ ਉਨਾਂ ਬਾਰੇ ਜਾਣਦਿਆਂ ਉਨਾਂ ਨੂੰ  ਤਸਦੀਕ ਕਰ ਦਿੰਦੇ ਹਨ ੇਤ ਉਹ ਇੱਥੇ ਆ ਕੇ ਕਿਰਾਏ ‘ਤੇ ਰਹਿ ਕੇ ਆਧਾਰ ਕਾਰਡ ਤੇ ਹੋਰ ਕਾਗਜ਼ਾਤ ਬਣਾ ਲੈਂਦੇ ਹਨ ਤੇ ਫਿਰ ਪਾਸਪੋਰਟ ਬਣਾ ਲੈਂਦੇ ਹਨ | ਉਨਾਂ ਅੱਗੇ ਕਿਹਾ ਕਿ ਭਾਵੇਂ ਪ੍ਰਵਾਸੀ ਮਜਦੂਰ ਸਾਡੇ ਹੀ ਭਾਈ ਭਰਾ ਹਨ ਤੇ ਇੱਥੇ ਮਿਹਨਤ ਮਜਦੂਰੀ ਕਰਨ ਆਉਂਦੇ ਹਨ ਪਰੰਤੂ ਵਾਰਦਾਤਾਂ ਨੂੰ  ਰੋਕਣ ਲਈ ਇਹ ਜਰੂਰੀ ਹੈ ਕਿ ਅਫਸਰਸ਼ਾਹੀ ਤੇ ਸਾਡੇ ਚੁਣੇ ਹੋਏ ਨੁਮਾਇੰਦੇ ਆਪਣਾ ਸਹੀ ਫ਼ਰਜ ਨਿਭਾਉਣ ਤਾਂ ਕਿ ਅਜਿਹੇ ਕਿਰਦਾਰ ਵਾਲੇ ਜੋ ਵਾਰਦਾਤਾਂ ਨੂੰ  ਅੰਜ਼ਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ, ਉਨਾਂ ਨੂੰ  ਜੇਲ ‘ਚ ਡੱਕਿਆ ਜਾ ਸਕੇ ਤੇ ਬਾਅਦ ‘ਚ ਪੁਲਿਸ ਪ੍ਰਸ਼ਾਸ਼ਨ ਨੂੰ  ਵੀ ਉਨਾਂ ਦੇ ਪਿੱਛੇ ਨਾ ਦੌੜਨਾ ਪਵੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਰਾਣੀ ਪੈਨਸ਼ਨ ਸਕੀਮ ਪ੍ਰਾਪਤੀ ਲਈ ਲਾਏ ਜਾ ਰਹੇ ਸੰਗਰੂਰ ਮੋਰਚੇ ਲਈ ਲਾਮਬੰਦੀ ਸ਼ੁਰੂ
Next articleਆਂਗਨਵਾੜੀ ਸੈਂਟਰ ਅੱਪਰਾ ਵਿਖੇ ‘ਪੋਸ਼ਣ ਮਹੀਨਾ’ ਮਨਾਇਆ ਗਿਆ